Breaking News
Home / ਅੰਤਰ ਰਾਸ਼ਟਰੀ / ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਸਿੱਖਾਂ ਦੀ ਭਲਾਈ ‘ਤੇ ਖ਼ਰਚਾਂਗੇ : ਇਮਰਾਨ

ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਸਿੱਖਾਂ ਦੀ ਭਲਾਈ ‘ਤੇ ਖ਼ਰਚਾਂਗੇ : ਇਮਰਾਨ

ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਉਥੇ ਵਸਦੇ ਸਿੱਖ ਭਾਈਚਾਰੇ ਅਤੇ ਧਾਰਮਕ ਸਥਾਨਾਂ ਦੀ ਮੁਰੰਮਤ ‘ਤੇ ਖ਼ਰਚ ਕੀਤੀ ਜਾਵੇਗੀ। ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ ਅਤੇ ਨਾਨਕ ਪੁਰਬ ਤੋਂ ਕਮਾਈ ਕਰਨ ਦੀ ਕੋਈ ਇੱਛਾ ਨਹੀਂ ਰਖਦੀ ਸਗੋਂ ਲਾਂਘੇ ਤੋਂ ਇਕੱਠੀ ਹੋਣ ਵਾਲੀ ਫ਼ੀਸ ਇਥੇ ਵਸਦੇ ਸਿੱਖਾਂ ‘ਤੇ ਖ਼ਰਚ ਕੀਤੀ ਜਾਵੇਗੀ।

ਬੁਲਾਰੇ ਨੇ ਇਹ ਵੀ ਕਿਹਾ ਕਿ ਸਰਕਾਰ ਕਰਤਾਰਪੁਰ ਲਾਂਘੇ ਤੋਂ ਇਕੱਠੀ ਹੋਣ ਵਾਲੀ ਆਮਦਨ ਨੂੰ ਕਿਸੇ ਵੀ ਹੋਰ ਪ੍ਰਾਜੈਕਟ ਤੇ ਨਾ ਖਰਚ ਕਰਨ ਦਾ ਦਾਅਵਾ ਦੁਹਰਾਉਂਦੀ ਹੈ। ਇਹ ਸਿਰਫ ਸਿੱਖਾਂ ਦੇ ਧਾਰਮਿਕ ਸਥਾਨਾਂ ਅਤੇ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਲਈ ਵਰਤੀ ਜਾਵੇਗੀ।

ਇੱਕ ਅੰਦਾਜ਼ੇ ਅਨੁਸਾਰ ਪਾਕਿਸਤਾਨ ਸਰਕਾਰ ਨੂੰ 365 ਲੱਖ ਡਾਲਰ ਸਾਲਾਨਾ ਆਮਦਨ ਹੋਣ ਦੀ ਉਮੀਦ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਪ੍ਰਧਾਨ ਮੰਤਰੀ ਇਮਰਾਨ ਖਾਨ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰਨਗੇ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਸਤਾ ਖੁੱਲ੍ਹ ਜਾਵੇਗਾ।

Check Also

Video ਇਟਲੀ ‘ਚ ਕੋਰੋਨਾ ਮਰੀਜ਼ਾਾ ਦੀ ਦੇਖਭਾਲ ਲਈ ਰੋਬੋਟ ਦੀ ਵਰਤੋਂ

ਉੱਤਰੀ ਇਟਲੀ ਵਿਚ ਸਥਿਤ ਇਕ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ …

%d bloggers like this: