Breaking News
Home / ਅੰਤਰ ਰਾਸ਼ਟਰੀ / ਬਰਤਾਨੀਆ ‘ਚ ਮਿਲੀਆਂ 39 ਲਾਸ਼ਾਂ ਚੀਨੀ ਨਾਗਰਿਕਾਂ ਦੀਆਂ

ਬਰਤਾਨੀਆ ‘ਚ ਮਿਲੀਆਂ 39 ਲਾਸ਼ਾਂ ਚੀਨੀ ਨਾਗਰਿਕਾਂ ਦੀਆਂ

ਲੰਡਨ, 24 ਅਕਤੂਬਰ – ਬੀਤੇ ਕੱਲ੍ਹ ਬਰਤਾਨੀਆ ਵਿਚ ਇਕ ਟਰੱਕ ਵਿਚੋਂ ਮਿਲੀਆਂ 39 ਲਾਸ਼ਾਂ ਸਬੰਧੀ ਬਰਤਾਨੀਆ ਦੇ ਮੀਡੀਆ ਦਾ ਕਹਿਣਾ ਹੈ ਕਿ ਇਹ ਲਾਸ਼ਾਂ ਚੀਨੀ ਨਾਗਰਿਕਾਂ ਦੀਆਂ ਹਨ।ਬਰਤਾਨੀਆ ਵਿਚ ਬੁੱਧਵਾਰ ਨੂੰ ਲੰਡਨ ਨੇੜੇ ਬੁਲਗਾਰੀਆ ਤੋਂ ਆ ਰਹੇ ਇੱਕ ਟਰੱਕ ਦੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ ਹਨ। ਯੂਕੇ ਪੁਲੀਸ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਟਰੱਕ ਦੇ 25 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੂਲ ਰੂਪ ਵਿਚ ਉੱਤਰੀ ਆਇਰਲੈਂਡ ਦਾ ਵਾਸੀ ਹੈ। ਇਹ ਲਾਸ਼ਾਂ ਉਸ ਦੇ ਟਰੱਕ ਵਿਚੋਂ ਦੱਖਣ-ਪੂਰਬੀ ਇੰਗਲੈਂਡ ਦੇ ਐਸੈਕਸ ਇਲਾਕੇ ਵਿਚ ਮਿਲੀਆਂ।

ਐਸੈਕਸ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਗ੍ਰੇਅਸ ਦੇ ਈਸਟਰਨ ਐਵੇਨਿਊ ’ਚ ਸਥਿਤ ਵਾਟਰਗਲੇਡ ਇੰਡਸਟਰੀਅਲ ਪਾਰਕ ਤੋਂ ਸਥਾਨਕ ਐਂਬੂਲੈਂਸ ਤੋਂ ਕਾਲ ਆਈ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਮ੍ਰਿਤਕਾਂ ਵਿਚ ਛੋਟੀ ਉਮਰ ਦੇ ਇੱਕ ਨੌਜਵਾਨ ਸਮੇਤ 38 ਵਿਅਕਤੀ ਸ਼ਾਮਲ ਹਨ। ਇਹ ਟਰੱਕ ਸ਼ਨਿਚਰਵਾਰ ਨੂੰ ਹੋਲੀਹੈੱਡ ਰਾਹੀਂ ਦੇਸ਼ ’ਚ ਦਾਖਲ ਹੋਇਆ ਸੀ। ਜ਼ਿਕਰਯੋਗ ਹੈ ਕਿ ਆਇਰਲੈਂਡ ਤੋਂ ਬਰਤਾਨੀਆ ਵਿਚ ਦਾਖਲ ਹੋਣ ਵਾਲੀਆਂ ਕਿਸ਼ਤੀਆਂ ਲਈ ਵੇਲਜ਼ ਦੇ ਉੱਤਰਪੱਛਮੀ ਕਿਨਾਰੇ ’ਤੇ ਸਥਿਤ ਹੋਲੀਹੈੱਡ ਮੁੱਖ ਬੰਦਰਗਾਹ ਹੈ।

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: