Breaking News
Home / ਰਾਸ਼ਟਰੀ / ਹੁਣ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਹੁਣ 2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਨਵੀਂ ਦਿੱਲੀ: ਅਸਾਮ ਸਰਕਾਰ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ ਕਿ ਅਸਾਮ ‘ਚ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ, ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸਰਕਾਰ ਨੇ ਫੈਸਲਾ ਕੀਤਾ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚੇ ਵਾਲੇ ਲੋਕਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ

ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਜਨਸੰਪਰਕ ਵਿਭਾਗ ਵਲੋਂ ਇਸ ਬਾਰੇ ਇਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਅਸਾਮ ਸਰਕਾਰ ਦੇ ਮੌਜੂਦਾ ਮੁਲਾਜ਼ਮਾਂ ‘ਤੇ ਇਹ ਆਦੇਸ਼ ਲਾਗੂ ਨਹੀਂ ਹੋਵੇਗਾ।ਨੌਕਰੀ ਲਈ ਨਵੇਂ ਸਿਰੇ ਤੋਂ ਆਵੇਦਨ ਕਰਨ ਵਾਲੇ ਲੋਕ ਇਸ ਨਵੇਂ ਨਿਯਮ ਦੇ ਦਾਇਰੇ ‘ਚ ਆਉਣਗੇ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਆਬਾਦੀ ‘ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੀ ਮੰਗ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਕਰ ਚੁੱਕੇ ਹਨ। ਇਸ ਸਾਲ ਲਾਲ ਕਿਲੇ ਤੋਂ ਆਪਣੇ ਭਾਸ਼ਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਬਾਦੀ ‘ਤੇ ਗੱਲ ਕੀਤੀ ਸੀ ਅਤੇ ਛੋਟੇ ਪਰਵਾਰ ਨੂੰ ਵਧੀਆ ਦੱਸਿਆ ਸੀ।

Check Also

ਨਿਰ ਭਿ ਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ

ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ …

%d bloggers like this: