Breaking News
Home / ਰਾਸ਼ਟਰੀ / 15 ਕਰੋੜੀ ਝੋਟੇ ਦੀ ਖੁਰਾਕ ਬਾਰੇ ਜਾਣ ਕੇ ਉਡ ਜਾਣਗੇ ਹੋਸ਼

15 ਕਰੋੜੀ ਝੋਟੇ ਦੀ ਖੁਰਾਕ ਬਾਰੇ ਜਾਣ ਕੇ ਉਡ ਜਾਣਗੇ ਹੋਸ਼

ਝੋਟੇ ਭੀਮ ਦੀ ਦੇਖਭਾਲ ਤੇ ਖਾਣ ‘ਤੇ ਹਰ ਮਹੀਨੇ ਡੇਢ ਲੱਖ ਖ਼ਰਚ ਕੀਤੇ ਜਾ ਰਹੇ ਹਨ। ਭੀਮ ਨੂੰ ਹਰ ਰੋਜ਼ ਇਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਆਦਿ ਖੁਆਇਆ ਜਾਂਦਾ ਹੈ।ਰਾਜਸਥਾਨ ਦੇ ਪੁਸ਼ਕਰ ‘ਚ ਅੰਤਰਾਸ਼ਟਰੀ ਪਸ਼ੂ ਮੇਲੇ ‘ਚ ਵੱਖ-ਵੱਖ ਕਿਸਮ ਦੇ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਪਸ਼ੂ ਪਹੁੰਚੇ। ਇਸ ‘ਚ ਮੁਰ੍ਹਾ ਨਸਲ ਦਾ ਝੋਟਾ ਭੀਮ ਵੀ ਹੈ। 15 ਕਰੋੜ ਦਾ ਇਹ ਝੋਟਾ ਮੇਲੇ ‘ਚ ਦੂਜੀ ਵਾਰ ਪ੍ਰਦਰਸ਼ਨ ਲਈ ਆਇਆ ਹੈ।

ਭੀਮ ਦੀ ਦੇਖਭਾਲ ਤੇ ਖਾਣ ‘ਤੇ ਹਰ ਮਹੀਨੇ ਡੇਢ ਲੱਖ ਖ਼ਰਚ ਕੀਤੇ ਜਾ ਰਹੇ ਹਨ। ਭੀਮ ਨੂੰ ਹਰ ਰੋਜ਼ ਇੱਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਆਦਿ ਖੁਆਇਆ ਜਾਂਦਾ ਹੈ।1300 ਕਿਲੋ ਵਜ਼ਨੀ ਇਹ ਝੋਟਾ ਸਾਢੇ ਛੇ ਸਾਲ ਦਾ ਹੈ। ਇਸ ਨੂੰ ਉਸ ਦਾ ਮਾਲਕ ਜਵਾਹਰ ਲਾਲ ਜਾਂਗੜੀ, ਬੇਟੇ ਅਰਵਿੰਦ ਜਾਂਗੜੀ ਨਾਲ ਜੋਧਪੁਰ ਤੋਂ ਪੁਸ਼ਕਰ ਲੈ ਕੇ ਪਹੁੰਚਿਆ ਹੈ।

ਪਿਛਲੇ ਸਾਲ ਉਹ ਪਹਿਲੀ ਵਾਰ ਭੀਮ ਨੂੰ ਲੈ ਕੇ ਮੇਲੇ ‘ਚ ਪਹੁੰਚੇ ਸੀ। ਇਸ ਤੋਂ ਬਾਅਦ ਕਈ ਪਸ਼ੂ ਮੇਲਿਆਂ ‘ਚ ਵੀ ਹਿੱਸਾ ਲੈ ਕੇ ਕਈ ਅਵਾਰਡ ਜਿੱਤੇ ਹਨ। ਭੀਮ ਦਾ ਵਜ਼ਨ ਇੱਕ ਸਾਲ ‘ਚ ਸੌ ਕਿਲੋ ਤੇ ਕੀਮਤ ਦੋ ਕਰੋੜ ਵਧੀ ਹੈ।ਪਿਛਲੀ ਵਾਰ ਭੀਮ ਦਾ ਵਜ਼ਨ 1200 ਕਿਲੋ ਸੀ ਤੇ ਇਸ ਦੀ ਕੀਮਤ 12 ਕਰੋੜ ਐਲਾਨੀ ਗਈ ਸੀ। ਹੁਣ ਇਸ ਦੇ ਖਰੀਦਾਰ ਭੀਮ ਦੀ ਕੀਮਤ 15 ਕਰੋੜ ਰੁਪਏ ਦੇਣ ਲਈ ਵੀ ਤਿਆਰ ਹਨ।

ਮਾਰੂਥਲ ਦੀ ਧਰਤੀ ‘ਚ ਸਜਾਏ ਗਏ ਜਾਨਵਰਾਂ ਦੇ ਬਾਜ਼ਾਰ ‘ਚ ਬਹੁਤ ਸਾਰੇ ਉਠ ਤੇ ਘੋੜੇ ਆਪਣੀ ਜਾਤ, ਕੱਦ ਤੇ ਕਾਠੀ ਕਰਕੇ ਮੇਲੇ ‘ਚ ਆਉਣ ਵਾਲੇ ਦੇਸ਼ੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ।ਭੀਮ ਨੂੰ ਹਰ ਰੋਜ਼ ਇੱਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਆਦਿ ਖੁਆਇਆ ਜਾਂਦਾ ਹੈ।

Check Also

ਐਮਨੇਸਟੀ ਦੇ ਦਿੱਲੀ ਤੇ ਬੇਂਗਲੁਰੂ ਸਥਿਤ ਦਫਤਰਾਂ ‘ਤੇ ਸੀਬੀਆਈ ਛਾਪੇ

ਦੁਨੀਆ ਭਰ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀ ਵੱਕਾਰੀ ਜਥੇਬੰਦੀ “ਐਮਨੈਸਟੀ ਇੰਟਰਨੈਸ਼ਨਲ” ਦੇ ਬੰਗਲੌਰ …