Breaking News
Home / ਰਾਸ਼ਟਰੀ / ਜਦੋਂ ਅਵਾਰਾ ਸਾਨ੍ਹ ਚਾਰ ਤੋਲੇ ਸੋਨਾ ਨਿਗਲ ਗਿਆ

ਜਦੋਂ ਅਵਾਰਾ ਸਾਨ੍ਹ ਚਾਰ ਤੋਲੇ ਸੋਨਾ ਨਿਗਲ ਗਿਆ

ਹਰਿਆਣਾ ਦੇ ਕਾਲਾਂਵਾਲੀ ਕਸਬੇ ਦੀ ਖੇਤਰਪਾਲ ਵਾਲੀ ਗਲ਼ੀ ’ਚ ਇੱਕ ਅਵਾਰਾ ਸਾਨ੍ਹ ਚਾਰ ਤੋਲ਼ੇ ਸੋਨਾ ਨਿਗਲ਼ ਗਿਆ; ਹੁਣ ਪੀੜਤ ਪਰਿਵਾਰਕ ਮੈਂਬਰ ਉਸ ਦੇ ਗੋਬਰ ’ਚ ਡੱਕੇ ਮਾਰਦੇ ਘੁੰਮ ਰਹੇ ਹਨ। ਇਹ ਕਹਾਣੀ ਕੁਝ ਇਉਂ ਦੱਸੀ ਜਾਂਦੀ ਹੈ ਕਿ ਇੱਕ ਔਰਤ ਨੇ ਸਬਜ਼ੀਆਂ ਵੱਢ ਕੇ ਉਸ ਰਹਿੰਦ–ਖੂਹੰਦ ਨਾਲ ਕੁਝ ਗਹਿਣੇ ਵੀ ਬਾਹਰ ਸੁੱਟ ਦਿੱਤੇ।ਗਲ਼ੀ ’ਚ ਘੁੰਮ ਰਿਹਾ ਅਵਾਰਾ ਸਾਨ੍ਹ ਸਬਜ਼ੀ ਦੀ ਉਹ ਰਹਿੰਦ–ਖੂਹੰਦ ਦੇ ਨਾਲ–ਨਾਲ ਗਹਿਣੇ ਵੀ ਨਿਗਲ਼ ਗਿਆ। ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਖੰਗਾਲ਼ ਕੇ ਪਹਿਲਾਂ ਇਹ ਤਸੱਲੀ ਕੀਤੀ ਕਿ ਉਹ ਗਹਿਣੇ ਸਾਨ੍ਹ ਨੇ ਹੀ ਖਾਧੇ ਹਨ ਕਿ ਨਹੀਂ।

ਉਸ ਤੋਂ ਬਾਅਦ ਉਸ ਸਾਨ੍ਹ ਦੀ ਭਾਲ਼ ਸ਼ੁਰੂ ਹੋ ਗਈ। ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਖ਼ਰ ਉਹ ਸਾਨ੍ਹ ਮਿਲ ਗਿਆ। ਉਸ ਸਾਨ੍ਹ ਦੀ ਪਛਾਣ ਸੀ ਉਸ ਦੀ ਕੱਟੀ ਹੋਈ ਪੂਛ।ਉਹ ਉਸ ਨੂੰ ਆਪਣੇ ਘਰ ਲੈ ਆਏ ਹਨ ਤੇ ਖੁੱਲ੍ਹੀ ਜਗ੍ਰਾ ਉੱਤੇ ਉਸ ਨੂੰ ਬੰਨ੍ਹ ਲਿਆ ਹੈ। ਉਸ ਦੀ ਖ਼ੂਬ ਖ਼ਾਤਰ ਤਵੱਜੋ ਕੀਤੀ ਜਾ ਰਹੀ ਹੈ। ਉਸ ਨੂੰ ਖਾਣ ਲਈ ਹਰਾ ਚਾਰਾ, ਗੁੜ, ਕੇਲੇ ਆਦਿ ਖੁਆਏ ਜਾ ਰਹੇ ਹਨ; ਤਾਂ ਜੋ ਉਹ ਵੱਧ ਤੋਂ ਵੱਧ ਗੋਬਰ ਕਰੇ ਤੇ ਉਸ ਵਿੱਚੋਂ ਉਨ੍ਹਾਂ ਦਾ ਕੀਮਤੀ ਸੋਨਾ ਲੱਭ ਪਵੇ।ਹੁਣ ਜਦੋਂ ਵੀ ਉਹ ਸਾਨ੍ਹ ਗੋਬਰ ਕਰਦਾ ਹੈ, ਤਾਂ ਪਰਿਵਾਰਕ ਮੈਂਬਰ ਸਾਰੇ ਪਹਿਲਾਂ ਆਪੋ–ਆਪਣਾ ਡੱਕਾ ਚੁੱਕਦੇ ਹਨ ਤੇ ਫਿਰ ਭੱਜ ਕੇ ਉਸ ਗੋਬਰ ਕੋਲ ਜਾਂਦੇ ਹਨ ਤੇ ਡੱਕਿਆਂ ਨਾਲ ਉਸ ਨੂੰ ਬਹੁਤ ਬਾਰੀਕੀ ਨਾਲ ਪਰਖਦੇ ਹਨ। ਇਹ ਖ਼ਬਰ ਲਿਖੇ ਜਾਣ ਤੱਕ ਗੋਬਰ ’ਚ ਡੱਕੇ ਮਾਰਨ ਤੋਂ ਉਨ੍ਹਾਂ ਦਾ ਖਹਿੜਾ ਛੁੱਟਿਆ ਨਹੀਂ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਸਾਨ੍ਹ ਦੇ ਗੋਬਰ ’ਚ ਡੱਕੇ ਮਾਰ–ਮਾਰ ਕੇ ਹੰਭ ਗਏ ਹਨ; ਪਤਾ ਨਹੀਂ ਉਸ ਨੇ ਢਿੱਡ ਦੀ ਕਿਹੜੀ ਆਂਦਰ ਦੇ ਕਿਹੜੇ ਕੋਣੇ ਵਿੱਚ ਉਨ੍ਹਾਂ ਨੂੰ ਲੁਕਾ ਲਿਆ ਹੈ। ਉਹ ਨਾਲ ਹੀ ਅਰਦਾਸਾਂ ਵੀ ਕਰ ਰਹੇ ਹਨ ਕਿ ਗੋਬਰ ਵਿੱਚ ਡੱਕੇ ਮਾਰਨ ਤੋਂ ਉਨ੍ਹਾਂ ਦਾ ਖਹਿੜਾ ਛੇਤੀ ਤੋਂ ਛੇਤੀ ਛੁੱਟ ਜਾਵੇ।

Check Also

ਨਿਰ ਭਿ ਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ

ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ …

%d bloggers like this: