Breaking News
Home / ਪੰਜਾਬ / ਕੀ ਕਦੀ ਕੋਈ ਮੁਸਲਮਾਨ ਬਾਬਰੀ ਮਸਜਿਦ ਢਾਹੁਣ ਵਾਲੀ ਭਾਜਪਾ ਨੂੰ ਵੋਟ ਪਾਉਂਦਾ ਦੇਖਿਆ- ਸੁਖਬੀਰ ਬਾਦਲ

ਕੀ ਕਦੀ ਕੋਈ ਮੁਸਲਮਾਨ ਬਾਬਰੀ ਮਸਜਿਦ ਢਾਹੁਣ ਵਾਲੀ ਭਾਜਪਾ ਨੂੰ ਵੋਟ ਪਾਉਂਦਾ ਦੇਖਿਆ- ਸੁਖਬੀਰ ਬਾਦਲ

“ਕਾਂਗਰਸ ਪਾਰਟੀ ਨੇ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ‘ਤੇ। ਪਰ ਹਾਲੇ ਵੀ ਆਪਣੇ ਲੋਕ ਉਨ੍ਹਾਂ ਨੂੰ ਵੋਟਾਂ ਪਾਈ ਜਾਂਦੇ ਹਨ। ਬਾਬਰੀ ਮਸਜਿਦ… ਕਿਹਾ ਜਾਂਦਾ ਹੈ ਕਿ ਭਾਜਪਾ ਨੇ ਕਰਵਾਈ। ਮੈਂ ਕਹਿਣਾ ਨਹੀਂ ਚਾਹੁੰਦਾ… ਪਰ ਦੇਖਿਆ ਕੋਈ ਮੁਸਲਮਾਨ ਪਾਉਂਦਾ ਭਾਜਪਾ ਨੂੰ ਵੋਟ?”ਇਹ ਕਹਿਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ, ਜੋ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।ਦੱਸ ਦੇਈਏ ਕਿ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗਠਜੋੜ ਹੈ।

ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਹਲਕੇ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਕੇ ਲੋਕ ਸਭਾ ਮੈਂਬਰ ਬਣੇ ਹਨ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲਗਾਤਾਰ ਦੂਜੀ ਵਾਰ ਕੇਂਦਰ ਸਰਕਾਰ ਵਿੱਚ ਮੰਤਰੀ ਹਨ।ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਵਸ ਸਮਾਗਮਾਂ ਸਬੰਧੀ ਬੁਲਾਈ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਸੁਖਬਾਰ ਬਾਦਲ ਨੇ ਅੱਗੇ ਕਿਹਾ, “ਮੈਂ ਕਹਿਨਾ, ਆਪਣੀ ਕੌਮ ਨੂੰ, ਉਹ ਤਾਂ 100 ਸਾਲਾਂ ‘ਚ ਨਹੀਂ ਪਛਾਣ ਸਕੇ, ਆਪਣਾ ਕਿਹੜਾ ਤੇ ਪਰਾਇਆ ਕਿਹੜਾ। ਸਾਡੇ ‘ਚ ਹਜ਼ਾਰ ਕਮੀਆਂ ਹੋਣੀਆਂ ਪਰ ਪਾਰਟੀ ਤਾਂ ਆਪਣੀ ਹੈ। ਅੱਜ ਮੈਂ, ਕੱਲ੍ਹ ਨੂੰ ਕੋਈ ਹੋਰ ਹੋਣਾ ਸੇਵਾਦਾਰ। ਪਾਰਟੀ ਨੂੰ ਕਮਜ਼ੋਰ ਨਾ ਕਰੋ। ਲੀਡਰ ਪਸੰਦ ਨਹੀਂ ਤਾਂ ਲੀਡਰ ਬਦਲ ਦਿਓ।”

ਸੁਖਬੀਰ ਬਾਦਲ ਸਾਰੇ ਸਿੱਖਾਂ ਨੂੰ ਇਕਜੁਟ ਹੋਣ ਦਾ ਸੱਦਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਤਾਕਤਾਂ ਪੰਥ ਨੂੰ ਕਮਜ਼ੋਰ ਕਰਨ ਲਈ ਸਾਜ਼ਿਸਾਂ ਕਰ ਰਹੀਆਂ ਹਨ।
ਉਨ੍ਹਾਂ ਕਿਹਾ, ‘ਸ਼੍ਰੋਮਣੀ ਅਕਾਲੀ ਦਲ ਪੰਥ ਦਾ ਨੁੰਮਾਇਦਾ ਜਥੇਬੰਦੀ ਹੈ, ਇਸ ਦੇ ਅਗਲੇ ਸਾਲ 100 ਸਾਲ ਪੂਰੇ ਹੋ ਜਾਣਗੇ। ਜਿਹੜੀਆਂ ਕੌਮਾਂ ਇੱਕ ਝੰਡੇ ਥੱਲੇ ਇਕੱਠੀਆਂ ਹਨ, ਕਈ ਕੌਮਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿੰਨ੍ਹਾਂ ਦੀ ਕੋਈ ਪਾਰਟੀ ਨਹੀਂ , ਕੋਈ ਲੀਡਰ ਨਹੀਂ , ਅੱਜ ਖੇਂਰੂ-ਖੇਂਰੂ ਹੋਈਆਂ ਪਈਆਂ ਅਤੇ ਲੋਕੀਂ ਉਨ੍ਹਾਂ ਨੂੰ ਪੁੱਛਦੇ ਹੀ ਨਹੀਂ।’

ਦਿੱਲੀ ਵਿਚ ਪਿਛਲੇ ਦਿਨੀ ਮੁਖਰਜੀ ਨਗਰ ਵਿਚ ਇੱਕ ਸਿੱਖ ਆਟੋ ਡਰਾਇਵਰ ਦੀ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਗਈ ਕੁੱਟਮਾਰ ਤੋਂ ਬਾਅਦ ਹੋਏ ਤਿੱਖੇ ਮੁਜ਼ਾਹਰੇ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ , ‘ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਹੀ ਆਪਣੇ ਬੰਦੇ ਹੋ ਗਏ ਕਾਇਮ ਅਤੇ ਜਿੰਨ੍ਹਾਂ ਕੁੱਟਿਆ ਸੀ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੌਣਾ ਪਿਆ। ਕਈ ਧਰਮਾਂ ਦੇ ਲੋਕ ਰੋਜ਼ ਕੁੱਟੇ ਜਾਂਦੇ ਉਨ੍ਹਾਂ ਨੂੰ ਕੋਈ ਪੁੱਛਦਾ ਈ ਨਹੀਂ। ਆਹ ਫਰਕ ਹੈ ਕਿਉਂ ਕਿ ਆਪਾ ਇੱਕ ਝੰਡੇ ਥੱਲੇ ਬੈਠੇ ਹਾਂ।ਜੇਕਰ ਅਕਾਲੀ ਦਲ ਤਕੜਾ ਹੈ ਤਾਂ ਅਸੀਂ ਤਕੜੇ ਹਾਂ। ਪਰ ਕਈ ਲੋਕ..ਕਈ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿਚ ਲੱਗੀਆਂ ਹੋਈਆਂ ਹਨ।

Check Also

ਬੇਅਦਬੀ ਮਾਮਲਾ – ਸ਼ਰੇਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼

ਪਿਛਲੇ ਸਾਲ ਇਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ‘ਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ …

%d bloggers like this: