Breaking News
Home / ਅੰਤਰ ਰਾਸ਼ਟਰੀ / ਦੇਖੋ ਕਿਵੇਂ ਪੰਜਾਬੀ ਸਟੂਡੈਂਟ ਵੀਜ਼ਾ ਵਾਲੀਆਂ ਕੁੜੀਆਂ ਨੂੰ ਕਨੇਡਾ ਵਿਚ ਕੀਤਾ ਜਾਂਦਾ ਬਦਨਾਮ

ਦੇਖੋ ਕਿਵੇਂ ਪੰਜਾਬੀ ਸਟੂਡੈਂਟ ਵੀਜ਼ਾ ਵਾਲੀਆਂ ਕੁੜੀਆਂ ਨੂੰ ਕਨੇਡਾ ਵਿਚ ਕੀਤਾ ਜਾਂਦਾ ਬਦਨਾਮ

ਕਿਸੇ ਪੰਜਾਬੀ ਦਾ ਕਿਸੇ ਹੋਰ ਪੰਜਾਬੀ ਨੂੰ ਮਾੜੀ ਹਾਲਤ ‘ਚ ਦੇਖ ਕੇ ਜਜਬਾਤੀ ਹੋ ਜਾਣਾ ਚੰਗੀ ਗੱਲ ਐ। ਭਾਈਚਾਰੇ ਵਾਸਤੇ ਦਿਲ ਵਿੱਚ ਦਰਦ ਹੋਣਾ ਚਾਹੀਦਾ। ਪੰਜਾਬੀ ਭਾਈਚਾਰੇ ਵਿੱਚ ਇਕ ਦੂਜੇ ਦੇ ਦੁੱਖ ਵਿੱਚ ਕੰਮ ਆਉਣ ਦੀ ਭਾਵਨਾ ਵੀ ਮੌਜੂਦ ਏ। ਪਿੱਛੇ ਆਏ ਹੜ੍ਹਾਂ ਵੇਲੇ ਇਹ ਗੱਲ ਦੇਖਣ ਨੂੰ ਵੀ ਮਿਲੀ।

ਪਰ ਪਿਛਲੇ ਕੁੱਝ ਸਮੇਂ ਤੋਂ ਕੁੱਝ ਲੋਕਾਂ ਨੇ ਪੰਜਾਬੀ ਭਾਈਚਾਰੇ ਵਿੱਚ ਮੌਜੂਦ ਇਸ ਜਜ਼ਬਾਤੀ ਭਾਵਨਾ ਨੂੰ ਵਪਾਰ ਬਣਾ ਲਿਆ ਹੈ। ਇਸ ਵਪਾਰ ਨੂੰ ਪੱਤਰਕਾਰੀ ਦਾ ਨਾਮ ਦੇ ਦਿੱਤਾ ਗਿਆ ਹੈ। ਜਦੋਂ ਕਿ ਪੱਤਰਕਾਰੀ ਦਾ ਇਸ ਵਪਾਰ ਨਾਲ ਕੋਈ ਸਬੰਧ ਨਹੀਂ।

ਇਸ ਵਪਾਰ ਦਾ ਸਿੱਧਾ ਫਾਰਮੂਲਾ ਇਹ ਹੈ ਕਿ ਤੁਸੀਂ ਚੌਵੀ ਘੰਟੇ ਸਿਰਫ ਇਹੀ ਵੈਣ ਪਾਈ ਜਾਉ ਕਿ ਪੰਜਾਬੀ ਮਰਗੇ, ਪੰਜਾਬੀ ਮਰਗੇ। ਮਾੜੀ ਹਾਲਤ ਵਾਸਤੇ ਦੋਸ਼ ਵੀ ਸਾਰਾ ਪੰਜਾਬੀਆਂ ਦਾ ਕੱਢੀ ਜਾਉ। ਲਾਹਣਤਾਂ ਵੀ ਪੰਜਾਬੀ ਨੂੰ ਪਾਈ ਜਾਉ।‌ ਬਾਕੀ ਸਾਰੀ ਦੁਨੀਆ ਨੂੰ ਦੁੱਧ ਧੋਤੀ ਦੱਸੀ ਜਾਉ। ਇਸ ਤਰ੍ਹਾਂ ਤੁਹਾਡਾ ਪੇਜ ਜਾਂ ਵੈਬ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੂ।

ਇਸ ਤਰੱਕੀ ਦਾ ਕਾਰਨ ਇਹ ਹੈ ਕਿ ਪੰਜਾਬੀ ਸੁਭਾਵਿਕ ਤੌਰ ‘ਤੇ ਆਪਣੀਆਂ ਕਮੀਆਂ ਪੇਸ਼ੀਆਂ ਬਾਰੇ ਚੇਤੰਨ ਰਹਿੰਦੇ ਨੇ। ਅਤੇ ਅਕਸਰ ਇਸ ਤਰ੍ਹਾਂ ਦੀਆਂ ਅਖੌਤੀ ਖਬਰਾਂ ਵੱਲ ਧਿਆਨ ਜ਼ਿਆਦਾ ਦਿੰਦੇ ਨੇ। ਜਿਸ ਨਾਲ ਪੇਜ ਅਤੇ ਚੈਨਲ ਖੂਬ ਕਮਾਈ ਕਰਦੇ ਨੇ।

ਜੇ ਤਰੀਕੇ ਨਾਲ ਪੰਜਾਬ ਦੀਆਂ ਸਮੱਸਿਆਂਵਾਂ ਦਾ ਹੱਲ ਕੱਢਣ ਲੲੀ ਅਲੋਚਣਾ ਕੀਤੀ ਜਾਵੇ ਤਾਂ ਕੋਈ ਮਾੜੀ ਗੱਲ ਵੀ ਨਹੀਂ। ਪਰ ਮਾੜੀ ਗੱਲ ਇਹ ਹੈ ਕਿ ਅਜਿਹੇ ਪੇਜਾਂ ਅਤੇ ਅਖੌਤੀ ਪੱਤਰਕਾਰਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੁੰਦਾ ਐ। ਇਸ ਕਰਕੇ ਉਹ ਅਲੋਚਨਾ ਨਹੀਂ ਬਦਖੋਹੀ ਕਰਦੇ ਨੇ। ਫੇਰ ਗੱਲ ਭਾਵੇਂ ਛੋਟੀ ਹੋਵੇ ਜਾਂ ਵੱਡੀ। ਆਮ ਤੌਰ ‘ਤੇ ਅਜਿਹੇ ਲੋਕ ਸਿਧੇ ਜਾਂ ਲੁਕਵੇਂ ਤੌਰ ‘ਤੇ ਕਿਸੇ ਸਿਆਸੀ ਧਿਰ ਨਾਲ ਵੀ ਜੁੜੇ ਹੁੰਦੇ ਨੇ। ਪਰ ਦਾਅਵਾ ਨਿਰਪੱਖ ਹੋਣ ਦਾ ਹੀ ਹੁੰਦਾ ਐ।

ਪੰਜਾਬੀਆਂ ਦੀ ਬਦਖੋਹੀ ਕਰਨ ਦੀ ਚੱਲੀ ਇਹ ਰੀਤ ਪੰਜਾਬੀਆਂ ਦੇ ਸੁਭਾਅ ‘ਤੇ ਅਸਰ ਕਰ ਰਹੀ ਹੈ। ਤਰ੍ਹਾਂਪੰਜਾਬੀਆਂ ਦੀ ਨਵੀਂ ਪੀੜੀ ਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਐ ਅਤੇ ਇਹ ਨਫ਼ਰਤ ਉਨ੍ਹਾਂ ਨੂੰ ਅੰਦਰੋਂ ਖੋਖਲੇ ਕਰ ਰਹੀ ਐ।

ਇਸ ਕਰਕੇ ਤੁਸੀਂ ਕੀ ਪੜ੍ਹ ਜਾਂ ਦੇਖ ਰਹੇ ਹੋ, ਉਸ ਬਾਰੇ ਚੇਤੰਨ ਰਹੋ।‌ ਦੇਖ ਲਵੋ ਕਿ ਕਿਤੇ ਗੱਲ ਨੂੰ ਵਧਾ ਚੜਾ ਕੇ ਤਾਂ ਨਹੀਂ ਦੱਸਿਆ ਜਾ ਰਿਹਾ। ਜਾਂ ਪਹਿਲੀ ਨੱਥੀ ਫੋਟੋ ਵਾਂਗ ਝੂਠੀ ਗੱਲ ਬਣਾ ਕੇ ਜਾਂ ਬਿਨ੍ਹਾਂ ਪੜਤਾਲ ਕੀਤੇ ਤਾਂ ਨਹੀਂ ਦੱਸੀ ਜਾ ਰਹੀ।‌

ਜਿਸ ਤਰੀਕੇ ਨਾਲ ਕੁੜੀ ਬਾਰੇ ਦੱਸਿਆ ਗਿਆ ਹੈ, ਉਹ ਅਸਲ ਵਿੱਚ ਪੰਜਾਬੀ ਅੰਤਰਰਾਸ਼ਟਰੀ ਪਾੜ੍ਹਿਆਂ ਦੀ ਬਦਖੋਹੀ ਕਰਨ ਦਾ ਤਰੀਕਾ। ਇਸੇ ਤਰ੍ਹਾਂ ਹੋਰ ਮਸਲਿਆਂ ‘ਤੇ ਵੀ ਪੰਜਾਬੀਆਂ ਦੇ ਕਿਸੇ ਨਾ ਕਿਸੇ ਹਿੱਸੇ ਦੀ ਬਦਖੋਹੀ ਕੀਤੀ ਜਾਂਦੀ ਰਹਿੰਦੀ ਐ।

#ਮਹਿਕਮਾ_ਪੰਜਾਬੀ

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: