Breaking News
Home / ਪੰਜਾਬ / ਬੇਅਦਬੀ ਮਾਮਲਾ – ਸ਼ਰੇਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼

ਬੇਅਦਬੀ ਮਾਮਲਾ – ਸ਼ਰੇਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼

ਪਿਛਲੇ ਸਾਲ ਇਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ‘ਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਂਗਰਸੀ ਮੰਤਰੀਆਂ ਨੇ ਬੜੇ ਲੱਛੇਦਾਰ ਭਾਸ਼ਣ ਕੀਤੇ ਸਨ ਤਾਂ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਿਸਾਰ ਚੁੱਕੇ ਕੈਪਟਨ ਅਮਰਿੰਦਰ ਸਿੰਘ ‘ਤੇ ਕੁਝ ਦਬਾਅ ਬਣਾਇਆ ਜਾ ਸਕੇ।

ਪਰ ਹੋਇਆ ਉਲਟ…… ਇੱਕ-ਇੱਕ ਕਰਕੇ ਪਹਿਲਾਂ ਫੜੇ ਹੋਏ ਦੋਸ਼ੀ ਵੀ ਬਾਹਰ ਆ ਗਏ ਅਤੇ ਇਨ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਕਰਨ ਵਾਲਿਆਂ ਵੱਲ ਵੀ ਕਿਸੇ ਨੇ ਝਾਕਣ ਦੀ ਹਿੰਮਤ ਨਾ ਕੀਤੀ। ਡੇਰੇ ਅਤੇ ਸਰਕਾਰਾਂ ਦੀ ਸੁਲਾਹ ਹੋਣ ਦਾ ਇਸਤੋਂ ਵੱਡਾ ਕੋਈ ਸਬੂਤ ਨਹੀਂ।
ਬੇਅਦਬੀ ਕਾਂਡ ਅਤੇ ਗੋਲੀ ਕਾਂਡ ਬਾਰੇ ਅਦਾਲਤੀ ਕਾਰਵਾਈ ਮੀਡੀਏ ਰਾਹੀਂ ਲੋਕਾਂ ‘ਚ ਆ ਚੁੱਕੀ ਹੈ ਅਤੇ ਲੋਕਾਂ ਨੂੰ ਭਲੀਭਾਂਤ ਪਤਾ ਕਿ ਬੇਅਦਬੀਆਂ ਕਿਸਨੇ ਕਰਵਾਈਆਂ, ਗੋਲੀ ਕਿਸਨੇ ਚਲਵਾਈ, ਇਨ੍ਹਾ ਨੂੰ ਬਚਾਉਣ ਦੀ ਕੋਸ਼ਿਸ਼ ਕੌਣ-ਕੌਣ ਕਰ ਰਹੇ ਹਨ। ਪਰ ਫਿਰ ਵੀ ਸ਼ਰੇਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਰਤ ਸਰਕਾਰ ਦੀ ਦਾਸੀ ਸੀ. ਬੀ. ਆਈ. ਵਲੋਂ ਤਾਜ਼ਾ ਮਾਰੀ ਗਈ ਯੂ-ਟਰਨ ਬਾਰੇ ਫੂਲਕਾ ਸਾਹਿਬ ਵਲੋਂ ਜ਼ਾਹਰ ਕੀਤੇ ਤੌਖਲੇ ਅਤੇ ਪੇਸ਼ ਕੀਤੇ ਤੱਥ ਬੜੇ ਗੰਭੀਰ ਹਨ। ਵੀਡੀਓ ਧਿਆਨ ਨਾਲ ਸੁਣਨ ਵਾਲੀ ਹੈ। ਫੂਲਕਾ ਸਾਹਿਬ ਨੇ ਇਸ ਮੁੱਦੇ ‘ਤੇ ਲੋਕਾਂ ਨੂੰ ਜਗਾਉਣ ਲਈ ਅਸਤੀਫਾ ਵੀ ਦਿੱਤਾ, ਬਾਕੀ ਵਿਧਾਇਕਾਂ ਨੂੰ ਵੀ ਹਲੂਣਾ ਦਿੱਤਾ ਪਰ ਕਿਸੇ ਨੇ ਉਨ੍ਹਾਂ ਦੀ ਸੋਚ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਸਾਡੀਆਂ ਪੰਥਕ ਜਥੇਬੰਦੀਆਂ ਅਤੇ ਅਸੀਂ ਆਮ ਸਿੱਖ ਲਗਦਾ ਭੁੱਲ ਹੀ ਗਏ ਹਾਂ ਕਿ ਸਾਡੇ ਜ਼ਾਹਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਵੀ ਹੋਈਆਂ ਸਨ ਅਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ।

ਇੰਝ ਜਾਪਦਾ ਹੈ ਕਿ ਬੇਅਦਬੀ ਦਾ ਕਲੰਕ ਵੀ ਸਿੱਖਾਂ ਸਿਰ ਹੀ ਮੜ੍ਹਨ ਦੀ ਚਾਲ ਚੱਲੀ ਜਾ ਰਹੀ ਹੈ, ਜਿਸਦੀ ਰੂਪ-ਰੇਖਾ ਬੀਤੇ ‘ਚ ਕੇ. ਪੀ. ਐਸ. ਗਿੱਲ ਦੇ ਜਵਾਈ ਅਜੇ ਸਾਹਨੀ ਵਲੋਂ ਟ੍ਰਿਬਿਊਨ ‘ਚ ਲਿਖੇ ਲੇਖਾਂ ‘ਚੋਂ ਸਪੱਸ਼ਟ ਦਿਸਦੀ ਸੀ। ਜੇ ਸਿੱਖ ਹਾਲੇ ਵੀ ਨਾ ਜਾਗੇ ਤਾਂ ਇਹ ਕਲੰਕ ਸਾਡੇ ਮੱਥੇ ਹਰ ਹਾਲ ਲਾਇਆ ਜਾਵੇਗਾ ਤੇ ਅਸੀਨ ਸੱਪ ਲੰਘਣ ਪਿੱਛੋਂ ਲਕੀਰ ਕੁੱਟਦੇ ਹੀ ਰਹਿ ਜਾਵਾਂਗੇ।

– ਗੁਰਪ੍ਰੀਤ ਸਿੰਘ ਸਹੋਤਾ
* ਵੀਡੀਓ ਧੰਨਵਾਦ ਸਹਿਤ “ਪੰਜਾਬ ਟੂਡੇ ਟੀਵੀ”

Check Also

ਫਿਲਮ ਦੇ ਪੋਸਟਰ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਲਾਉਣ ’ਤੇ ਪ੍ਰੋਡਿਊਸਰ ਨੇ ਮੰਗੀ ਮੁਆਫ਼ੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ …

%d bloggers like this: