Breaking News
Home / ਪੰਜਾਬ / ਅਮਰੀਕਾ ’ਚ ਸੈਰ ਕਰਦੇ ਬਜ਼ੁਰਗ ਸਿੱਖ ਦੀ ਚਾਕੂ ਮਾਰ ਕੇ ਹੱਤਿਆ

ਅਮਰੀਕਾ ’ਚ ਸੈਰ ਕਰਦੇ ਬਜ਼ੁਰਗ ਸਿੱਖ ਦੀ ਚਾਕੂ ਮਾਰ ਕੇ ਹੱਤਿਆ

ਅਮਰੀਕਾ ਦੇ ਕੈਲੀਫੋਰਨੀਆ ਵਿਚ 64 ਸਾਲਾ ਬਜ਼ੁਰਗ ਪਰਮਜੀਤ ਸਿੰਘ ਦੀ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪਰਮਜੀਤ ਸਿੰਘ ਉਪਰ ਰਾਤ 9 ਵਜੇ ਟਰੇਸੀ (Tracy) ਦੇ ਗ੍ਰੇਚੇਨ ਟੈਲੀ ਪਾਰਕ ਵਿਚ ਹਮਲਾ ਕੀਤਾ ਗਿਆ। ਏਬੀਸੀ ਨਿਊਜ਼ ਨੇ ਦੱਸਿਆ ਕਿ ਜ਼ਿਆਦਾ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਟਰੇਸੀ (Tracy Police Department) ਪੁਲਿਸ ਬੁਲਾਰੇ ਲੈਫਟੀਨੈਂਟ ਫ੍ਰੀਟਾਸ ਨੇ ਦੱਸਿਆ ਕਿ ਦੱਸਿਆ ਕਿ ਇਕ ਰਾਹਗੀਰ ਨੇ ਜ਼ਮੀਨ ’ਤੇ ਇਕ ਆਦਮੀ ਨੂੰ ਪਿਆ ਵੇਖਿਆ ਜਿਸ ਦੇ ਸਰੀਰ ਤੋਂ ਕਾਫੀ ਖੂਨ ਵਹਿ ਰਿਹਾ ਸੀ। ਉਸਨੇ ਤੁਰੰਤ 911 ਉਤੇ ਫੋਨ ਕੀਤਾ। ਪੁਲਿਸ ਨੇ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਹੱਤਿਆ ਕਿਸ ਮਕਸਦ ਨਾਲ ਕੀਤੀ ਹੈ?

Check Also

ਸੱਤ ਬੈਂਡ ਆਉਣ ‘ਤੇ ਨੂੰਹ ਦੀ ਹਵਾ ਹੋਈ ਖ਼ਰਾਬ

ਅਕਸਰ ਹੀ ਕੁੱਝ ਨੌਜਵਾਨ ਵਿਦੇਸ਼ ਜਾਣ ਦੇ ਚੱਕਰ ‘ਚ ਧੋਖਾ ਧੜੀ ਦਾ ਸ਼ਿਕਾਰ ਹੋ ਜਾਂਦੇ …