Breaking News
Home / ਰਾਸ਼ਟਰੀ / ਅਯੁੱਧਿਆ ਮਾਮਲੇ ਚ ਰਾਮ ਮੰਦਿਰ ਦੇ ਹੱਕ ਵਿਚ ਆਇਆ ਸੁਪਰੀਮ ਕੋਰਟ ਦਾ ਫੈਸਲਾ

ਅਯੁੱਧਿਆ ਮਾਮਲੇ ਚ ਰਾਮ ਮੰਦਿਰ ਦੇ ਹੱਕ ਵਿਚ ਆਇਆ ਸੁਪਰੀਮ ਕੋਰਟ ਦਾ ਫੈਸਲਾ

ਅਯੋਧਿਆ ਮਾਮਲੇ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਚੀਫ ਜਸਟਿਸ ਦੀ ਅਗਵਾਈ ਵਾਲਾ ਪੰਜ ਜੱਜਾਂ ਦਾ ਬੈਂਚ ਨੇ ਵਿਵਾਦਿਤ ਜ਼ਮੀਨ ਰਾਮ ਲਾਲ ਵਿਰਾਜਮਾਨ ਨੂੰ ਦਿੱਤੀ ਹੈ। ਜਦੋਂਕਿ ਮੁਸਲਿਮ ਪੱਖ ਨੂੰ ਵੱਖਰੀ ਜਗ੍ਹਾ ਦੇਣ ਲਈ ਕਿਹਾ ਗਿਆ ਹੈ। ਯਾਨੀ ਕਿ ਅਦਾਲਤ ਨੇ ਸੁੰਨੀ ਵਾਫ ਬੋਰਡ ਨੂੰ ਵੱਖਰੀ ਜ਼ਮੀਨ ਦੇਣ ਦੇ ਆਦੇਸ਼ ਦਿੱਤੇ ਹਨ।

ਸੁਪਰੀਮ ਕੋਰਟ ਨੇ ਦੇਸ਼ ਦੇ ਸਭ ਤੋਂ ਪੁਰਾਣੇ ਕੇਸ ਵਿੱਚ ਇਤਿਹਾਸਕ ਫੈਸਲਾ ਦਿੱਤਾ ਹੈ। ਇਸ ਫੈਸਲੇ ਵਿੱਚ ਅਦਾਲਤ ਨੇ ਵਿਵਾਦਿਤ ਜ਼ਮੀਨ ਦਾ ਅਧਿਕਾਰ ਰਾਮ ਜਨਮ ਭੂਮੀ ਨਿਆਸ ਨੂੰ ਦਿੱਤਾ ਹੈ। ਜਦੋਂ ਕਿ, ਮੁਸਲਿਮ ਪੱਖ ਯਾਨੀ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਵਿਚ ਹੀ ਜ਼ਮੀਨ ਦੇਣ ਦੇ ਆਦੇਸ਼ ਦਿੱਤੇ ਗਏ ਹਨ।

ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਮੁਸਲਿਮ ਪੱਖ ਨੂੰ ਵਿਕਲਪਿਕ ਜ਼ਮੀਨ ਦਿੱਤੀ ਜਾਵੇ। ਯਾਨੀ ਕਿ ਅਦਾਲਤ ਨੇ ਮੁਸਲਮਾਨਾਂ ਨੂੰ ਹੋਰ ਕਿਤੇ ਜ਼ਮੀਨ ਦੇਣ ਦੇ ਆਦੇਸ਼ ਦਿੱਤੇ ਹਨ।ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ ਮੁਸਲਿਮ ਪੱਖ ਜ਼ਮੀਨ ਉੱਤੇ ਦਾਅਵੇ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ। ਕੋਰਟ ਨੇ ਫੈਸਲੇ ਵਿੱਚ ਕਿਹਾ ਹੈ ਕਿ ਜ਼ਮੀਨ ਦੀ ਮਾਲਕੀਅਤ ਵਿਸ਼ਵਾਸ ਦੇ ਅਧਾਰ ’ਤੇ ਨਹੀਂ ਦਿੱਤੀ ਜਾ ਸਕਦੀ। ਨਾਲ ਹੀ ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਫੈਸਲਾ ਕਾਨੂੰਨ ਦੇ ਅਧਾਰ’ ਤੇ ਦਿੱਤਾ।

Check Also

ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ ‘ਤੇ ਸੀਬੀਆਈ ਛਾਪੇ

ਦੁਨੀਆ ਭਰ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀ ਵੱਕਾਰੀ ਜਥੇਬੰਦੀ “ਐਮਨੈਸਟੀ ਇੰਟਰਨੈਸ਼ਨਲ” ਦੇ ਬੰਗਲੌਰ …