Breaking News
Home / ਅੰਤਰ ਰਾਸ਼ਟਰੀ / ਕਿੰਨੇ ਪੈਸਿਆਂ ਨਾਲ ਤੁਸੀਂ ਖਰੀਦ ਸਕਦੇ ਹੋ ਅਮਰੀਕਾ ਅਤੇ ਯੂ.ਕੇ ਦੀ ਸਿਟੀਜ਼ਨ
Passports on a map of the world to illustrate the keys to world travel

ਕਿੰਨੇ ਪੈਸਿਆਂ ਨਾਲ ਤੁਸੀਂ ਖਰੀਦ ਸਕਦੇ ਹੋ ਅਮਰੀਕਾ ਅਤੇ ਯੂ.ਕੇ ਦੀ ਸਿਟੀਜ਼ਨ

ਪੰਜਾਹ ਸਾਲ ਪਹਿਲਾ ਕਿਸੇ ਦੇਸ ਵਲੋਂ ਦੋਹਰੀ ਨਾਗਰਿਕਤਾ ਦੇਣਾ ਆਮ ਗੱਲ ਨਹੀਂ ਸੀ ਪਰ ਹੁਣ ਕਈ ਮੁਲਕ ਦੋਹਰੀ ਨਾਗਰਿਕਤਾ ਦਿੰਦੇ ਹਨ।

ਪਾਕਿਸਤਾਨ ਦੋਹਰੀ ਨਾਗਰਿਕਤਾ ਦਿੰਦਾ ਹੈ ਪਰ ਭਾਰਤ ਦੋਹਰੀ ਨਾਗਰਿਕਤਾ ਨਹੀਂ ਦਿੰਦਾ ਹੈ। ਜੇ ਕੋਈ ਭਾਰਤੀ ਨਾਗਰਿਕ ਕਿਸੇ ਹੋਰ ਮੁਲਕ ਦੀ ਨਾਗਰਿਕਤਾ ਲੈਂਦਾ ਹੈ ਯਾਨੀ ਪਾਸਪੋਰਟ ਹਾਸਿਲ ਕਰਦਾ ਹੈ ਤਾਂ ਉਸ ਨੂੰ ਆਪਣਾ ਭਾਰਤੀ ਪਾਸਪੋਰਟ ਛੱਡਣਾ ਪੈਂਦਾ ਹੈ।

ਪਰ ਉਹ ਪਰਸਨ ਆਫ ਇੰਡੀਅਨ ਔਰੀਜਨ (PIO) ਬਣ ਸਕਦਾ ਹੈ ਅਤੇ ਭਾਰਤ ਦੀਆਂ ਚੋਣਾਂ ਵਿੱਚ ਵੋਟ ਪਾਉਣ ਤੇ ਚੋਣਾਂ ਲੜਨ ਤੋਂ ਇਲਾਵਾ ਉਸ ਨੂੰ ਭਾਰਤ ਨਾਗਰਿਕ ਦੇ ਸਾਰੇ ਅਧਿਕਾਰ ਮਿਲ ਜਾਂਦੇ ਹਨ।

ਦੁਨੀਆਂ ਵਿੱਚ ਅੱਧੇ ਤੋਂ ਵੱਧ ਦੇਸ ਨਿਵੇਸ਼ ਪ੍ਰੋਗਰਾਮ ਰਾਹੀਂ ਨਾਗਰਿਕਤਾ ਦਿੰਦੇ ਹਨ। ਸਵਿਜ਼ਰਲੈਂਡ ਦੇ ਇੱਕ ਮਾਹਿਰ ਵਕੀਲ ਕ੍ਰਿਸਚਨ ਕੇਲਿਨ ਮੁਤਾਬਕ ਇਹ ਹੁਣ ਗਲੋਬਲ ਇੰਡਸਟਰੀ ਬਣ ਗਈ ਹੈ। ਜਿਸ ਦਾ ਇੱਕ ਸਾਲ ਵਿੱਚ 25 ਅਰਬ ਡਾਲਰ ਦਾ ਕਾਰੋਬਾਰ ਹੈ।

ਹੈਨਲੇਅ ਅਤੇ ਪਾਰਟਨਰਜ਼ ਇਸ ਤੇਜ਼ੀ ਨਾਲ ਵਧ ਰਹੇ ਬਾਜ਼ਾਰ ਦੇ ਵਿਸ਼ਵ ਵਿੱਚ ਸਭ ਤੋਂ ਵੱਡੇ ਕਾਰੋਬਾਰੀ ਹਨ। ਕੇਲਿਨ ਇਸ ਫਰਮ ਦੇ ਚੇਅਰਮੈਨ ਹਨ ਤੇ ਉਨ੍ਹਾਂ ਨੂੰ “ਮਿਸਟਰ ਪਾਸਪੋਰਟ” ਕਿਹਾ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵ ਪੱਧਰੀ ਕਾਰੋਬਾਰ ਅਮੀਰ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੂਜੇ ਮੁਲਕਾਂ ਵਿਚ ਨਾਗਰਿਕਤਾ ਹਾਸਲ ਕਰਨ ਵਿਚ ਮਦਦ ਕਰਦਾ ਹੈ।

ਕਿਹੜੇ ਮੁਲਕ ਦੀ ਸਿਟੀਜਨਸ਼ਿਪ ਕਿੰਨੇ ਤੋਂ ਸ਼ੁਰੂ?
ਐਂਟੀਗੁਆ ਅਤੇ ਬਰਬੁਡਾ- 100,000 ਡਾਲਰ, ਸੈਂਟ ਕਿਟਸ ਅਤੇ ਨੇਵਿਸ- 150,000 ਡਾਲਰ, ਮੌਂਟੇਂਗਰੋ- 274, 000 ਡਾਲਰ, ਪੁਰਤਗਾਲ- 384,000 ਡਾਲਰ
ਸਪੇਨ- 550,000 ਡਾਲਰ, ਬੁਲਗਾਰੀਆ- 560,000 ਡਾਲਰ, ਮਾਲਟਾ- 10 ਲੱਖ ਡਾਲਰ, ਅਮਰੀਕਾ- ਅਮਰੀਕਾ 900,000 ਡਾਲਰ ਦਾ ਨਿਵੇਸ਼ ਜੋ 10 ਨੌਕਰੀਆਂ ਪੈਦਾ ਕਰੇ,ਯੂਕੇ- 25 ਲੱਖ ਡਾਲਰ

Check Also

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ

ਮੈਲਬੋਰਨ: ਵਿਸਟਰ ਵੀਜ਼ਾ ‘ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ ‘ਤੇ ਡਿਪੋਰਟ …