Breaking News
Home / ਪੰਜਾਬ / ਲੋਕ ਸੋਚਦੇ ਹਨ ਕਿ ਕੈਪਟਨ ਜਾਂ ਹੋਰਾਂ ਨੂੰ ਕੀ ਤਕਲੀਫ਼ ਹੈ, ਜੋ ਅਜਿਹੇ ਸੜੇ ਬਿਆਨ ਦਿੰਦੇ ਰਹਿੰਦੇ ਨੇ!

ਲੋਕ ਸੋਚਦੇ ਹਨ ਕਿ ਕੈਪਟਨ ਜਾਂ ਹੋਰਾਂ ਨੂੰ ਕੀ ਤਕਲੀਫ਼ ਹੈ, ਜੋ ਅਜਿਹੇ ਸੜੇ ਬਿਆਨ ਦਿੰਦੇ ਰਹਿੰਦੇ ਨੇ!

ਲੋਕ ਸੋਚਦੇ ਹਨ ਕਿ ਕੈਪਟਨ ਜਾਂ ਹੋਰਾਂ ਨੂੰ ਕੀ ਤਕਲੀਫ਼ ਹੈ, ਜੋ ਅਜਿਹੇ ਸੜੇ ਬਿਆਨ ਦਿੰਦੇ ਰਹਿੰਦੇ ਨੇ!

ਦਰਅਸਲ ਭਾਰਤੀ ਹਾਕਮ ਸਿੱਖਾਂ ਨੂੰ ਆਪਣੀ ਖੁਰਲ਼ੀ ‘ਤੇ ਬੱਝਿਆ ਪਸ਼ੂ ਸਮਝਦੇ ਸਨ, ਜਦ ਜੀਅ ਕੀਤਾ ਪਿਆਰ ਕਰ ਲਿਆ, ਜਦ ਜੀਅ ਕੀਤਾ ਕੁੱਟ ਲਿਆ। ਜੀਅ ਕੀਤਾ ਖਾਣ ਨੂੰ ਦੇ ਦਿੱਤਾ, ਜੀਅ ਕੀਤਾ ਨਹੀਂ ਦਿੱਤਾ। ਸਿੱਖਾਂ ਨੇ ਆਪਣੀ ਵੱਧ ਤੋਂ ਵੱਧ ਵਫ਼ਾਦਾਰੀ ਦਿਖਾਈ ਪਰ ਇਹ ਮੁੱਲ ਨਾ ਪਾ ਸਕੇ।

ਪਰ ਹੁਣ ਸਿੱਖ ਦੁਨੀਆ ਭਰ ‘ਚ ਫੈਲ ਚੁੱਕੇ ਹਨ, ਕਿਸੇ ਇੱਕ ਖ਼ਿੱਤੇ ਨਾਲ ਬੱਝੇ ਨਹੀਂ। ਉਨ੍ਹਾਂ ਦੀ ਸੋਚ ਅਤੇ ਸਮਰੱਥਾ ਦੇ ਨਾਲ ਨਾਲ ਸੁਪਨਿਆਂ ਦਾ ਦਾਇਰਾ ਵੀ ਬਹੁਤ ਵਧ ਚੁੱਕਾ। ਉਹ ਆਪਣੀ ਧਾਂਕ ਨਾਲ ਕਈਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪਾਕਿਸਤਾਨ ਵੀ ਉਨ੍ਹਾਂ ‘ਚੋਂ ਇੱਕ ਹੈ, ਜੋ ਜਾਣ ਚੁੱਕਾ ਹੈ ਕਿ ਸਿੱਖਾਂ ਦਾ ਪਾਕਿਸਤਾਨ ‘ਚ ਏਨਾ ਭਾਵਨਾਤਮਕ, ਧਾਰਮਿਕ ਤੇ ਸਮਾਜਿਕ ਸਰਮਾਇਆ ਪਿਆ ਹੈ ਕਿ ਜਿਸਨੂੰ ਕਿਸੇ ਖਾਣ ਵਾਂਗ ਜਿੰਨੀ ਮਰਜ਼ੀ ਪੱਟ ਕੇ ਵਿੱਚੋਂ ਚੀਜ਼ਾਂ ਕੱਢੀਆਂ ਜਾ ਸਕਦੀਆਂ। ਸਿੱਖਾਂ ਨੇ ਵਹੀਰਾਂ ਘੱਤ ਦੇਣੀਆਂ।

ਸੋ ਕੈਪਟਨ ਅਤੇ ਭਾਰਤੀ ਹਾਕਮਾਂ ਦੇ ਦਰਦ ਨੂੰ ਸੌਖ ਨਾਲ ਸਮਝਣਾ ਹੋਵੇ ਤਾਂ ਇਸ ਤਰਾਂ ਹੈ ਕਿ ਜਿਵੇਂ ਤੁਹਾਡਾ ਇੱਕ ਪੱਕਾ ਦੋਸਤ (ਬੈਸਟ ਫ਼੍ਰੈਂਡ) ਹੋਵੇ, ਤੁਹਾਡੇ ਮਗਰ ਮਗਰ ਫਿਰਨ ਵਾਲਾ ਤੇ ਤੁਸੀਂ ਉਸਨੂੰ ਦੁਰਕਾਰਦੇ ਰਹੇ ਹੋਵੋਂ, ਜਿਵੇਂ ਅੰਗਰੇਜ਼ੀ ‘ਚ ਕਹਿ ਦਿੰਦੇ you treated him like shit, ਹੁਣ ਓਹਦੇ ਕਈ ਹੋਰ ਪੱਕੇ ਦੋਸਤ ਬਣ ਗਏ ਹੋਣ। ਬੱਸ ਇੱਦਾਂ ਹੀ ਹੈ।

ਸਿੱਖਾਂ ਨੂੰ ਕਿਸੇ ਨਾਲ ਬੱਝਣ ਦੀ ਲੋੜ ਨੀ ਤੇ ਨਾ ਕਿਸੇ ਨਾਲ ਵਿਗਾੜਨ ਦੀ, ਆਪਣੀ ਵੁੱਕਤ ਦਾ ਹਰ ਥਾਂ ਮੁੱਲ ਪਵਾਓ, ਆਪਣੇ ਕੌਮੀ ਮਸਲੇ ਹੱਲ ਕਰਾਓ। ਇਹ ਵਾਹਿਗੁਰੂ ਨੇ ਨਿਆਮਤ ਬਖ਼ਸ਼ੀ ਹੈ, ਆਪਾਂ ਨੀ ਸੀ ਏਨੇ ਜੋਗੇ।

– ਗੁਰਪ੍ਰੀਤ ਸਿੰਘ ਸਹੋਤਾ

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: