Breaking News
Home / ਮੁੱਖ ਖਬਰਾਂ / ਪੰਜਾਬ ਵਿਚ ਭਾਜਪਾ ਵਲੋਂ ਨਵਾਂ ਅਕਾਲੀ ਦਲ ਬਣਾਉਣ ਦੇ ਚਰਚੇ

ਪੰਜਾਬ ਵਿਚ ਭਾਜਪਾ ਵਲੋਂ ਨਵਾਂ ਅਕਾਲੀ ਦਲ ਬਣਾਉਣ ਦੇ ਚਰਚੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਵਲੋਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਦਿੱਤੇ ਬਿਆਨ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ, ਦੇ ਜਵਾਬ ਵਿਚ ਆਰ.ਐਸ.ਐਸ. ‘ਤੇ ਪਾਬੰਦੀ ਦੀ ਮੰਗ ਵਾਲੇ ਬਿਆਨ ਤੋਂ ਬਾਅਦ ਭਾਵੇਂ ਅਕਾਲੀ-ਭਾਜਪਾ ਰਿਸ਼ਤੇ ਟੁੱਟੇ ਨਹੀਂ ਪਰ ਭਾਜਪਾ ਦੇ ਪੰਜਾਬ ਨਾਲ ਸਬੰਧਿਤ ਕਈ ਹਲਕੇ ਇਹ ਸਮਝਦੇ ਹਨ ਕਿ ਹੁਣ ਇਹ ਰਿਸ਼ਤੇ ਜ਼ਿਆਦਾ ਦੇਰ ਚੱਲ ਸਕਣੇ ਸੌਖੇ ਵੀ ਨਹੀਂ।

ਭਾਵੇਂ ਇਹ ਜਥੇਦਾਰ ਦਾ ਨਿੱਜੀ ਬਿਆਨ ਹੀ ਹੋਵੇ ਪਰ ਰਾਜਸੀ ਹਲਕਿਆਂ ਵਿਚ ਇਸ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਵੇਲੇ ਰਾਜਸੀ ਹਲਕਿਆਂ ਵਿਚ ਚਰਚਾ ਹੈ ਕਿ ਭਾਜਪਾ ਕਿਸੇ ਵੱਡੇ ਅਕਾਲੀ ਨੇਤਾ ਨੂੰ ਅੱਗੇ ਲਾ ਕੇ ਪੰਜਾਬ ਵਿਚ ਬਾਦਲ ਪਰਿਵਾਰ ਰਹਿਤ ਅਕਾਲੀ ਦਲ ਬਣਾਉਣ ਲਈ ਹਰੀ ਝੰਡੀ ਵਿਖਾ ਚੁੱਕੀ ਹੈ। ਭਾਵੇਂ ਗੱਲ ਅਜੇ ਮੁਢਲੇ ਪੜ੍ਹਾਅ ‘ਤੇ ਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਨਵਾਂ ਅਕਾਲੀ ਦਲ ਬਣਾਉਣ ਦੇ ਚਾਹਵਾਨ ਕੋਈ ਕਦਮ ਚੁੱਕਣਗੇ।

ਇਹ ਵੀ ਪਤਾ ਲੱਗਾ ਹੈ ਕਿ ਇਸ ਬਾਰੇ ਕਈ ਮੀਟਿੰਗਾਂ ਵੱਖ-ਵੱਖ ਪੱਧਰ ‘ਤੇ ਹੋ ਚੁੱਕੀਆਂ ਹਨ। ਇਸ ਅਕਾਲੀ ਦਲ ਵਿਚ ਸ਼ਾਮਿਲ ਕਰਨ ਲਈ ਸਿੱਖ ਸੋਚ ਵਾਲੇ ‘ਆਪ’ ਅਤੇ ਕਾਂਗਰਸੀ ਆਗੂਆਂ ਨਾਲ ਸੰਪਰਕ ਕਰਨ ਦੇ ਚਰਚੇ ਵੀ ਸੁਣਾਈ ਦੇ ਰਹੇ ਹਨ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਬਾਦਲ ਵੀ ਇਨ੍ਹਾਂ ਸਰਗਰਮੀਆਂ ਤੋਂ ਬੇਖ਼ਬਰ ਨਹੀਂ ਹੈ। ਕੁਝ ਇਸ਼ਾਰੇ ਅਜਿਹੇ ਵੀ ਮਿਲੇ ਹਨ ਕਿ 12 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਚ ਪੰਥਕ ਧਿਰਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਰੋਹ ਵਿਚ ਇਸ ਬਾਰੇ ਕੁਝ ਸਪੱਸ਼ਟ ਸੰਕੇਤ ਮਿਲ ਜਾਣਗੇ।
ਹਰਜਿੰਦਰ ਸਿੰਘ ਲਾਲ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: