Breaking News
Home / ਰਾਸ਼ਟਰੀ / ਆਪ’ ਨੂੰ ਮਿਲੀਆਂ ‘ਨੋਟਾ’ ਤੋਂ ਵੀ ਘੱਟ ਵੋਟਾਂ, ਪੰਜਾਬ ਚ ਚਾਰੋਂ ਸੀਟਾਂ ਤੇ ਜਮਾਨਤਾਂ ਜਬਤ

ਆਪ’ ਨੂੰ ਮਿਲੀਆਂ ‘ਨੋਟਾ’ ਤੋਂ ਵੀ ਘੱਟ ਵੋਟਾਂ, ਪੰਜਾਬ ਚ ਚਾਰੋਂ ਸੀਟਾਂ ਤੇ ਜਮਾਨਤਾਂ ਜਬਤ

ਆਮ ਆਦਮੀ ਪਾਰਟੀ ਆਪਣਾ ਵਜ਼ੂਦ ਗਵਾਉਣ ਚ ਇਕ ਕਦਮ ਹੋਰ ਅੱਗੇ ਵਧੀ ਹੈ। ਲੋਕਾਂ ਚ ਆਪਣੀ ਮਕਬੂਲੀਅਤ ਸਾਬਿਤ ਕਰਨ ‘ਚ ਪਾਰਟੀ ਨਾਕਾਮਯਾਬ ਰਹੀ ਹੈ। ਪੰਜਾਬ ਜਿਮਨੀ ਚੋਣਾਂ ਚ ਜਿੱਥੇ ਉਸਦੇ ਚਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਉਥੇ ਹੀ ਹਰਿਆਣਾ ਅਤੇ ਮਹਾਰਾਸ਼ਟਰ ‘ਚ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟ ਮਿਲੇ ਹਨ। ਦੋਵਾਂ ਸੂਬਿਆਂ ‘ਚ ਪਾਰਟੀ ਨੇ 70 ਸੀਟਾਂ ‘ਤੇ ਉਮੀਦਵਾਰ ਉਤਾਰੇ ਸੀ। ‘ ਆਪ ‘ ਨੇ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਵਿੱਚੋਂ 46 ‘ ਤੇ ਆਪਣੇ ਉਮੀਦਵਾਰ ਉਤਾਰੇ ਸੀ ਜਦਕਿ ਮਹਾਰਾਸ਼ਟਰ ‘ਚ 24 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸੀ।

ਚੋਣ ਵਿਭਾਗ ਮੁਤਾਬਕ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਉਮੀਦਵਾਰ ਆਪਣੀਆਂ ਸੀਟਾਂ ‘ਤੇ 1000 ਵੋਟ ਵੀ ਹਾਸਲ ਨਹੀਂ ਕਰ ਸਕੇ। ਹੁਣ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਣਾ ਤੈਅ ਹੈ। ਚੋਣ ਕਮਿਸ਼ਨ ਮੁਤਾਬਕ ਹਰਿਆਣਾ ‘ਚ ‘ ਆਪ ‘ ਨੂੰ 0.48 ਫੀਸਦ ਵੋਟ ਹਾਸਲ ਹੋਏ ਜਦਕਿ ਨੋਟਾ ਦਾ ਵੋਟ ਫੀਸਦ 0.53 ਰਿਹਾ।

Check Also

ਅਮਰੀਕੀ ਕਮਿਸ਼ਨ ਵੱਲੋਂ ਸ਼ਾਹ ਖ਼ਿਲਾਫ਼ ਪਾਬੰਦੀਆਂ ਦੀ ਸਿਫਾਰਸ਼

ਵਾਸ਼ਿੰਗਟਨ’ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਘੀ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਗਲਤ …