Breaking News
Home / ਅੰਤਰ ਰਾਸ਼ਟਰੀ / ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਲਈ ਕੀਤਾ ਟਵੀਟ – ਤਸਵੀਰਾਂ ਵੀ ਸ਼ੇਅਰ ਕੀਤੀਆਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਲਈ ਕੀਤਾ ਟਵੀਟ – ਤਸਵੀਰਾਂ ਵੀ ਸ਼ੇਅਰ ਕੀਤੀਆਂ

ਆਖਰ ਪਾਕਿਸਤਾਨ ਸਿੱਖਾਂ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਜਾ ਰਿਹਾ ਹੈ।

ਸਿੱਖਾਂ ਦੀ ਚਿਰਾਂ ਦੀ ਰੀਝ ਪੂਰੀ ਕਰਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਨੂੰ ਲਾਂਘਾ ਖੋਲ੍ਹਿਆ ਜਾ ਰਿਹਾ ਹੈ।

ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਦੀਆਂ ਮਨਮੋਹਕ ਤਵਸੀਰਾਂ ਸਾਂਝੀਆਂ ਕੀਤੀਆਂ।

ਇਸ ਦੇ ਨਾਲ ਹੀ ਇਮਰਾਨ ਖ਼ਾਨ ਨੇ ਲਿਖਿਆ ਕਿ ਕਰਤਾਰਪੁਰ ਸਿੱਖ ਸੰਗਤਾਂ ਦੇ ਸਵਾਗਤ ਲਈ ਤਿਆਰ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕੀਤੀਆਂ। ਇਮਰਾਨ ਖ਼ਾਨ ਨੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਕਿਹਾ

ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਰਿਕਾਰਡ ਸਮੇਂ ‘ਚ ਕਰਤਾਪੁਰ ਸਾਹਿਬ ਕੌਰੀਡੋਰ ਨੂੰ ਤਿਆਰ ਕਰਨ ਲਈ ਸਰਕਾਰ ਨੂੰ ਵਧਾਈ ਦੇਣਾ ਚਾਹੰਦਾ ਹੈ।

ਇਹ ਤਸਵੀਰਾਂ ਰਾਤ ਦੇ ਸਮੇਂ ਦੀਆਂ ਹਨ।

ਲਾਈਟਾਂ ਦੀ ਰੌਸ਼ਨੀ ‘ਚ ਕਰਤਰਾਪੁਰ ਦੀ ਚਮਕ ਦੂਰ ਦੂਰ ਤੋਂ ਦੇਖੀ ਜਾ ਸਕਦੀ ਹੈ।

ਮਨ ਨੂੰ ਮੋਹਨ ਵਾਲੀਆਂ ਤਸਵੀਰਾਂ ਸ਼ੇਅਰ ਕਰਨ ‘ਤੇ ਇਮਾਰਨ ਖ਼ਾਨ ਦੀ ਲੋਕ ਕਾਫ਼ੀ ਸਿਫਤ ਵੀ ਕਰ ਰਹੇ ਹਨ।

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਨੂੰ ਖੁੱਲ੍ਹ ਰਹੇ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ।

ਇਧਰ ਭਾਰਤ ਵੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡੇਰਾ ਬਾਬਾ ਨਾਨਕ ‘ਚ ਲਾਘੇ ਨੂੰ ਖੋਲ੍ਹਣਗੇ।

Check Also

Video ਇਟਲੀ ‘ਚ ਕੋਰੋਨਾ ਮਰੀਜ਼ਾਾ ਦੀ ਦੇਖਭਾਲ ਲਈ ਰੋਬੋਟ ਦੀ ਵਰਤੋਂ

ਉੱਤਰੀ ਇਟਲੀ ਵਿਚ ਸਥਿਤ ਇਕ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ …

%d bloggers like this: