Breaking News
Home / ਪੰਜਾਬ / ਅਮਿਤ ਸ਼ਾਹ ਦਾ ਬਿਆਨ ਅਤੇ ਲਾਂਘੇ ਬਾਰੇ ਫੈਲਾਈ ਜਾ ਰਹੀ ਨਫ਼ਰਤ

ਅਮਿਤ ਸ਼ਾਹ ਦਾ ਬਿਆਨ ਅਤੇ ਲਾਂਘੇ ਬਾਰੇ ਫੈਲਾਈ ਜਾ ਰਹੀ ਨਫ਼ਰਤ

ਜਦੋਂ ਸਾਰੇ ਪਾਸਿਆਂ ਤੋਂ ਪੱਤਰਕਾਰ, ਲੇਖਕ ਅਤੇ ਸਿਆਸਤਦਾਨਾਂ ਨੇ ਕਰਤਾਰਪੁਰ ਲਾਂਘੇ ‘ਤੇ ਹਮਲਾ ਤੇਜ਼ ਕਰ ਦਿੱਤਾ ਏ, ਉਸ ਸਮੇਂ ਅਮਿਤ ਸ਼ਾਹ ਨੇ ਇਹ ਵੀਡੀਉ ਟਵਿਟਰ ‘ਤੇ ਪਾਈ ਐ। ਨਾਲ ਹੀ ਲਿਖਿਆ ਏ

“ਕਰਤਾਰਪੁਰ ਲਾਂਘਾ ਇਤਿਹਾਸਕ ਪ੍ਰਾਪਤੀ ਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਯਾਦ ਰੱਖਣ ਗੀਆਂ। ਇਹ ਇਤਿਹਾਸ ਵਿੱਚ ਸੁਨਿਹਰੇ ਅੱਖਰਾਂ ‘ਚ ਲਿਖਿਆ ਜਾਵੇਗਾ। ਇਹ ਮੋਦੀ ਸਰਕਾਰ ਦੇ ਗੁਰੂ ਨਾਨਕ ਸਾਹਬ ਦੀ ਵਿਰਾਸਤ ਅਤੇ ਸਿਖਿਆਵਾਂ ਨੂੰ ਸਾਂਭਣ ਦੇ ਦ੍ਰਿੜ ਨਿਸ਼ਚੇ ਨੂੰ ਵੀ ਦਰਸਾਉਂਦਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 550ਵੇਂ ਗੁਰਪੁਰਬ ਮੌਕੇ ਇਸ ਚਿਰਕੋਣੀ ਮੰਗ ਨੂੰ ਮਹਿਸੂਸ ਕੀਤਾ। ਆਉ ਅਸੀਂ ਸਾਰੇ ਨੌ ਨਵੰਬਰ ਨੂੰ ਇਤਿਹਾਸ ਦੇ ਗਵਾਹ ਬਣੀਏ ਜਦੋਂ ਮੋਦੀ ਲਾਂਘੇ ਨੂੰ ਖੋਲ੍ਹਣਗੇ।”

ਸੋਚਣ ਵਾਲੀ ਗੱਲ ਏ ਕਿ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਾਂਘੇ ਖੁਲ੍ਹਣ ਬਾਰੇ ਕੋਈ ਚਿੰਤਾ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ, ਪੱਤਰਕਾਰਾਂ ਅਤੇ ਲੇਖਕਾਂ ਕੋਲ ਅਜਿਹੀ ਕਿਹੜੀ ਖੁਫੀਆ ਜਾਣਕਾਰੀ ਹੈ ਜੋ ਅਮਿਤ ਸ਼ਾਹ ਕੋਲ ਨਹੀਂ ਅਤੇ ਇਹ ਕਿਉਂ ਲਾਂਘੇ ਦੇ ਖੁੱਲਣ ‘ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ।

ਭਾਜਪਾਈਆਂ ਤੋਂ ਲ਼ੈ ਕੇ ਕਾਂਗਰਸੀ ਅਤੇ ਖੱਬਿਆਂ ਤੋਂ ਲ਼ੈ ਕੇ ਧਰਮ ਨਿਰਪੱਖ ਸਾਰੇ ਤਰ੍ਹਾਂ ਦੇ ਲੋਕ ਲਾਂਘੇ ਬਾਰੇ ਨਫ਼ਰਤ ਫੈਲਾ ਰਹੇ ਨੇ। ਇਸ ਕਰਕੇ ਅਮਿਤ ਸ਼ਾਹ ਦਾ ਇਹ ਬਿਆਨ ਅਤੇ ਵੀਡੀਉ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਜਾਂਦਾ ਹੈ। ਇਸ ਦਸਤਾਵੇਜ਼ ਨਾਲ ਤੁਸੀਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਪੁੱਛੋ ਕਿ ਕੀ ਉਹ ਪਾਕਿਸਤਾਨ ਤੋਂ ਖ਼ਤਰੇ ਬਾਰੇ ਗ੍ਰਹਿ ਮੰਤਰੀ ਤੋਂ ਵੱਧ ਜਾਣਦੇ ਨੇ। ਇਸ ਬਿਆਨ ਅਤੇ ਵੀਡੀਉ ਨੂੰ ਵੱਧ ਤੋਂ ਵੱਧ ਸਾਂਝਾ ਕਰੋ।

#ਮਹਿਕਮਾ_ਪੰਜਾਬੀ

Check Also

ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਨੇ ਪਿਉ-ਪੁੱਤ ਦੀ ਜਾਨ …