Breaking News
Home / ਪੰਜਾਬ / ਮੋਦੀ ਦੀ ਰੈਲੀ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖਣ ਤੋਂ ਰੋਕਣ ਦਾ ਮਾਮਲਾ ਗਰਮਾਇਆ

ਮੋਦੀ ਦੀ ਰੈਲੀ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖਣ ਤੋਂ ਰੋਕਣ ਦਾ ਮਾਮਲਾ ਗਰਮਾਇਆ

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਕਾਰ ਮਾਛੀਆਂ ਵਿਖੇ ਹੋ ਰਹੀ ਰੈਲੀ ਦੇ ਧਾਰਮਿਕ ਸਮਾਗਮਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕਰਨੀ ਸੀ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਅਤੇ ਸਥਾਨਕ ਅਕਾਲੀ ਵਰਕਰਾਂ ਨੇ ਆਲੇ-ਦੁਆਲੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਿੰਡ ਸ਼ਿਕਾਰ ਮਾਛੀਆਂ ਦੇ ਗੁਰਦੁਆਰੇ ਪਾਠ ਰਖਾਉਣ ਦਾ ਫ਼ੈਸਲਾ ਕਰ ਲਿਆ ਗਿਆ

ਪ੍ਰੰਤੂ ਜਦੋਂ ਇਸ ਸੰਬੰਧੀ ਸਥਾਨਕ ਗੁਰਦੁਆਰਾ ਕਮੇਟੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੋਰੀ ਨਾਂਹ ਕਰਦਿਆਂ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਸਿਆਸਤ ਦਾ ਮੈਦਾਨ ਨਹੀਂ ਬਣਾਉਣਾ ਚਾਹੁੰਦੇ ਅਤੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਕਿਸੇ ਗੁਰਦੁਆਰਾ ਸਾਹਿਬ ‘ਚ ਪਾਠ ਕਰਵਾ ਲਵੋ। ਇਸ ਨੂੰ ਲੈ ਕੇ 2 ਦਿਨ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ ਅਤੇ ਅੱਜ ਡੇਰਾ ਬਾਬਾ ਨਾਨਕ ਵਿਖੇ ਸਥਾਨਕ ਕਮੇਟੀ ਦੇ ਤਿੰਨ ਪ੍ਰਧਾਨਾਂ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਲਈ ਉਨ੍ਹਾਂ ਕੋਲ ਕੋਈ ਵੀ ਪੁੱਛਣ ਨਹੀਂ ਆਇਆ।

Check Also

ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਨੇ ਪਿਉ-ਪੁੱਤ ਦੀ ਜਾਨ …