Breaking News
Home / ਸਾਹਿਤ / ਭਾਰਤ ਨੇ ਜਗਮੀਤ ਅਤੇ ਸੱਜਣ ਨੂੰ ਹੀ ਨਹੀਂ ਬਲਕਿ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਗਰਦਾਨਿਆ

ਭਾਰਤ ਨੇ ਜਗਮੀਤ ਅਤੇ ਸੱਜਣ ਨੂੰ ਹੀ ਨਹੀਂ ਬਲਕਿ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਗਰਦਾਨਿਆ

ਭਾਰਤ ਤੋ ਬਾਹਰ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖ ਕੇ ਤਰੱਕੀ ਕਰਨ ਵਾਲਾ ਹਰ ਕੋਈ ਸਿੱਖ ਹਿੰਦੂਵਾਦੀ ਮੀਡੀਏ ਲਈ ਅੱਤਵਾਦੀ
ਸਿੱਖਾਂ ਨੂੰ ਦਹਿਸ਼ਤਗਰਦ ਕਰਾਰ ਦੇਣ ਵਾਲੇ ਇੰਡੀਆ ਦੇ ਫਾਸ਼ੀਵਾਦੀ ਮੀਡੀਏ ਅਤੇ ਏਜੰਸੀਆਂ ਲਈ ਜਗਮੀਤ ਸਿੰਘ ਜਾਂ ਹਰਜੀਤ ਸਿੰਘ ਸੱਜਣ ‘ਚ ਕੋਈ ਫ਼ਰਕ ਨਹੀਂ, ਤਾਂ ਸਾਡੀ ਵਿੱਚ ਕਿਉਂ ਫ਼ਰਕ ਹੈ ਕਿ ਇਹ ਐਨ ਡੀ ਪੀ ਦਾ ਆਗੂ ਹੈ ਜਾਂ ਇਹ ਲਿਬਰਲ ਦਾ।ਇਨ੍ਹਾਂ ਤਾਕਤਾਂ ਨੂੰ ਇਕੱਠਿਆਂ ਹੋ ਕੇ ਜਵਾਬ ਦਿਓ! ਅੱਜਕਲ੍ਹ ਇੰਡੀਆ ਦੇ ਫਾਸ਼ੀਵਾਦੀ ਮੀਡੀਆ ਅਤੇ ਇੰਡੀਅਨ ਏਜੰਸੀਆਂ ਦਾ ਇਸ ਗੱਲ ‘ਤੇ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਜਗਮੀਤ ਸਿੰਘ ਨੂੰ ਦਹਿਸ਼ਤਪੱਖੀ ਲੀਡਰ ਗਰਦਾਨਿਆ ਜਾਏ।

ਇਸ ਤੋਂ ਪਹਿਲਾਂ ਵੀ ਜਗਮੀਤ ਸਿੰਘ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਇੰਡੀਅਨ ਸਟੇਟ ਵੱਲੋਂ ਸਮੇਂ-ਸਮੇਂ ‘ਦਹਿਸ਼ਤਗਰਦ ਪੱਖੀ’ ਕਿਹਾ ਜਾਂਦਾ ਰਿਹਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਅਜੇ ਵੀ ਅਸੀਂ ਲੋਕ ਪਾਰਟੀਆਂ ‘ਚ ਵੰਡੇ ਹੋਏ ਹਾਂ। ਨਿਸ਼ਾਨਾ ਚਾਹੇ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਤੇ ਹੋਵੇ ਲਿਬਰਲ ਸਰਕਾਰ ਵਿਚਲੇ ਸਿੱਖ ਮੰਤਰੀ ਹੋਣ, ਫਾਸ਼ੀਵਾਦੀ ਤਾਕਤਾਂ ਅਤੇ ਮੀਡੀਆ ਦਾ ਨਿਸ਼ਾਨਾ ‘ਸਿੱਖ’ ਹੀ ਹਨ।

ਇਸ ਤੋਂ ਸਬਕ ਸਿੱਖਣ ਦੀ ਲੋੜ ਹੈ।ਇਨ੍ਹਾਂ ਤਾਕਤਾਂ ਦਾ ਸਾਹਮਣਾ ਕਰਨ ਲਈ ਇਕੱਠਿਆਂ ਹੋਣ ਦੀ ਲੋੜ ਹੈ। ਜਗਮੀਤ ਸਿੰਘ ਨਾਲ ਹੁਣ ਜੋ ਵਰਤਾਓ ਕੀਤਾ ਜਾ ਰਿਹਾ ਹੈ, ਇਸ ਵਿੱਚ ਸਾਰੀਆਂ ਪਾਰਟੀਆਂ ਦੇ ਮਨੁੱਖਵਾਦੀ ਸੋਚ ਦੇ ਧਾਰਨੀ ਲੋਕਾਂ ਨੂੰ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ।

ਚਾਹੇ ਜਗਮੀਤ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣਾ ਧਿਆਨ ਕੈਨੇਡਾ ਦੀਆਂ ਸਿਹਤ ਸੇਵਾਵਾਂ, ਆਰਥਿਕ ਢਾਂਚੇ, ਕਰ ਨੀਤੀ, ਵਿੱਦਿਅਕ ਪਾਸਾਰ ਅਤੇ ਪਿਛੜੇ ਲੋਕਾਂ ਦੀ ਬਰਾਬਰਤਾ ਆਦਿ ਮੁੱਦਿਆਂ ‘ਤੇ ਰੱਖਿਆ, ਪਰ ਫਾਸ਼ੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਉਸਨੂੰ ਉਸਦੀ ਪਛਾਣ, ਪ੍ਰਵਾਸੀ ਪਿਛੋਕੜ ਅਤੇ ਧਰਮ- ਰੰਗ ‘ਤੇ ਹਮਲਾ ਕਰਦਿਆਂ ਭੰਡਣ ਦੀ ਹਰ ਚਾਲ ਖੇਡੀ।

ਜਗਮੀਤ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਉਸਦੀ ਆਲੋਚਨਾ ਕੈਨੇਡਾ ਦੀਆਂ ਸੱਜੇ ਪੱਖੀ ਤਾਕਤਾਂ ਤੋਂ ਇਲਾਵਾ, ਭਾਰਤ ਨਾਲ ਸਬੰਧਿਤ ਫਾਸ਼ੀਵਾਦੀ ਤਾਕਤਾਂ ਨੇ ਵੀ ਖੁੱਲ ਕੇ ਕੀਤੀ। ਇਸਦਾ ਮੁੱਖ ਕਾਰਨ ਇਹ ਸੀ ਕਿ ਜਗਮੀਤ ਸਿੰਘ ਨੇ 2013 ਤੋਂ ਹੀ ‘ਸਿੱਖ ਨਸਲਕੁਸ਼ੀ’ ਸਬੰਧੀ ਮਤੇ ਦੀ ਖੁੱਲ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਸਨੇ ਮਨੁੱਖੀ ਅਧਿਕਾਰਾਂ ਦੇ ਮੱਦੇ ‘ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ‘ਤੇ ਹੁੰਦਾ ਜ਼ੁਲਮ ਦੀ ਵੀ ਨਿਖੇਧੀ ਕੀਤੀ। ਇਸ ਕਾਰਨ ਹੀ ਭਾਰਤ ਅਤੇ ਪੰਜਾਬ ਦੇ ਸੱਤਾਧਾਰੀ ਆਗੂਆਂ ਵੱਲੋਂ ਜਗਮੀਤ ਸਿੰਘ ਦਾ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ ਹੈ। (ਡਾ. ਗੁਰਵਿੰਦਰ ਸਿੰਘ)

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: