Breaking News
Home / ਪੰਜਾਬ / ਕਰਤਾਰਪੁਰ ਲਾਂਘਾ ਨਹੀਂ ਖੁੱਲਣਾ ਚਾਹੀਦਾ- ਪੰਚਾਨੰਦ ਗਿਰੀ

ਕਰਤਾਰਪੁਰ ਲਾਂਘਾ ਨਹੀਂ ਖੁੱਲਣਾ ਚਾਹੀਦਾ- ਪੰਚਾਨੰਦ ਗਿਰੀ

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਤੋਂ ਬਾਅਦ ਇਸ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਫੌਜੀ ਤਣਾਅ, ਇੱਥੋਂ ਤੱਕ ਕਿ ਪਰਮਾਣੂ ਜੰਗ ਦੀਆਂ ਧਮਕੀਆਂ ਅਤੇ ਪ੍ਰਤੀ-ਧਮਕੀਆਂ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੁੱਲਣ ਵਾਲੇ ਲਾਂਘੇ ਲਈ ਹਾਲ ਦੀ ਘੜੀ ਕੋਈ ਅੜਿੱਕਾ ਬਣਦਾ ਦਿਖਾਈ ਨਹੀਂ ਦੇ ਰਿਹਾ।

ਇਸ ਮਾਮਲੇ ਵਿਚ ਤਾਂ ਲਗਦਾ ਇਉਂ ਹੈ ਕਿ ਦੋਵੇਂ ਮੁਲਕ ਇਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰ ਰਹੇ ਹਨ। ਇਹ ਠੀਕ ਹੈ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਾਹੀਂ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ਅਗੇ ਵਧਾ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲਕਦਮੀ ਆਪਣੇ ਹੱਥ ਲੈਣ ਦਾ ਯਤਨ ਕੀਤਾ ਸੀ ਪਰ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਦੀ ਨਾਰਾਜ਼ਗੀ ਦੇ ਬਾਵਜੂਦ ਭਾਰਤ ਸਰਕਾਰ ਕਦਮ-ਬਾ-ਕਦਮ ਅਗੇ ਵਧਦੀ ਗਈ।

ਦੋਵੇਂ ਮੁਲਕ ਭਾਵੇਂ ਕਰਤਾਰਪੁਰ ਸਾਹਿਬ ਲਈ ਸਿੱਖ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਆਵਾਜਾਈ ਦੇ ਹੱਕ ਵਿਚ ਹਨ ਪਰ ਪਾਕਿਸਤਾਨ ਨੇ ਹਰ ਦਾਖ਼ਲੇ ‘ਤੇ 20 ਡਾਲਰ ਵਸੂਲ ਕਰਨ ਦੀ ਗੱਲ ਕਹੀ ਹੈ। ਇਧਰ ਭਾਰਤ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ 31 ਅਕਤੂਬਰ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨੇ 9 ਨਵੰਬਰ ਨੂੰ ਇਹ ਲਾਂਘਾ ਖੋਲਣ ਦੀ ਗੱਲ ਆਖੀ ਹੈ।

ਸਰਹੱਦ ਦੇ ਪਰਲੇ ਪਾਰ ਚੱਲ ਰਹੇ ਲਾਂਘਾ ਉਸਾਰੀ ਕਾਰਜਾਂ ਦੇ ਪ੍ਰਾਜੈਕਟ ਡਾਇਰੈਕਟਰ ਆਤਿਫ ਮਾਜਿਦ ਮੁਤਾਬਿਕ, ਉਨਾਂ ਵਾਲੇ ਪਾਸੇ ਲਾਂਘੇ ਦੀ ਉਸਾਰੀ ਦਾ 86 ਫੀਸਦੀ ਕੰਮ ਹੋ ਚੁੱਕਾ ਹੈ ਅਤੇ ਇਹ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ। ਇਧਰ ਭਾਰਤੀ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਇਸ ਦੌਰਾਨ ਲਾਂਘੇ ਦੀ ਉਸਾਰੀ ਲਈ ਚੱਲ ਰਹੇ ਕੰਮ ਨੂੰ ਦੇਖਦਿਆਂ ਕਿਹਾ ਕਿ 70 ਫੀਸਦੀ ਕੰਮ ਪੂਰਾ ਹੋ ਚੁਕਾ ਹੈ ਅਤੇ ਬਾਕਾਇਆ ਉਸਾਰੀ ਕਾਰਜ ਤੇਜ਼ੀ ਨਾਲ ਜਾਰੀ ਹਨ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: