Breaking News
Home / ਅੰਤਰ ਰਾਸ਼ਟਰੀ / ਨਿਊਜ਼ੀਲੈਂਡ ਨੇ ਬਦਲੀ ਆਪਣੀ ਵੀਜ਼ਾ ਪਾਲਿਸੀ, ਵਿਆਹੇ ਜੋੜਿਆਂ ਨੂੰ ਦਿੱਤਾ ਵੱਡਾ ਝਟਕਾ

ਨਿਊਜ਼ੀਲੈਂਡ ਨੇ ਬਦਲੀ ਆਪਣੀ ਵੀਜ਼ਾ ਪਾਲਿਸੀ, ਵਿਆਹੇ ਜੋੜਿਆਂ ਨੂੰ ਦਿੱਤਾ ਵੱਡਾ ਝਟਕਾ

ਨਿਊਜ਼ੀਲੈਂਡ ਨੇ ਹਾਲ ਹੀ ਵਿਚ ਆਪਣੀ ਵੀਜ਼ਾ ਪਾਲਿਸੀ ਵਿਚ ਤਬਦੀਲੀ ਕੀਤੀ ਹੈ। ਇਸ ਤਬਦੀਲੀ ਦਾ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਸਰਕਾਰ ਦੀ ਨਵੀਂ ਵੀਜ਼ਾ ਪਾਲਿਸੀ ਦੇ ਬਾਅਦ ਭਾਰਤੀ ਜੋੜਿਆਂ ਲਈ ਪਾਰਟਨਰਸ਼ਿਪ ਵੀਜ਼ਾ ਲੈਣਾ ਮੁਸ਼ਕਲ ਹੋ ਗਿਆ ਹੈ। ਕਿਉਂਕਿ ਨਵੇਂ ਨਿਯਮ ਦੇ ਮੁਤਾਬਕ ਕਿਸੇ ਜੋੜੇ ਨੂੰ ਉਦੋਂ ਤੱਕ ਪਾਰਟਨਰਸ਼ਿਪ ਵੀਜ਼ਾ ਨਹੀਂ ਮਿਲੇਗਾ ਜਦੋਂ ਤੱਕ ਜੋੜਾ ਵਿਆਹ ਤੋਂ ਪਹਿਲਾਂ 12 ਮਹੀਨੇ ਇਕੱਠੇ ਨਾ ਰਿਹਾ ਹੋਵੇ। ਜੇਕਰ ਕੋਈ ਜੋੜਾ 12 ਮਹੀਨੇ ਇਕੱਠੇ ਰਹਿ ਲੈਂਦਾ ਹੈ ਤਾਂ ਵਿਆਹ ਕੀਤੇ ਬਿਨਾਂ ਵੀ ਪਾਰਟਨਰਸ਼ਿਪ ਵੀਜ਼ਾ ਮਿਲ ਜਾਵੇਗਾ।

ਸਰਕਾਰ ਦੀ ਨਵੀਂ ਪਾਲਿਸੀ ਦੇ ਵਿਰੋਧ ਵਿਚ ਭਾਰਤੀ ਭਾਈਚਾਰੇ ਸਮੇਤ ਵਿਰੋਧੀਆਂ ਨੇ ਐਤਵਾਰ ਨੂੰ ਆਕਲੈਂਡ ਸ਼ਹਿਰ ਵਿਚ ਪ੍ਰਦਰਸ਼ਨ ਰੈਲੀ ਕੱਢੀ। ‘ਦੀ ਗਾਰਡੀਅਨ’ ਅਖਬਾਰ ਦੇ ਮੁਤਾਬਕ ਨਵੀਂ ਪਾਲਿਸੀ ਦੇ ਤਹਿਤ ਜਿਹੜੇ ਭਾਰਤੀ (ਪੁਰਸ਼ ਜਾਂ ਮਹਿਲਾ) ਨਿਊਜ਼ੀਲੈਂਡ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਅਰੇਂਜ ਮੈਰਿਜ ਹੋਈ ਹੈ ਉਨ੍ਹਾਂ ਲਈ ਪਤੀ/ਪਤਨੀ ਨੂੰ ਲਿਜਾਣਾ ਮੁਸ਼ਕਲ ਹੋ ਜਾਵੇਗਾ।ਨਿਯਮ ਵਿਚ ਹੋਈ ਇਹ ਤਬਦੀਲੀ ਨਿਊਜ਼ੀਲੈਂਡ ਵਿਚ ਪਾਰਟਨਰਸ਼ਿਪ ਵੀਜ਼ਾ ਲਈ ਇਹ ਲਾਜ਼ਮੀ ਨਹੀ ਹੈ ਕਿ ਇਕ ਜੋੜਾ ਵਿਆਹੁਤਾ ਹੋਵੇ। ਜੇਕਰ ਇਕ ਜੋੜਾ ਇਕੱਠੇ 12 ਮਹੀਨੇ ਰਹਿ ਲੈਂਦਾ ਹੈ ਤਾਂ ਉਹ ਪਾਰਟਨਰਸ਼ਿਪ ਵੀਜ਼ਾ ਲਈ ਐਪਲੀਕੇਸ਼ਨ ਦੇ ਸਕਦਾ ਹੈ। ਪਹਿਲੇ ਦੇ ਨਿਯਮ ਵਿਚ ਇਸ ਵਿਵਸਥਾ ਤੋਂ ਦੂਜੇ ਸੱਭਿਆਚਾਰ ਵਾਲੇ ਨਾਗਰਿਕਾਂ ਨੂੰ ਛੋਟ ਸੀ। ਹੁਣ ਇਸ ਵਿਵਸਥਾ ਨੂੰ ਸਾਰਿਆਂ ਲਈ ਲਾਗੂ ਕਰ ਦਿੱਤਾ ਗਿਆ ਹੈ। ਇੱਥੇ ਰਹਿ ਰਹੇ ਭਾਰਤੀਆਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਸਰਕਾਰ ਚਾਹੁੰਦੀ ਹੈ ਕਿ ਅਸੀਂ ਆਪਣੀ ਸੱਭਿਅਤਾ ਨੂੰ ਪਿੱਛੇ ਛੱਡ ਦਈਏ ਅਤੇ ਵਿਆਹ ਤੋਂ ਪਹਿਲਾਂ ਇਕੱਠੇ ਅਤੇ ਇਕ ਘਰ ਵਿਚ ਵਿਆਹੁਤਾ ਜ਼ਿੰਦਗੀ ਜੀਏ।

ਨਵੀਂ ਵਿਵਸਥਾ ‘ਚ ਹੈ ਇਹ ਮੁਸ਼ਕਲ ਭਾਰਤੀ ਪਰੰਪਰਾ ਮੁਤਾਬਕ ਜ਼ਿਆਦਾਤਰ ਲੋਕਾਂ ਦਾ ਵਿਆਹ ਅਰੇਂਜ ਹੁੰਦਾ ਹੈ ਅਤੇ ਜੋੜਾ ਵਿਆਹ ਤੋਂ ਪਹਿਲਾਂ ਇਕੱਠੇ ਨਹੀਂ ਰਹਿੰਦਾ ਹੈ। ਅਜਿਹੇ ਜੋੜੇ ਜੇਕਰ ਨਿਊਜ਼ੀਲੈਂਡ ਜਾਣਾ ਚਾਹੁੰਦੇ ਹਨ ਤਾਂ 12 ਮਹੀਨੇ ਇਕੱਠੇ ਰਹਿਣ ਦੇ ਨਿਯਮ ਕਾਰਨ ਹੁਣ ਉਨ੍ਹਾਂ ਨੂੰ ਵੀਜ਼ਾ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਵਿਆਹ ਤੋਂ ਪਹਿਲਾਂ ਇਕੱਠੇ ਨਾ ਰਹਿਣਾ ਭਾਰਤ ਜਿਹੇ ਦੇਸ਼ ਦੀ ਸੱਭਿਅਤਾ ਹੈ। ਨਿਊਜ਼ੀਲੈਂਡ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕ ਇਸ ਨਵੀਂ ਵੀਜ਼ਾ ਪਾਲਿਸੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵਿਰੁੱਧ ਭੇਦਭਾਵ ਹੈ। ਇਹ ਚੰਗਿਆੜੀ ਅੱਗ ਵਾਂਗ ਉਦੋਂ ਫੈਲ ਗਈ ਜਦੋਂ ਉੱਥੋਂ ਦੇ ਇਕ ਸਾਂਸਦ ਨੇ ਬਿਆਨ ਦਿੱਤਾ,”ਜੇਕਰ ਨਵੀਂ ਵੀਜ਼ਾ ਪਾਲਿਸੀ ਨਾਲ ਭਾਰਤੀਆਂ ਨੂੰ ਇਤਰਾਜ਼ ਹੈ ਤਾਂ ਉਹ ਦੇਸ਼ ਛੱਡ ਕੇ ਜਾ ਸਕਦੇ ਹਨ।”

Check Also

ਆਸਟ੍ਰੇਲੀਆ ਵਿਚ ਪੰਡਿੰਤਾਂ ਦੇ ਵੱਡੇ ਰੈਸਟੋਰੈਂਟਾਂ ਵਿਚ ਵਿਕਦਾ ਹੈ ਗਊ ਮਾ ਸ

ਗਊ-ਮਾਸ ਭਾਜਪਾ ਅਤੇ ਉਸਦੇ ਸਾਥੀਆਂ ਲਈ ਇੱਕ ਅਜਿਹੀ ਸ਼ੈਅ ਹੈ, ਜੋ ਕਿਤੇ ਇਸ ‘ਤੇ ਪਾ …

%d bloggers like this: