Breaking News
Home / ਅੰਤਰ ਰਾਸ਼ਟਰੀ / ਜਾਣੋ ਕਿਉਂ ਟਰੂਡੋ ਬਣਾਉਣਗੇ ਘੱਟ ਗਿਣਤੀ ਸਰਕਾਰ

ਜਾਣੋ ਕਿਉਂ ਟਰੂਡੋ ਬਣਾਉਣਗੇ ਘੱਟ ਗਿਣਤੀ ਸਰਕਾਰ

ਪ੍ਰਧਾਨ ਮੰਤਰੀ ਟਰੂਡੋ ਨੇ ਕਿਸੇ ਦੂਜੀ ਪਾਰਟੀ ਦੀ ਹਮਾਇਤ ਲਏ ਬਿਨਾ ਹੀ ਘੱਟਗਿਣਤੀ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ, ਜਿਸਦੀ ਕੈਬਨਿਟ ਵੀਹ ਨਵੰਬਰ ਨੂੰ ਸਹੁੰ ਚੁੱਕੇਗੀ। ਇਸ ਸਰਕਾਰ ਦੀ ਪਹਿਲ ਟਰਾਂਸ ਕੈਨੇਡਾ ਪਾਈਪਲਾਈਨ ਹੋਵੇਗੀ, ਜਿਸ ਤੋਂ ਕੀਤੀ ਕਮਾਈ ਗਰੀਨ ਐਨਰਜੀ ਲਈ ਖ਼ਰਚੀ ਜਾਵੇਗੀ।

ਇਸਦਾ ਮਤਲਬ ਇਹ ਨਿਕਲਦਾ ਹੈ ਕਿ ਟਰੂਡੋ ਨੇ ਮੁੱਦਾ ਦਰ ਮੁੱਦਾ ਹਮਾਇਤ ਲੈਣ ਦੀ ਸੋਚੀ ਹੈ, ਕਿਸੇ ਨਾਲ ਪੱਕੀ ਭਾਈਵਾਲੀ ਕਰਨ ਦੀ ਨਹੀਂ। ਕਿਸੇ ਮੁੱਦੇ ‘ਤੇ ਉਹ ਐਨਡੀਪੀ ਦੀ ਹਮਾਇਤ ਲੈਣਗੇ, ਕਿਤੇ ਬਲੌਕ ਕਿਊਬੈਕਵਾ ਦੀ ਜਾਂ ਕੰਜ਼ਰਵਟਿਵ ਦੀ।

ਮਸਲਨ ਪਾਈਪਲਾਈਨ ਕੱਢਣ ਦੇ ਮੁੱਦੇ ‘ਤੇ ਅਲਬਰਟਾ ਦੇ ਕੰਜ਼ਰਵਟਿਵ ਐਮਪੀ ਵੀ ਉਨ੍ਹਾਂ ਦਾ ਸਮਰਥਨ ਕਰਨ ਲਈ ਮਜਬੂਰ ਹੋਣਗੇ। ਵਰਨਾ ਅਲਬਰਟਾ ਦੇ ਲੋਕ ਮਗਰ ਪੈਣਗੇ ਕਿ ਹੁਣ ਕਿਓਂ ਨਹੀਂ ਪਾਈਪਲਾਈਨ ਬਣਾਉਣ ਦਾ ਸਮਰਥਨ ਕਰਦੇ!

ਪਰ ਅਜਿਹੀ ਘੱਟਗਿਣਤੀ ਸਰਕਾਰ ਬਜਟ ਪਾਸ ਕਰਵਾਉਣ ਵੇਲੇ ਘਿਰ ਜਾਂਦੀ ਹੈ ਤੇ ਟੁੱਟ ਸਕਦੀ ਹੈ। ਕੈਨੇਡਾ ਦੇ ਲੋਕਾਂ ਨੂੰ ਦੋ ਸਾਲ ਤੱਕ ਦੁਬਾਰਾ ਚੋਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

2006 ‘ਚ ਸਟੀਫਨ ਹਾਰਪਰ ਨੇ ਅਜਿਹੀ ਘੱਟਗਿਣਤੀ ਕੰਜ਼ਰਵਟਿਵ ਸਰਕਾਰ ਬਣਾਈ ਸੀ, ਜੋ ਦੋ ਸਾਲ ਦੇ ਵਿੱਚ ਵਿੱਚ ਟੁੱਟ ਗਈ ਸੀ। 2008 ਵਿੱਚ ਫਿਰ ਹਾਰਪਰ ਦੀ ਘੱਟਗਿਣਤੀ ਸਰਕਾਰ ਬਣੀ, ਜੋ ਤਿੰਨ ਸਾਲ ਚੱਲੀ। ਅਖੀਰ 2011 ‘ਚ ਜਾ ਕੇ ਹਾਰਪਰ ਨੇ ਬਹੁਗਿਣਤੀ ਸਰਕਾਰ ਬਣਾਈ।

ਟਰੂਡੋ ਨੇ ਇਹ ਫੈਸਲਾ ਲੈ ਕੇ ਵਿਰੋਧੀ ਧਿਰਾਂ ਨੂੰ ਕਸੂਤਾ ਫਸਾਇਆ ਹੈ। ਇਹ ਸੋਚਿਆ ਕਿ ਜਿਹੜਾ ਸਰਕਾਰ ਤੋੜੂ, ਲੋਕ ਉਸ ਨਾਲ ਗ਼ੁੱਸੇ ਹੋਣਗੇ ਤੇ ਦੁਬਾਰਾ ਚੋਣਾਂ ਹੋਣ ‘ਤੇ ਟਰੂਡੋ ਬਹੁਗਿਣਤੀ ਸੀਟਾਂ ਜਿੱਤ ਜਾਵੇਗਾ।

ਇਸ ਸਰਕਾਰ ਨੂੰ ਲੋਕ ਪੱਖੀ ਬਣਕੇ ਹਰ ਹਾਲ ਚੱਲਣਾ ਪਵੇਗਾ, ਲੋਕਾਂ ਦੀ ਸੁਣਨੀ ਪਵੇਗੀ, ਮਨਮਰਜ਼ੀ ਨਹੀਂ ਕਰ ਸਕਣਗੇ, ਜੋ ਕਿ ਕੈਨੇਡੀਅਨ ਲੋਕ-ਤੰਤਰ ਦੀ ਵੱਡੀ ਜਿੱਤ ਹੈ।

– ਗੁਰਪ੍ਰੀਤ ਸਿੰਘ ਸਹੋਤਾ

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: