Breaking News
Home / ਅੰਤਰ ਰਾਸ਼ਟਰੀ / ਗੁਰਦੁਆਰਾ ਮਿਲਟਨਕੀਨ ਵਿਖੇ ਨਤਮਸਤਕ ਹੋਏ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ

ਗੁਰਦੁਆਰਾ ਮਿਲਟਨਕੀਨ ਵਿਖੇ ਨਤਮਸਤਕ ਹੋਏ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ

ਇੰਗਲੈਂਡ ਦੇ ਸ਼ਹਿਰ ਮਿਲਟਨਕੀਨ ਦੇ ਗੁਰੂ ਘਰ ਵਿਖੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਤਮਸਤਕ ਹੋਏ ਅਤੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ | ਉਨ੍ਹਾਂ ਇਸ ਮੌਕੇ ਸਿੱਖ ਭਾਈਚਾਰੇ ਵਲੋਂ ਦੇਸ਼ ਦੀ ਆਰਥਿਕਤਾ, ਵਿਕਾਸ, ਸਮਾਜਿਕ ਅਤੇ ਹਰ ਪੱਖ ਤੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ |

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਇਕ ਨਿੱਜੀ ਵੀਡੀਓ ਸੁਨੇਹੇ ਵਿਚ ਦੱਖਣੀ ਵੇਲਜ਼ ਤੋਂ ਕੰਜ਼ਰਵੇਟਿਵ ਪਾਰਟੀ ਦੀ ਐਲਾਨੀ ਉਮੀਦਵਾਰ ਗੁਰਜੀਤ ਕੌਰ ਬੈਂਸ ਦੀ ਹਮਾਇਤ ਲਈ ਅਗਾਊਾ ਅਪੀਲ ਵੀ ਕੀਤੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਗੁਰੂ ਘਰ ਵਿਚ ਪ੍ਰਸ਼ਾਦੇ ਬਣਾ ਕੇ ਲੰਗਰ ਦੀ ਸੇਵਾ ਵੀ ਕੀਤੀ | ਉਨ੍ਹਾਂ ਇਸ ਮੌਕੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ | ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੌ ਾਸਲਰ ਗੁਰਜੀਤ ਕੌਰ ਬੈਂਸ, ਦਵਿੰਦਰ ਸਿੰਘ ਸ਼ਿੰਕਚੀਏ ਵੰਨ, ਅਮਰੀਕ ਸਿੰਘ ਕੂਨਰ ਆਦਿ ਹਾਜ਼ਰ ਸਨ |

Check Also

ਆਸਟ੍ਰੇਲੀਆ ਵਿਚ ਪੰਡਿੰਤਾਂ ਦੇ ਵੱਡੇ ਰੈਸਟੋਰੈਂਟਾਂ ਵਿਚ ਵਿਕਦਾ ਹੈ ਗਊ ਮਾ ਸ

ਗਊ-ਮਾਸ ਭਾਜਪਾ ਅਤੇ ਉਸਦੇ ਸਾਥੀਆਂ ਲਈ ਇੱਕ ਅਜਿਹੀ ਸ਼ੈਅ ਹੈ, ਜੋ ਕਿਤੇ ਇਸ ‘ਤੇ ਪਾ …

%d bloggers like this: