Breaking News
Home / ਪੰਜਾਬ / ਸੁਖਬੀਰ ਬਾਦਲ ਨੇ ਭਾਗਵਤ ਦੇ ਹਿੰਦੂ ਰਾਸ਼ਟਰ ਵਾਲੇ ਬਿਆਨ ਦਾ ਕੀਤਾ ਗੋਲ ਮੋਲ ਵਿਰੋਧ

ਸੁਖਬੀਰ ਬਾਦਲ ਨੇ ਭਾਗਵਤ ਦੇ ਹਿੰਦੂ ਰਾਸ਼ਟਰ ਵਾਲੇ ਬਿਆਨ ਦਾ ਕੀਤਾ ਗੋਲ ਮੋਲ ਵਿਰੋਧ

ਜਗਰਾਉਂ – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਦੇ ਮੁੱਦੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ ਤੇ ਵੱਖ-ਵੱਖ ਧਰਮ ਤੇ ਇਥੋਂ ਦੇ ਲੋਕਾਂ ਦੀ ਇਕਜੁਟਤਾ ਦੇਸ਼ ਦੀ ਸੁੰਦਰਤਾ ਹੈ |

ਉਨ੍ਹਾਂ ਭਾਵੇਂ ਇਸ ਮੁੱਦੇ ‘ਤੇ ਸੰਘ ਮੁਖੀ ਦੇ ਬਿਆਨ ਦੀ ਕਿਸੇ ਤਰ੍ਹਾਂ ਦੀ ਆਲੋਚਨਾ ਨਹੀਂ ਕੀਤੀ, ਪਰ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣ ਦੇ ਜਵਾਬ ‘ਚ ਭਾਗਵਤ ਦੇ ਬਿਆਨ ਦੇ ਵਿਰੋਧ ‘ਚ ਇਹ ਜਵਾਬ ਜ਼ਰੂਰ ਦਿੱਤਾ |

ਨਾਗਪੁਰ ਵਿਖੇ ਇਕ ਸਮਾਗਮ ਦੌਰਾਨ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਵਲੋਂ ਭਾਰਤ ਇਕ ਹਿੰਦੂ ਰਾਸ਼ਟਰ ਹੈ ਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ, ਸਬੰਧੀ ਦਿੱਤੇ ਬਿਆਨ ‘ਤੇ ਸਖ਼ਤ ਪ੍ਰਤੀਕ੍ਰਮ ਦਿੰਦਿਆਂ ਨਿਹੰਗ ਸਿੰਘਾਂ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸੰਘ ਮੁਖੀ ਵਲੋਂ ਅਜਿਹੇ ਬਿਆਨ ਦੇਸ਼ ਦੇ ਅੰਦਰੂਨੀ ਢਾਂਚੇ ‘ਚ ਘੱਟ ਗਿਣਤੀਆਂ ਤੇ ਵਿਭਿੰਨਤਾ ਲਈ ਵੱਡਾ ਖ਼ਤਰਾ ਹਨ | ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਹਿੰਦੂ ਧਰਮ ਰਾਸ਼ਟਰ ਨਹੀਂ ਹੈ |

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: