Breaking News
Home / ਪੰਜਾਬ / ਬਾਦਲ ਨੇ ਆਪਣੇ ਪੋਤਰੇ ਅਨੰਤਬੀਰ ਨੂੰ ਜਨਮ ਦਿਨ ‘ਤੇ ਤੋਹਫ਼ੇ ਵਜੋਂ ਵਿਲੀ ਜੀਪ ਕੀਤੀ ਭੇਟ

ਬਾਦਲ ਨੇ ਆਪਣੇ ਪੋਤਰੇ ਅਨੰਤਬੀਰ ਨੂੰ ਜਨਮ ਦਿਨ ‘ਤੇ ਤੋਹਫ਼ੇ ਵਜੋਂ ਵਿਲੀ ਜੀਪ ਕੀਤੀ ਭੇਟ

ਮੰਡੀ ਕਿੱਲਿਆਂਵਾਲੀ/ਡੱਬਵਾਲੀ, 17 ਅਕਤੂਬਰ-ਬਾਦਲਾਂ ਦੀ ਤੀਜੀ ਪੀੜੀ ਦਾ ਫੁੱਲ ਅਨੰਤਬੀਰ ਸਿੰਘ ਅੱਜ 18ਵੇਂ ਸਾਲ ‘ਚ ਪ੍ਰਵੇਸ਼ ਕਰ ਗਿਆ | ਲਾਡਲੇ ਪੋਤਰੇ ਦੇ ਕਾਨੂੰਨੀ ਤੌਰ ‘ਤੇ ਡਰਾਈਵਿੰਗ ਦੇ ਕਾਬਿਲ ਬਣਨ ‘ਤੇ ਬਾਬਾ ਬੋਹੜ ਨੇ ਉਸ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਜੀਪ ਦਿੱਤੀ | ਡੱਬਵਾਲੀ ਤੋਂ ਤਿਆਰ ਕਰਵਾਈ ਵਿਲੀ ਜੀਪ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਨੰਤਬੀਰ ਲਈ ਤੋਹਫ਼ਾ ਸੀ |

ਦੱਸਣਯੋਗ ਹੈ ਕਿ ਵਿਲੀ ਜੀਪਾਂ ਦਾ ਸ਼ੌਾਕ ਪੰਜਾਬ ਦੇ ਸਰਮਾਏਦਾਰ ਕਿਸਾਨ ਪਰਿਵਾਰਾਂ ਨੂੰ ਪੁਰਾਣੇ ਸਮੇਂ ਤੋਂ ਰਿਹਾ ਹੈ | ਇਸੇ ਤਰ੍ਹ•ਾਂ ਦੀਆਂ ਵਿਲੀ ਜੀਪਾਂ ਰਾਹੀਂ ਉਸ ਸਮੇਂ ਕੱਚੀਆਂ-ਪੱਕੀਆਂ ਸੜਕਾਂ ‘ਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਕੇ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਦਹਾਕਿਆਂ ਪਹਿਲਾਂ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਆਸੀ ਸਫ਼ਰ ਵਿੱਢਿਆ ਸੀ |

ਅਨੰਤਬੀਰ ਨੂੰ ਇਹ ਤੋਹਫ਼ਾ ਅੱਜ ਦੇਰ ਸ਼ਾਮ ਪਿੰਡ ਬਾਦਲ ਵਿਖੇ ਰਿਹਾਇਸ਼ ‘ਤੇ ਉਸ ਦੇ 18ਵੇਂ ਜਨਮ ਦਿਨ ਮੌਕੇ ਭੇਟ ਕੀਤਾ ਗਿਆ | ਇਸ ਨਿੱਜੀ ਸਮਾਗਮ ਵਿਚ ਉਸ ਦੇ ਦਾਦਾ ਪ੍ਰਕਾਸ਼ ਸਿੰਘ ਬਾਦਲ, ਪਿਤਾ ਸੁਖਬੀਰ ਸਿੰਘ ਬਾਦਲ, ਮਾਤਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਾਮਾ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ•ਾਂ ਦਾ ਪਰਿਵਾਰ, ਭੈਣਾਂ ਗੁਰਕੀਰਤ ਕੌਰ ਅਤੇ ਹਰਕੀਰਤ ਕੌਰ ਵੀ ਮੌਜੂਦ ਸਨ |

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: