Breaking News
Home / ਮੁੱਖ ਖਬਰਾਂ / ਭਾਰਤ ਤੋਂ ਸ਼ਰਨ ਮੰਗਣ ਵਾਲੇ ਪਾਕਿਸਤਾਨ ਦੇ ਹਿੰਦੂ ਨੇਤਾ ਬਲਦੇਵ ਕੁਮਾਰ ਕੋਣ ਹਨ?

ਭਾਰਤ ਤੋਂ ਸ਼ਰਨ ਮੰਗਣ ਵਾਲੇ ਪਾਕਿਸਤਾਨ ਦੇ ਹਿੰਦੂ ਨੇਤਾ ਬਲਦੇਵ ਕੁਮਾਰ ਕੋਣ ਹਨ?

ਖੈ਼ਬਰ ਪਖ਼ਤੂਨਖਵਾ ਵਿੱਚ ਬੀਬੀਸੀ ਉਰਦੂ ਦੇ ਸਹਿਯੋਗੀ ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਕੁਮਾਰ ਇੱਕ ਵਿਧਾਇਕ ਦੇ ਕਤਲ ਦੇ ਮਾਮਲੇ ਵਿੱਚ ਦੋ ਸਾਲ ਜੇਲ੍ਹ ਵਿੱਚ ਵੀ ਰਹਿ ਚੁੱਕੇ ਹਨ।
ਸਾਲ 2013 ਵਿੱਚ ਜਦੋਂ ਪੀਟੀਆਈ ਦੀ ਸਰਕਾਰ ਸੀ ਤਾਂ ਘੱਟ-ਗਿਣਤੀ ਸਿੱਖ ਭਾਈਚਾਰੇ ਵਲੋਂ ਸੂਰਨ ਸਿੰਘ ਜੋ ਕਿ ਜਿਲ੍ਹਾ ਬੁਨੇਰ ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਮੈਂਬਰ ਅਸੈਂਬਲੀ ਚੁਣਿਆ ਗਿਆ।
ਸਾਲ 2016 ਵਿੱਚ ਸੂਰਨ ਸਿੰਘ ਦਾ ਕਤਲ ਹੋਇਆ। ਉਸ ਵਿੱਚ ਚਾਰ ਮੁਲਜ਼ਮਾਂ ਵਿੱਚ ਬਲਦੇਵ ਕੁਮਾਰ ਵੀ ਸ਼ਾਮਿਲ ਸੀ। 2 ਸਾਲ ਤੱਕ ਉਹ ਜੇਲ੍ਹ ਵਿੱਚ ਰਹੇ। ਕੇਸ ਚੱਲਦਾ ਰਿਹਾ। ਪਰ ਸਬੂਤਾਂ ਦੀ ਘਾਟ ਹੋਣ ‘ਤੇ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰਾਰ ਦਿੱਤਾ। ਹਾਲਾਂਕਿ ਇਹ ਕੇਸ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।

ਮ੍ਰਿਤਕ ਸੂਰਨ ਸਿੰਘ ਦੇ ਬੇਟੇ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਵਿਧਾਇਕ ਦੇ ਅਹੁਦੇ ਲਈ ਬਲਦੇਵ ਕੁਮਾਰ ਨੇ ਕੀਤਾ ਹੈ। ਬਲਦੇਵ ਕੁਮਾਰ ਚੋਣਾਂ ਵਿੱਚ ਦੂਜੇ ਨੰਬਰ ‘ਤੇ ਆਏ ਸਨ ਇਸ ਲਈ ਸੂਰਨ ਸਿੰਘ ਦੇ ਕਤਲ ਮਗਰੋਂ ਉਨ੍ਹਾਂ ਨੂੰ ਅਸੈਂਬਲੀ ਦਾ ਮੈਂਬਰ 2018 ਵਿੱਚ ਬਣਾਇਆ ਗਿਆ।
30 ਮਈ, 2018 ਜਦੋਂ ਪੀਟੀਆਈ ਦੀ ਹਕੂਮਤ ਖ਼ਤਮ ਹੋ ਰਹੀ ਸੀ ਤਾਂ ਉਸੇ ਦਿਨ ਬਲਦੇਵ ਕੁਮਾਰ ਨੇ ਸਹੁੰ ਚੁੱਕੀ, ਉਸੇ ਦਿਨ ਹੀ ਸਰਕਾਰ ਖ਼ਤਮ ਹੋ ਗਈ। ਯਾਨਿ ਕਿ ਸਿਰਫ਼ ਇੱਕ ਦਿਨ ਲਈ ਹੀ ਉਹ ਵਿਧਾਇਕ ਰਹੇ।
ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਕੁਮਾਰ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕੱਪੜੇ ਦਾ ਕਾਰੋਬਾਰ ਕਰਦੇ ਸਨ।

Check Also

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ …

%d bloggers like this: