Breaking News
Home / ਰਾਸ਼ਟਰੀ / BJP ਲੀਡਰ ਦਾ ਭੜਕਾਊ ਬਿਆਨ- ਧਨਤੇਰਸ ‘ਤੇ ਬਰਤਨ ਨਹੀਂ, ਤਲਵਾਰਾਂ ਖਰੀਦਣ ਹਿੰਦੂ

BJP ਲੀਡਰ ਦਾ ਭੜਕਾਊ ਬਿਆਨ- ਧਨਤੇਰਸ ‘ਤੇ ਬਰਤਨ ਨਹੀਂ, ਤਲਵਾਰਾਂ ਖਰੀਦਣ ਹਿੰਦੂ

ਲਖਨਊ: ਉੱਤਰ ਪ੍ਰਦੇਸ਼ ਦੇ ਦਿਓਬੰਦ ਵਿੱਚ ਇੱਕ ਬੀਜੇਪੀ ਲੀਡਰ ਨੇ ਭੜਕਾਊ ਬਿਆਨ ਦਿੱਤਾ ਹੈ। ਬੀਜੇਪੀ ਨੇਤਾ ਨੇ ਹਿੰਦੂ ਭਾਈਚਾਰੇ ਨੂੰ ਧਨਤੇਰਸ ‘ਤੇ ਬਰਤਨਾਂ ਦੀ ਬਜਾਏ ਤਲਵਾਰਾਂ ਖਰੀਦਣ ਦੀ ਗੱਲ ਕਹੀ ਹੈ। ਦੱਸ ਦੇਈਏ ਧਨਤੇਰਸ ਹਰ ਸਾਲ ਦੀਵਾਲੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਹਿੰਦੂ ਪਰੰਪਰਾ ਅਨੁਸਾਰ, ਲੋਕ ਇਸ ਦਿਨ ਬਰਤਨ ਜਾਂ ਧਾਤ ਦੀਆਂ ਬਣੀਆਂ ਚੀਜ਼ਾਂ ਖਰੀਦਦੇ ਹਨ। ਧਨਤੇਰਸ ਇਸ ਸਾਲ ਦੀਵਾਲੀ ਤੋਂ ਦੋ ਦਿਨ ਪਹਿਲਾਂ 25 ਅਕਤੂਬਰ ਨੂੰ ਮਨਾਇਆ ਜਾਵੇਗਾ।


ਮੀਡੀਆ ਰਿਪੋਰਟ ਦੇ ਅਨੁਸਾਰ ਦੇਵਬੰਦ ਨਗਰ ਦੇ ਬੀਜੇਪੀ ਪ੍ਰਧਾਨ ਗਜਰਾਜ ਰਾਣਾ ਨੇ ਇਹ ਭੜਕਾਊ ਬਿਆਨ ਦਿੱਤਾ ਹੈ। ਗਜਰਾਜ ਰਾਣਾ ਨੇ ਕਿਹਾ, ‘ਅਯੁੱਧਿਆ ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਜਲਦੀ ਹੀ ਉਮੀਦ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਰਾਮ ਮੰਦਰ ਦੇ ਹੱਕ ਵਿਚ ਹੋਵੇਗਾ। ਹਾਲਾਂਕਿ, ਇਹ ਮਾਹੌਲ ਖਰਾਬ ਕਰ ਸਕਦਾ ਹੈ, ਇਸ ਲਈ ਸੋਨੇ ਦੇ ਗਹਿਣਿਆਂ ਤੇ ਚਾਂਦੀ ਦੇ ਬਰਤਨਾਂ ਦੀ ਬਜਾਏ ਲੋਹੇ ਦੀਆਂ ਤਲਵਾਰਾਂ ਨੂੰ ਇਕੱਠਾ ਕਰਨਾ ਉਚਿਤ ਹੈ। ਲੋੜ ਦੇ ਸਮੇਂ ਇਹ ਤਲਵਾਰਾਂ ਸਾਡੀ ਰੱਖਿਆ ਵਿੱਚ ਕੰਮ ਆਉਣਗੀਆਂ।’ਹਾਲਾਂਕਿ, ਉਨ੍ਹਾਂ ਸਫਾਈ ਦਿੰਦਿਆਂ ਇਹ ਵੀ ਕਿਹਾ ਉਨ੍ਹਾਂ ਕਿਸੇ ਵੀ ਫਿਰਕੇ ਜਾਂ ਧਰਮ ਦੇ ਵਿਰੁੱਧ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ, ‘ਇਥੋਂ ਤਕ ਕਿ ਅਸੀਂ ਆਪਣੇ ਧਾਰਮਿਕ ਰੀਤੀ ਰਿਵਾਜਾਂ ਵਿੱਚ ਹਥਿਆਰਾਂ ਦੀ ਪੂਜਾ ਕਰਦੇ ਹਾਂ ਅਤੇ ਸਾਡੇ ਦੇਵੀ-ਦੇਵਤਿਆਂ ਨੇ ਵੀ ਹਾਲਤਾਂ ਦੇ ਅਧਾਰ ‘ਤੇ ਹਥਿਆਰਾਂ ਦੀ ਵਰਤੋਂ ਕੀਤੀ ਹੈ। ਮੇਰਾ ਬਿਆਨ ਬਦਲਦੇ ਵਾਤਾਵਰਣ ਤੇ ਮੇਰੇ ਭਾਈਚਾਰੇ ਦੇ ਮੈਂਬਰਾਂ ਲਈ ਇੱਕ ਸੁਝਾਅ ਦੇ ਵਿਸ਼ੇ ਵਿੱਚ ਹੈ। ਇਸ ਦਾ ਕੁਝ ਹੋਰ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ।’

Check Also

ਨਿਰ ਭਿ ਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ

ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ …

%d bloggers like this: