Breaking News
Home / ਸਿਹਤ / ਦੇਸੀ ਘਿਓ ਨਾਲ ਕਰੋ ਅੱਖਾਂ ਦੇ ਕਾਲੇ ਘੇਰਿਆਂ ਨੂੰ ਜੜੋਂ ਖਤਮ

ਦੇਸੀ ਘਿਓ ਨਾਲ ਕਰੋ ਅੱਖਾਂ ਦੇ ਕਾਲੇ ਘੇਰਿਆਂ ਨੂੰ ਜੜੋਂ ਖਤਮ

ਦੇਸੀ ਘਿਉ ਦੇ ਇਸ ਉਪਾਅ ਨਾਲ ਕੁੱਝ ਹੀ ਦਿਨਾਂ ਵਿਚ ਪਾਓ ਡਾਰਕ ਸਰਕਲਸ ਤੋਂ ਛੁਟਕਾਰਾ : ਅੱਜ-ਕੱਲ ਦੀ ਤਣਾਵ ਭਰੀ ਜਿੰਦਗੀ ਦੇ ਬਹੁਤ ਸਾਰੇ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ |ਇੱਕ ਪਾਸੇ ਜਿੱਥੇ ਇਹ ਤਣਾਵ ਕਈ ਸਾਰੀਆਂ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ ,ਉੱਥੇ ਤਣਾਵ ਅਤੇ ਨਿਯਮਿਤ ਦਿਨ ਚਾਰਿਆ ਦਾ ਅਸਰ ਚਿਹਰੇ ਉੱਪਰ ਵੀ ਸਾਫ਼ ਨਜਰ ਆਉਂਦਾ ਹੈ |

ਖਾਸ ਕਰ ਤਣਾਵ ਦੀ ਵਜਾ ਨਾਲ ਅੱਖਾਂ ਦੇ ਨੀਚੇ ਕਾਲੇ ਘੇਰੇ ਨਜਰ ਆਉਣ ਲੱਗਦੇ ਹਨ ।ਇਸ ਲਈ ਜੇਕਰ ਕਾਲੇ ਘੇਰਿਆਂ ਦਾ ਸਮੇਂ ਰਹਿੰਦੇ ਹੀ ਇਲਾਜ ਨਾ ਕੀਤਾ ਜਾਵੇ ਤਾਂ ਫਿਰ ਇਹ ਹਮੇਸ਼ਾਂ ਦੇ ਲਈ ਚਿਹਰੇ ਦੀ ਖੂਬਸੂਰਤੀ ਖੋਹ ਲੈਂਦੇ ਹਨ |ਅੱਜ ਅਸੀਂ ਤੁਹਾਨੂੰ ਇਸਦਾ ਸਭ ਤੋਂ ਸੌਖਾ ਘਰੇਲੂ ਉਪਚਾਰ ਦੱਸ ਰਹੇ ਹਾਂ ਜਿਸਦੇ ਜਰੀਏ ਪੰਜ ਦਿਨਾਂ ਵਿਚ ਤੁਸੀਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾ ਸਕਦੇ ਹੋ | ਵੈਸੇ ਤਾਂ ਅੱਜ-ਕੱਲ ਬਾਜਾਰ ਵਿਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਛੁਟਕਾਰਾ ਦਿਲਾਉਣ ਦੇ ਨਾਮ ਤੇ ਬਹੁਤ ਸਾਰੇ ਕਰੀਮ ਅਤੇ ਦਵਾਈਆਂ ਵਿਕ ਰਹੀਆਂ ਹਨ|

ਪਰ ਅਸਲ ਵਿਚ ਇਹ ਸਭ ਉਹਨੇ ਕਾਰਗਰ ਸਾਬਤ ਨਹੀਂ ਹੁੰਦੇ |ਇਸ ਲਈ ਇਸ ਤੋਂ ਛੁਟਕਾਰਾ ਦਿਲਾਉਣ ਵਿਚ ਘਰੇਲੂ ਉਪਾਅ ਹੀ ਬੇਹਤਰ ਸਾਬਤ ਹੁੰਦੇ ਹਨ ਅਤੇ ਅੱਜ ਅਸੀਂ ਤੁਹਾਨੂੰ ਜੋ ਉਪਾਅ ਦੱਸਣ ਜਾ ਰਹੇ ਹਾਂ ਉਹ ਤਾਂ ਬੇਹਦ ਹੀ ਆਸਾਨ ਹੈ |ਇਸਦੇ ਲਈ ਤੁਹਾਨੂੰ ਬਾਹਰ ਤੋਂ ਕੋਈ ਚੀਜ ਨਹੀਂ ਖਰੀਦਣੀ ਪਵੇਗੀ ਬਲਕਿ ਇਹ ਤੁਹਾਨੂੰ ਰਸੋਈ ਵਿਚ ਮੌਜੂਦ ਇੱਕ ਆਮ ਚੀਜ ਨਾਲ ਕੀਤਾ ਜਾ ਸਕਦਾ ਹੈ |ਦਰਾਸਲ ਅਸੀਂ ਗੱਲ ਕਰ ਰਹੇ ਹਾਂ ਦੇਸੀ ਘਿਉ ਦੀ ,ਜੋ ਕਿ ਲਗਪਗ ਸਭ ਘਰਾਂ ਵਿਚ ਉਪਲਬਧ ਹੀ ਰਹਿੰਦਾ ਹੈ |
ਇਸ ਉਪਾਅ ਦੇ ਲਈ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਵੋ ਅਤੇ ਫਿਰ ਦੇਸੀ ਘਿਉ ਦੀ ਇੱਕ ਬੂੰਦ ਲੈ ਕੇ ਉਸਨੂੰ ਪਾਣੀ ਵਿਚ ਉਂਗਲੀ ਨਾਲ ਅੱਖਾਂ ਦੇ ਕਾਲੇ ਘੇਰਿਆਂ ਉੱਪਰ ਲਗਾ ਕੇ ਹਲਕੀ-ਹਲਕੀ ਮਸਾਜ ਕਰੋ |ਇਸਦੇ ਬਾਅਦ ਇਸਨੂੰ ਰਾਤ ਭਰ ਦੇ ਲਈ ਛੱਡ ਦਵੋ ਅਤੇ ਅਗਲੇ ਦਿਨ ਸਵੇਰੇ ਉਠ ਕੇ ਚਿਹਰਾ ਧੋ ਲਵੋ |ਅਜਿਹਾ ਨਿਯਮਿਤ ਰੂਪ ਨਾਲ ਕੁੱਝ ਦਿਨ ਤੱਕ ਕਰਨ ਨਾਲ ਜਲਦ ਹੀ ਤੁਹਾਡੇ ਅੱਖਾਂ ਦੇ ਕਾਲੇ ਘੇਰੇ ਜਲਦੀ ਹੀ ਦੂਰ ਹੋ ਜਾਣਗੇ |

ਕਾਲੇ ਘੇਰਿਆਂ ਦੇ ਨਾਲ-ਨਾਲ ਹੀ ਦੇਸੀ ਘਿਉ ਵਾਲਾਂ ਦੇ ਲਈ ਵੀ ਬੇਹਦ ਉਪਯੋਗੀ ਹੁੰਦਾ ਹੈ |ਘਿਉ ਨਾਲ ਬਣੇ ਹੇਅਰ ਮਾਸਕ ਦੇ ਇਸਤੇਮਾਲ ਨਾਲ ਵਾਲ ਲੰਬੇ ਹੋਣ ਦੇ ਨਾਲ-ਨਾਲ ਕੋਮਲ ਬਣਦੇ ਹਨ |ਹੇਅਰ ਮਾਸਕ ਬਣਾਉਣ ਦੇ ਲਈ ਦੋ ਚਮਚ ਦੇਸੀ ਘਿਉ ਇੱਕ ਚਮਚ ਨਾਰੀਅਲ ਦਾ ਤੇਲ ਚੰਗੀ ਤਰਾਂ ਮਿਲਾ ਲਵੋ ਅਤੇ ਇਸਨੂੰ ਪੂਰੇ ਵਾਲਾਂ ਵਿਚ ਹਲਕੇ ਹੱਥਾਂ ਨਾਲ ਮਸਾਜ ਕਰੋ |ਇਸ ਤੋਂ ਬਾਅਦ ਲਗਪਗ ਅੱਧੇ ਘੰਟੇ ਦੇ ਲਈ ਵਾਲਾਂ ਨੂੰ ਉਸ ਤਰਾਂ ਹੀ ਛੱਡ ਦਵੋ ਅਤੇ ਫਿਰ ਪਾਣੀ ਨਾਲ ਵਾਲ ਧੋ ਲਵੋ |ਹਫਤੇ ਵਿਚ ਇੱਕ-ਦੋ ਵਾਰ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਵਾਲ ਸਿਹਤਮੰਦ ਬਣ ਜਾਣਗੇ |ਇਹਨਾਂ ਸਭ ਤੋਂ ਇਲਾਵਾ ਦੇਸੀ ਘਿਉ ਦੇ ਪ੍ਰਯੋਗ ਨਾਲ ਫਟੇ ਬੁੱਲਾਂ ਤੋਂ ਵੀ ਛੁਟਕਾਰਾ ਮਿਲਦਾ ਹੈ |ਇਸਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਘਿਉ ਦੀ ਇੱਕ ਬੂੰਦ ਲੈ ਕੇ ਉਸਨੂੰ ਆਪਣੇ ਬੁੱਲਾਂ ਉੱਪਰ ਲਗਾਓ |ਨਿਯਮਿਤ ਰੂਪ ਨਾਲ ਅਜਿਹਾ ਕਰਨ ਨਾਲ ਬੁੱਲਾਂ ਦਾ ਰੁੱਖੇਪਣ ਤੋਂ ਛੁਟਕਾਰਾ ਮਿਲ ਜਾਂਦਾ ਹੈ |

Check Also

ਬੰਦੇ ਨੂੰ ਆਹ ਗਲਤੀਆਂ ਕਰਕੇ ਹੁੰਦੀ ਐ ਸ਼ੂਗਰ, ਡਾਕਟਰ ਤੋਂ ਸੁਣੋ ਹੱਲ

ਸ਼ੂਗਰ ਬਹੁਤ ਪੁਰਾਣੀ ਬਿਮਾਰੀ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਚਰਕ ਅਤੇ ਸੁਸ਼ਰੁਤ ਨੇ ਇਸ …

%d bloggers like this: