Breaking News
Home / ਰਾਸ਼ਟਰੀ / ਰਾਸ਼ਟਰੀ ਗੀਤ ਉਤੇ ਖੜੇ ਨਾ ਹੋਣ ਵਾਲਿਆਂ ਖਿਲਾਫ, ਪੁਲਿਸ ਵੱਲੋਂ FIR ਦਰਜ

ਰਾਸ਼ਟਰੀ ਗੀਤ ਉਤੇ ਖੜੇ ਨਾ ਹੋਣ ਵਾਲਿਆਂ ਖਿਲਾਫ, ਪੁਲਿਸ ਵੱਲੋਂ FIR ਦਰਜ

ਬੀਤੇ ਦਿਨੀਂ ਬੰਗਲੁਰੂ (Bengaluru) ਦੇ ਇਕ ਥੀਏਟਰ (Theatre) ਵਿਚ ਰਾਸ਼ਟਰੀ ਗੀਤ (National Anthem) ਦੌਰਾਨ ਕੁਝ ਲੋਕਾਂ ਦੇ ਸਮੂਹ ਖੜੇ ਨਾ ਹੋਣ ਉਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ ਅਤੇ ਹਾਲਾਂ ਤੱਕ ਕਿਸੇ ਨੂੰ ਨਾਮਜਦ ਨਹੀਂ ਕੀਤਾ ਗਿਆ। ਇਹ ਐਫਆਈਆਰ ਸੁਬਰਮਣਯਮ ਨਗਰ ਪੁਲਿਸ ਨੇ ਦਰਜ ਕੀਤੀ ਹੈ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਆਪਣੇ ਫੈਸਲੇ ਵਿਚ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਸਿਨੇਮਾ ਹਾਲ ਵਿਚ ਵੱਜਣ ਵਾਲੇ ਰਾਸ਼ਟਰੀ ਗੀਤ ਸਮੇਂ ਹਰ ਵਿਅਕਤੀ ਵੱਲੋਂ ਖੜੇ ਹੋਣਾ ਲਾਜ਼ਮੀ ਹੈ। ਰਾਸ਼ਟਰੀ ਗੀਤ ਦੌਰਾਨ ਖੜੇ ਨਾ ਹੋਣ ਦੀ ਇਹ ਘਟਨਾ 23 ਅਕਤੂਬਰ ਦੀ ਹੈ। ਬੰਗਲੁਰੂ ਦੇ ਪੀਵੀਆਰ ਓਰੀਅਨ ਮਾਲ ਵਿਚ ਤਾਮਿਲ ਫਿਲਮ ਅਸੁਰਨ ਦੀ ਸਕਰੀਨਿੰਗ ਦੌਰਾਨ ਇਹ ਘਟਨਾ ਵਾਪਰੀ ਸੀ।

ਥੀਏਟਰ ਵਿਚ ਰਾਸ਼ਟਰੀ ਗੀਤ ਦੌਰਾਨ ਜਦੋਂ ਕਈ ਲੋਕ ਖੜੇ ਨਹੀਂ ਹੋਏ ਤਾਂ ਕਿਸੇ ਨੇ ਉਨ੍ਹਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾ ਦਿੱਤੀ। ਇਹ ਵੀਡੀਓ ਵਾਇਰਲ ਹੋ ਗਿਆ। ਕਨੱੜ ਅਦਾਕਾਰ ਅਰੁਣ ਗੌੜਾ ਸਮੇਤ ਕਈ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਇਨ੍ਹਾਂ ਲੋਕਾਂ ਨੂੰ ਟਰੋਲ ਕੀਤਾ। ਉਸਨੇ ਵੀਡੀਓ ਵਿੱਚ ਕਿਹਾ, ‘ਇਨ੍ਹਾਂ ਲੋਕਾਂ ਨੂੰ ਦੇਖੋ, ਜਦੋਂ ਰਾਸ਼ਟਰੀ ਗੀਤ ਗਾਇਆ ਤਾਂ ਉਹ ਖੜ੍ਹੇ ਨਹੀਂ ਹੁੰਦੇ। ਉਨ੍ਹਾਂ ਦੇ ਚਿਹਰੇ ਵੇਖੋ। ਅਸੀਂ ਲੋਕਾਂ ਨੂੰ ਕਹਿ ਰਹੇ ਸੀ ਕਿ ਤੁਹਾਨੂੰ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ। ‘ ਵੀਡੀਓ ਵਿਚ ਇਕ ਹੋਰ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਾਡੇ ਸੈਨਿਕ ਕਸ਼ਮੀਰ ਵਿਚ ਲੜ ਰਹੇ ਹਨ ਅਤੇ ਤੁਸੀਂ ਇੱਥੇ ਬੈਠੇ ਹੋ। ਤੁਸੀਂ ਰਾਸ਼ਟਰੀ ਗੀਤ ਵਿਚ ਵੀ ਨਹੀਂ ਖੜੇ ਹੋਏ। ਇਸ ਜਗ੍ਹਾ ਤੋਂ ਬਾਹਰ ਚਲੇ ਜਾਓ।

Check Also

ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ ‘ਚ ਭਰਤੀ

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਕੋਚਿੰਗ ਸੈਂਟਰ ਦੀ ਛੱਤ ਡਿਗਣ ਦੀ ਖ਼ਬਰ ਮਿਲੀ ਹੈ। ਘਟਨਾ …

%d bloggers like this: