Breaking News
Home / ਅੰਤਰ ਰਾਸ਼ਟਰੀ / ਕਨੇਡਾ-ਸਟੋਰ ਵਿਚ ਅੱਗ ਲੱਗਣ ਨਾਲ ਪੰਜਾਬੀ ਦੀ ਮੌਤ

ਕਨੇਡਾ-ਸਟੋਰ ਵਿਚ ਅੱਗ ਲੱਗਣ ਨਾਲ ਪੰਜਾਬੀ ਦੀ ਮੌਤ

ਬੀਤੇ ਦਿਨੀ ਸਰੀ ਦੀ ਹਾਰਵੀ ਰੋਡ (188 ਸਟਰੀਟ ਲਾਗੇ) ਅਤੇ 88 ਐਵੇਨਿਊ ‘ਤੇ ਪੈਟਰੋ ਕੈਨੇਡਾ ਗੈਸ ਸਟੇਸ਼ਨ ਨਾਲ ਮੌਜੂਦ ਕਨਵੀਨੀਐਂਸ ਸਟੋਰ ‘ਤੇ ਲੱਗੀ ਅੱਗ ਕਾਰਨ ਮਾਰੇ ਗਏ ਨੌਜਵਾਨ ਦੀ ਪਛਾਣ 27 ਸਾਲਾ ਰਾਜੀਵ ਗੱਖੜ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਮਮਦੋਟ (ਜ਼ਿਲ੍ਹਾ ਫਿਰੋਜ਼ਪੁਰ) ਤੋਂ 5 ਕਿ. ਮੀ. ਦੂਰ ਪਿੰਡ ਕੜਮਾ ਤੋਂ ਰਾਜੀਵ ਗੱਖੜ ਕਰੀਬ 3 ਸਾਲ ਪਹਿਲਾਂ ਕੈਨੇਡਾ ਆਇਆ ਹੋਇਆ ਸੀ ਤੇ ਉਸ ਦਾ ਵਿਆਹ 19 ਅਪ੍ਰੈਲ 2019 ਨੂੰ ਪੰਜਾਬ ‘ਚ ਹੋਇਆ ਸੀ।

ਰਾਜੀਵ ਗੱਖੜ ਦੀ ਲਾਸ਼ ਲੈਣ ਲਈ ਉਸ ਦੇ ਪਿਤਾ ਰਾਧੇ ਸ਼ਾਮ ਜੀ ਕੈਨੇਡਾ ਆਏ ਹਨ। ਰਾਜੀਵ ਗੱਖੜ ਦੀ ਮਾਤਾ, ਪਤਨੀ, ਭਰਾ ਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।ਵਿੱਛੜੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
– ਗੁਰਪ੍ਰੀਤ ਸਿੰਘ ਸਹੋਤਾ

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: