Breaking News
Home / ਪੰਜਾਬ / ਮਾਮਲਾ ਰਾਧਾ ਸੁਆਮੀ ਵਲੋਂ ਜ਼ਮੀਨਾਂ ਦੱਬਣ ਦਾ – ਬਲਦੇਵ ਸਿੰਘ ਸਿਰਸਾ ਤੇ ਸਾਥੀਆਂ ਦੀ ਪੁਲੀਸ ਵੱਲੋਂ ਖਿੱਚ-ਧੂਹ

ਮਾਮਲਾ ਰਾਧਾ ਸੁਆਮੀ ਵਲੋਂ ਜ਼ਮੀਨਾਂ ਦੱਬਣ ਦਾ – ਬਲਦੇਵ ਸਿੰਘ ਸਿਰਸਾ ਤੇ ਸਾਥੀਆਂ ਦੀ ਪੁਲੀਸ ਵੱਲੋਂ ਖਿੱਚ-ਧੂਹ

ਰਈਆ, 17 ਅਕਤੂਬਰ – ਪਿਛਲੇ ਦਸ ਦਿਨਾਂ ਤੋਂ ਜੁਡੀਸ਼ੀਅਲ ਹਿਰਾਸਤ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਦੇਵ ਸਿੰਘ ਸਿਰਸਾ ਤੇ ਉਨ੍ਹਾਂ ਦੇ ਦੋ ਸਾਥੀ ਕਿਸਾਨ ਮੱਖਣ ਸਿੰਘ ਤੇ ਹਰਜਿੰਦਰ ਸਿੰਘ ਨੂੰ ਅੱਜ ਐੱਸਡੀਐਮ ਸੁਮਿਤ ਮੁੱਦ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਵੱਲੋਂ ਨਿੱਜੀ ਮੁਚੱਲਕੇ ’ਤੇ ਜ਼ਮਾਨਤ ਲੈਣ ਤੋਂ ਇਨਕਾਰ ਕਰਨ ’ਤੇ ਦੁਬਾਰਾ ਦੋ ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ।

ਵਕੀਲ ਲੱਖਾ ਸਿੰਘ ਆਜ਼ਾਦ ਵੱਲੋਂ ਦਲੀਲ ਦਿੱਤੀ ਗਈ ਕਿ ਉਕਤ ਵਿਅਕਤੀ ਆਪਣੀ ਜ਼ਮੀਨ ਦੇ ਹੱਕ ਲੈਣ ਲਈ 27 ਦਿਨਾਂ ਤੋਂ ਸ਼ਾਂਤਮਈ ਧਰਨਾ ਦੇ ਰਿਹਾ ਸੀ ਜਿਸ ਨੂੰ ਪੁਲੀਸ ਨੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਜ਼ਬਰਦਸਤੀ ਚੁੱਕਿਆ ਤੇ ਜੇਲ੍ਹ ਭੇਜ ਦਿੱਤਾ।

ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਖ਼ਿਲਾਫ਼ ਦਰਜ ਕੇਸ ਖ਼ਾਰਜ ਕਰਕੇ ਰਿਹਾਅ ਕੀਤਾ ਜਾਵੇ। ਅਦਾਲਤ ਵੱਲੋਂ ਅਗਲੀ ਪੇਸ਼ੀ 18 ਅਕਤੂਬਰ ਨੂੰ ਰੱਖੀ ਗਈ ਹੈ।

Check Also

ਕੈਪਟਨ ਨੇ ਇਮਰਾਨ ਖਾਨ ਨਾਲ ਕੱਢੀ ਰਿਸ਼ਤੇਦਾਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਇਤਿਹਾਸਕ ਯਾਤਰਾ ਉਤੇ …