Breaking News
Home / ਪੰਜਾਬ / ਪੰਜਾਬ ’ਚੋਂ ਪਾਕਿਸਤਾਨ ਜਾਂਦਾ ਪਾਣੀ ਮੋਦੀ ਹਰਿਆਣਾ ਨੂੰ ਕਿਵੇਂ ਦੇਣਗੇ?

ਪੰਜਾਬ ’ਚੋਂ ਪਾਕਿਸਤਾਨ ਜਾਂਦਾ ਪਾਣੀ ਮੋਦੀ ਹਰਿਆਣਾ ਨੂੰ ਕਿਵੇਂ ਦੇਣਗੇ?

ਜੰਮੂ-ਕਸ਼ਮੀਰ ਹੁਣ ਮਗਰੋਂ ਪੰਜਾਬ ਦੀ ਵਾਰੀ ਹੈ।ਮੋਦੀ ਤੇ ਆਰ.ਐਸ.ਐਸ. ਦੀ ਪੂਰੀ ਤਿਆਰੀ ਹੈ।ਧਰਮ ਯੁਧ ਮੋਰਚੇ ਦਾ ਅਰੰਭ ਪੰਜਾਬ ਦੇ ਦਰਿਆਈ ਪਾਣੀਆਂ ਤੋਂ ਹੋਇਆ ਸੀ ਤੇ ਹੁਣ ਮੋਦੀ ਨੇ ਪਾਣੀ ਲੁੱਟਣੇ ਨੇ।

ਕਹਿਣਗੇ ਕਿ ਪਾਕਿਸਤਾਨ ਨੂੰ ਦਰਿਆਈ ਪਾਣੀ ਨਹੀ ਜਾਣ ਦੇਣਾ,ਜਿਹੜਾ ਵੀ ਪੰਜਾਬੀ ਬੰਦਾ ਦਰਿਆਈ ਪਾਣੀਆਂ ਦਾ ਪਾਣੀ ਹਰਿਆਣੇ-ਰਾਜਸਥਾਨ ਨੂੰ ਦੇਣ ਦਾ ਵਿਰੋਧ ਕਰੇਗਾ ਉਹ ਪਾਕਿਸਤਾਨ ਦਾ ਪਿੱਠੂ ਕਹਿਕੇ ਭੰਡਿਆ ਜਾਵੇਗਾ!ਇਸ ਬਹਾਨੇ ਉਨਾਂ ਦੇ ਸਿਰ ਝੁਕਾਉਣ ਦੀ ਮੁਹਿੰਮ ਤੁਰੇਗੀ ਜਿਹੜੇ ਪੰਥ ਤੇ ਪੰਜਾਬ ਲਈ ਕੁੱਝ ਕਰਨ ਦੀ ਹਿੰਮਤ ਰੱਖਦੇ ਨੇ।ਕੁੱਲ ਮਿਲਾਕੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਔਖੇ ਦਿਨਾਂ ਦਾ ਸਾਹਮਣਾ ਕਰਨਾ ਪਵੇਗਾ!ਕਸ਼ਮੀਰ ਤੇ ਪੰਜਾਬ ਪਹਿਲੇ ਦਿਨ ਤੋਂ ਹੀ ਰੜਕਦੇ ਨੇ।

ਸਾਰੇ ਭਾਰਤ ਵਿਚ ਇਹੀ ਦੋ ਰਾਜ ਨੇ ਜਿਥੇ ਗੈਰ-ਹਿੰਦੂ ਘੱਟਗਿਣਤੀ ਕੌਮਾਂ ਦਾ ਬੋਲਬਾਲਾ ਰਿਹਾ ਹੈ ।ਕਸ਼ਮੀਰ ਵਿਚ ਮੁਸਲਮਾਨਾਂ ਨੂੰ ਰਗੜਨ ਮਗਰੋਂ ਹੁਣ ਪੰਜਾਬ ਦੇ ਸਿੱਖਾਂ ਦੀ ਵਾਰੀ ਹੈ।
ਸਰਬਜੀਤ ਸਿੰਘ ਘੁਮਾਣ

Check Also

ਕੈਪਟਨ ਨੇ ਇਮਰਾਨ ਖਾਨ ਨਾਲ ਕੱਢੀ ਰਿਸ਼ਤੇਦਾਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਇਤਿਹਾਸਕ ਯਾਤਰਾ ਉਤੇ …