Breaking News
Home / ਪੰਜਾਬ / ਜਲੰਧਰ ਵਿਚ ਵੱਡਾ ਧਮਾਕਾ

ਜਲੰਧਰ ਵਿਚ ਵੱਡਾ ਧਮਾਕਾ

ਜਲੰਧਰ – ਜਲੰਧਰ ਵਿਚ ਦੀਵਾਲੀ ਦੀ ਰਾਤ ਮੌਕੇ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਅੰਮ੍ਰਿਤਸਰ ਬਾਈਪਾਸ ਨੇੜੇ ਵੇਰਕਾ ਮਿਲਕ ਪਲਾਂਟ ਕੋਲ ਸਥਿਤ ਬਾਬਾ ਮੋਹਨ ਦਾਸ ਨਗਰ ਵਿਚ ਹੋਣ ਦੀ ਸੂਚਨਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਲਾਕੇ ਦੇ ਇਕ ਖਾਲੀ ਪਲਾਟ ਵਿਚ ਅਚਾਨਕ ਜਬਰਦਸਤ ਧਮਾਕਾ ਹੋਇਆ, ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਦੀ ਗੂੰਜ ਨੇੜਲੇ ਇਕ ਕਿਲੋਮੀਟਰ ਦੇ ਇਲਾਕੇ ਤਕ ਸੁਣਾਈ ਦਿੱਤੀ।

ਧਮਾਕੇ ਕਾਰਨ ਨੇੜਲੇ ਸਾਰੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਪਲਾਟ ਵਿਚ ਧਮਾਕਾ ਹੋਇਆ ਹੈ, ਉਸ ਦੀ ਕੰਧ ਵੀ ਡਿੱਗ ਪਈ ਹੈ। ਧਮਾਕੇ ਦੀ ਅਵਾਜ ਕਾਰਨ 1 ਕਿਲੋਮੀਟਰ ਤਕ ਦੇ ਇਲਾਕੇ ‘ਚ ਜਬਰਦਸਤ ਕੰਬਨੀ ਮਹਿਸੂਸ ਕੀਤੀ ਗਈ, ਜਿਸ ਕਾਰਨ ਲੋਕ ਪਹਿਲਾਂ ਤਾਂ ਇਹ ਸਮਝਦੇ ਰਹਿ ਕੇ ਭੂਚਾਲ ਦਾ ਝਟਕਾ ਲੱਗਾ ਹੈ ਪਰ ਬਾਅਦ ਵਿਚ ਧਮਾਕੇ ਦੀ ਖਬਰ ਫੈਲਦੇ ਹੀ ਲੋਕ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਧਮਾਕੇ ਵਾਲੇ ਸਥਾਨ ਤੋਂ ਕੁਝ ਪਲਾਸਿਟਕ ਦੀਆਂ ਵਸਤਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਕਾਰਨ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਪੁਲਸ ਦੇ ਉਚ ਅਧਿਕਾਰੀ ਪੁੱਜ ਗਏ ਹਨ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …