Breaking News
Home / ਅੰਤਰ ਰਾਸ਼ਟਰੀ / ਕੀ ਹੈ ਜਗਮੀਤ ਸਿੰਘ ਦਾ ਪਲਾਨ

ਕੀ ਹੈ ਜਗਮੀਤ ਸਿੰਘ ਦਾ ਪਲਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਠਜੋੜ ਦੀ ਸਰਕਾਰ ਬਣਾਉਣ ਦੀਆਂ ਖ਼ਬਰਾਂ ਨੂੰ ਨਕਾਰਿਆ ਹੈ। ਟਰੂਡੋ ਨੇ ਕਿਹਾ ਹੈ ਕਿ ਇਸ ਬਾਰੇ ਉਹ ਆਪਣੇ ਹੋਰਨਾਂ ਆਗੂਆਂ ਨਾਲ ਸਲਾਹ ਕਰਨਗੇ।

ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਤੋਂ 13 ਸੀਟਾਂ ਦੂਰ ਹਨ।ਜਗਮੀਤ ਸਿੰਘ ਦੀ NDP ਪਾਰਟੀ ਨੂੰ 24 ਸੀਟਾਂ ਹਾਸਲ ਹੋਈਆਂ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਜਸਟਿਨ ਟਰੂਡੋ ਨੂੰ ਸਰਕਾਰ ਬਣਾਉਣ ਵਿੱਚ ਸਮਰਥਨ ਦੇ ਸਕਦੇ ਹਨ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਸੇ ਦੂਜੀ ਪਾਰਟੀ ਦੀ ਹਮਾਇਤ ਲਏ ਬਿਨਾ ਹੀ ਘੱਟਗਿਣਤੀ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ, ਜਿਸਦੀ ਕੈਬਨਿਟ ਵੀਹ ਨਵੰਬਰ ਨੂੰ ਸਹੁੰ ਚੁੱਕੇਗੀ। ਇਸ ਸਰਕਾਰ ਦੀ ਪਹਿਲ ਟਰਾਂਸ ਕੈਨੇਡਾ ਪਾਈਪਲਾਈਨ ਹੋਵੇਗੀ, ਜਿਸ ਤੋਂ ਕੀਤੀ ਕਮਾਈ ਗਰੀਨ ਐਨਰਜੀ ਲਈ ਖ਼ਰਚੀ ਜਾਵੇਗੀ।

ਇਸਦਾ ਮਤਲਬ ਇਹ ਨਿਕਲਦਾ ਹੈ ਕਿ ਟਰੂਡੋ ਨੇ ਮੁੱਦਾ ਦਰ ਮੁੱਦਾ ਹਮਾਇਤ ਲੈਣ ਦੀ ਸੋਚੀ ਹੈ, ਕਿਸੇ ਨਾਲ ਪੱਕੀ ਭਾਈਵਾਲੀ ਕਰਨ ਦੀ ਨਹੀਂ। ਕਿਸੇ ਮੁੱਦੇ ‘ਤੇ ਉਹ ਐਨਡੀਪੀ ਦੀ ਹਮਾਇਤ ਲੈਣਗੇ, ਕਿਤੇ ਬਲੌਕ ਕਿਊਬੈਕਵਾ ਦੀ ਜਾਂ ਕੰਜ਼ਰਵਟਿਵ ਦੀ।

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: