Breaking News
Home / ਸਾਹਿਤ / ਭਾਰਤ ਦਾ [[ਵੰਡ ]] ਵਿਭਾਜਨ: ਕੁਝ ਅਣਕਹੀ ਕਹਾਣੀਆਂ

ਭਾਰਤ ਦਾ [[ਵੰਡ ]] ਵਿਭਾਜਨ: ਕੁਝ ਅਣਕਹੀ ਕਹਾਣੀਆਂ

part-3

ਭਾਰਤ ਨੂੰ ਵੰਡਣ ਦਾ ਸਮਝੌਤਾ

3 ਜੁਲਾਈ ਸਨ 1947 ਨੂੰ ਦਿੱਲੀ ਵਿਚ ਭਾਰਤ ਦੀ ਵੰਡ ਕਰਨ ਦਾ ਐਲਾਨ ਕੀਤਾ ਗਿਆ| ਅਗਲੇ ਹੀ ਹਫਤੇ ਇੰਗਲੈਂਡ ਵਿਚ ਲੇਬਰ ਪਾਰਟੀ ਦੀ ਸਾਲਾਨਾ ਬੈਠਕ ਹੋਈ ਜਿਸ ਵਿਚ ਅਰਨੈਸਟ ਬੇਵਿਨ, ਜੋ ਕੇ ਉਸ ਸਮੇਂ ਬ੍ਰਿਟੇਨ ਦੇ ਫੌਰਨ ਸੇਕ੍ਰੇਟਰੀ ਸਨ, ਨੇ ਬਿਆਨ ਦਿੱਤਾ ਕੇ – “ਭਾਰਤ ਦੀ ਵੰਡ ਬਰਤਾਨੀਆ ਦੇ ਮੱਧ ਏਸ਼ੀਆ ਵਿਚ ਮਜ਼ਬੂਤੀਕਰਨ ਲਈ ਲਾਭਕਾਰੀ ਸਿੱਧ ਹੋਵੇਗੀ “| ਜਿਸ ਦਿਨ ਇਹ ਬਿਆਨ ਦਿੱਤਾ ਗਿਆ, ਉਸੇ ਦਿਨ ਬ੍ਰਿਟੇਨ ਵਿਚ ਬਣਾਈ ਗਈ ਇੰਡੀਆ ਲੀਗ਼ ਦੇ ਆਗੂ ਕ੍ਰਿਸ਼ਨਾ ਮੇਨਨ, ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਜਵਾਹਰ ਲਾਲ ਨਹਿਰੂ, 7, ਯਾਰ੍ਕ ਰੋਡ, ਦਿੱਲੀ ਨਾਲ ਅੱਗੇ ਹੋਣ ਵਾਲੀ ਪਾਰਟੀ ਦੀ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ | 14 ਜੂਨ ਨੂੰ ਵਾਇਸਰਾਏ ਹਾਊਸ ਵਿੱਚ ਬੇਵਨ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੇਨਨ ਨੇ ਲਾਰਡ ਮੌਂਟਬਾੱਟੇਰਨ ਨੂੰ ਕਿਹਾ –

ਕੀ ਇਹ ਉੱਤਰ-ਪੱਛਮੀ ਸੀਮਾ ਅਜੇ ਵੀ ਸ਼ਾਹੀ ਰਣਨੀਤੀ ਦਾ ਦੂਜਾ ਹਿੱਸਾ ਹੈ? ਕੀ ਅਜੇ ਵੀ ਇਸ ਖੇਤਰ ਨੂੰ ਵਰਤਣ ਯੋਗ ਹੋਣ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਅਤੇ ਇਹ ਸਭ ਕੁਝ ਇੱਕ ਵੱਡੇ ਪਲਾਨ ਦਾ ਹਿੱਸਾ ਹੈ? ਕਿ ਕਸ਼ਮੀਰ ਨੂੰ, ਕਿਸੇ ਵੀ ਕਾਰਨ, ਪਾਕਸਿਤਾਨ ਦਾ ਹਿੱਸਾ ਬਣਾਉਣਾ ਬਰਤਾਨਵੀ ਸਾਮਰਾਜਵਾਦ ਦੀ ਕਿਸੇ ਛੁਪੀ ਹੋਈ ਪਾਲਿਸੀ ਦਾ ਹਿੱਸਾ ਹੈ? ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਸੰਬੰਧੀ ਕੁਝ ਜਾਂਦੇ ਹੋ ਜਾ ਨਹੀਂ ਪਰ ਜੇਕਰ ਬਰਤਾਨੀਆ ਦੀ ਹੁਕੂਮਤ ਦੀ ਹੀ ਇੱਛਾ ਹੈ ਤਾਂ ਇਹ ਬਹੁਤ ਹੀ ਦੁਖਦਾਈ ਹੈ| ਇਸ ਕਦਮ ਨਾਲ ਭਾਰਤ ਨਾਲ ਬ੍ਰਿਟੇਨ ਦੇ ਸੰਬੰਧ ਵਿਚ ਇੱਕ ਨਾਰਾਜ਼ਗੀ ਬਣੀ ਰਹੇਗੀ ਅਤੇ ਹੋ ਸਕਦਾ ਹੈ ਕੇ ਪਾਕਸਿਤਾਨ ਤੇ ਬ੍ਰਿਟਿਸ਼ ਨਿਯੰਤਰਣ ਕੱਲ ਢਿੱਲਾ ਪੈ ਜਾਵੇ। ..ਸ਼ਾਇਦ ਮੈਂ ਕੁਝ ਜ਼ਯਾਦਾ ਹੋ ਬੋਲ ਗਿਆ ਹੋਵਾਂ। ..

ਮੇਨਨ ਨੇ ਇਸ ਕਥਨ ਵਿਚ ਦੋ ਬੜੇ ਸਵਾਲ ਪੁੱਛ ਲਏ ਸਨ | ਪਹਿਲਾ ਕਿ ਕੀ ਪੱਛਮੀ ਪਾਕਿਸਤਾਨ ਅਤੇ ਕਸ਼ਮੀਰ ਰਿਆਸਤ (ਜੋ ਕੇ ਰਾਜਾ ਹਰਿ ਸਿੰਘ ਦੇ ਅਧੀਨ ਸੀ) ਦਾ ਇਸਤੇਮਾਲ ਬਰਤਾਨਵੀ ਰਣਨੀਤੀ ਦਾ ਹਿੱਸਾ ਹੈ? ਕੀ ਇਹ ਦੋਵੇਂ ਕਿਸੇ ਸੋਵੀਅਤ ਜੰਗ ਦੇ ਇਰਾਦੇ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਫੌਜੀ ਬੇਸ ਦਾ ਕੰਮ ਕਰਨਗੇ ? ਦੂਜਾ, ਕੀ ਇਸ ਸੰਬੰਧ ਵਿਚ ਬ੍ਰਿਟਿਸ਼ ਨੀਤੀ ਇੰਨੀ ਗੁੰਝਲਦਾਰ ਅਤੇ ਇੰਨੀ ਚੰਗੀ ਤਰ੍ਹਾਂ ਲੁਕਾਈ ਗਈ ਸੀ ਕਿ ਭਾਰਤ ਦੇ ਵਾਇਸਰਾਏ ਵੀ ਇਸ ਤੋਂ ਅਣਜਾਣ ਰੱਖੇ ਗਏ ਸਨ? ਇਸ ਚਰਚਾ ਦਾ ਪਿਛੋਕੜ ਇਤਿਹਾਸਿਕ ਸੀ| ਸਨ੍ਹ 1860 ਅਤੇ 70 ਵਿਚਕਾਰ ਰੂਸੀ ਜ਼ਾਰ ਦੀ ਫੌਜ ਨੇ ਖੋਕਾਂਡ, ਬੁਖਾਰਾ ਅਤੇ ਖੀਵਾ ਦੀਆ ਸਲਤਨਤਾਂ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਵਿਚ ਕਾਮਯਾਬੀ ਪ੍ਰਾਪਤ ਕਰ ਲਈ ਸੀ | ਤਾਸ਼ਕੰਦ ਅਤੇ ਸਮਰਕੰਦ ਵਰਗੇ ਇਤਿਹਾਸਿਕ ਸ਼ਹਿਰ ਹੁਣ ਜ਼ਾਰ ਕੇ ਸ਼ਾਸਨ ਅਧੀਨ ਹੋ ਚੁੱਕੇ ਸੀ | ਰੂਸ ਦੀ ਸਰਹਦ ਕਸ਼ਮੀਰ ਰਿਆਸਤ ਤੋਂ ਕੁੱਲ 200 ਕਿਲੋਮੀਟਰ ਰਹਿ ਗਈ ਸੀ| ਬ੍ਰਿਟਿਸ਼ ਸਿਆਸੀ ਅਤੇ ਫੌਜੀ ਜਰਨੈਲਾਂ ਨੇ ਖ਼ਤਰੇ ਦੀਆ ਘੰਟਿਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ।

ਕਸ਼ਮੀਰ ਦੀ ਘਾਟੀ ਅਤੇ ਗਿਲਗੀਤ-ਬਲਟੀਸਤਾਨ ਦੀਆ ਪਹਾੜੀਆਂ ਵਿਚ ਅਜੇ ਤੱਕ ਬ੍ਰਿਟਿਸ਼ ਇੰਡੀਆ ਫੌਜ ਦੀ ਸਿਰਫ ਕੁੱਜ ਬਟਾਲੀਅਨ ਹੀ ਮੌਜੂਦ ਸਨ| ਰੂਸੀ ਫੌਜ ਦੇ ਭਾਰਤ ਵਿਚ ਆਸਾਨੀ ਨਾਲ ਆਉਣ ਦਾ ਰਸਤਾ ਖੈਬਰ ਅਤੇ ਬੋਲਨ ਪਾਸ, ਅਫ਼ਗ਼ਾਨਿਸਤਾਨ ਦੀ ਸਰਹਦ ਤੇ ਲੱਗਦੇ ਸਨ | ਪਰ ਡੋਗਰਾ ਰਾਜਪੂਤ ਰਾਜਿਆਂ ਨੇ ਹੁਨਜ਼ਾ ਘਾਟੀ ਦੇ ਨਾਲ ਲੱਗਦੇ ਪਹਾੜਾ ਵਿਚ 13000 ਫੀਟ ਦੀ ਉਚਾਈ ਵਾਲੇ ਮੰਤਕ ਪਾਸ ਵਿਖੇ ਪੱਕੀ ਸੜਕ ਬਣਵਾ ਛੱਡੀ ਸੀ ਜੋ ਦੂਜੇ ਪਾਸੇ ਸਿੰਙੀਆਂਗ ਪ੍ਰਾਂਤ ਦੇ ਕਸ਼ਗੜ੍ਹ ਨਾਲ ਜੁੜੀ ਹੋਈ ਸੀ | ਇਸ ਕਾਰਨ ਅੰਗਰੇਜ਼ ਅਫ਼ਸਰਾਂ ਦਾ ਡਰ ਹੋਰ ਵੱਧ ਗਿਆ ਸੀ | ਇਸ ਕਰਕੇ ਓਹਨਾ ਨੇ ਰੂਸੀ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਉਜ਼ਬੇਕਿਸਤਾਨ ਅਤੇ ਪਾਮੀਰ ਦੇ ਪਹਾੜਾ ਵਿਚ ਚੌਕੀਆਂ ਸਥਾਪਤ ਕੀਤੀਆਂ ਅਤੇ ਨਾਲ ਹੀ ਪਰਸਿਆ ਦੇ ਸ਼ਾਹ ਨੂੰ ਰਿਸ਼ਵਤ ਅਤੇ ਧਮਕੀਆਂ ਵੀ ਦਿੱਤੀਆ ਗਈਆਂ ਤਾਂ ਜੋ ਉਹ ਰੂਸੀ ਜ਼ਾਰ ਨਾਲ ਕੋਈ ਜੰਗੀ ਮੋਹਾਇਦਾ ਨਾ ਕਰ ਲਏ | ਇਹ ਸਾਰੀ ਦੌੜ -ਭੱਜ ਭਾਰਤ ਦੇ ਪੱਛਮੀ ਸਰਹਦ ਦੇ ਇਲਾਕਿਆਂ ਨੂੰ ਰੂਸੀ ਪ੍ਰਭਾਵ ਤੋਂ ਬਚਾਉਣ ਲਯੀ ਕੀਤੀ ਗਈ ਸੀ |

The Russian forces march past.

ਇਕ ਬ੍ਰਿਟਿਸ਼ ਰਿਪੋਰਟ ਅਨੁਸਾਰ- 1857 ਦੇ ਭਾਰਤੀ ਬਗ਼ਾਵਤ ਨੇ ਵਿਦਰੋਹ, ਸਾਜ਼ਿਸ਼ਾਂ, ਪੂਰੇ ਯੁੱਧਾਂ ਅਤੇ ਸੰਭਵ ਵਿਦੇਸ਼ੀ ਵਿਰੋਧ ਅਤੇ ਗੱਠਜੋੜ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਡਰ ਨੂੰ ਵਧਾ ਦਿੱਤਾ ਸੀ| ਉਸ ਸਮੇਂ ਰੂਸ ਸਬ ਤੋਂ ਤਾਕਤਵਰ ਸ਼ਕਤੀ ਵੱਜੋਂ ਉਭਰ ਰਿਹਾ ਸੀ ਅਤੇ ਜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਕੋਈ ਟਾਕਰਾ ਕਰ ਸਕਦਾ ਸੀ ਤਾਂ ਉਹ ਰੂਸੀ ਜ਼ਾਰ ਦੀ ਫੌਜ ਹੀ ਸੀ | ਉਸ ਵਕ਼ਤ ਬਰਤਾਨੀਆ ਵਿਚ ਬੈਠੇ ਰਣਨੀਤਕ ਸਰ ਹੈਨਰੀ ਰੋਲੀਨਸਨ, ਜੋ ਕੇ ਰਾਯਲ ਜੋਗ੍ਰਾਫਿਕਲ ਐਂਡ ਏਜ਼ੀਆਟਿਕ ਸੋਸੈਟੀਜ਼ ਦੇ ਪ੍ਰੈਜ਼ੀਡੈਂਟ ਸਨ, ਨੇ ਕਿਹਾ ਕਿ

ਅਗਰ ਜ਼ਾਰ ਦੇ ਦਫ਼ਤਰ ਨੇ ਕਾਬੁਲ ਵਿਚ ਪਕੜ ਪ੍ਰਾਪਤ ਕਰ ਲਈ, ਤਾਂ ਇਸਦਾ ਬੁਰਾ ਪ੍ਰਭਾਵ ਭਾਰਤ ਦੀ ਹੁਕੂਮਤ ਤੇ ਬਹੁਤ ਵੱਡਾ ਹੋਵੇਗਾ| ਭਾਰਤ ਦੇ ਉੱਤਰ ਵਿੱਚ ਹਰ ਇੱਕ ਸ਼ਾਸਕ ਨੂੰ ਬ੍ਰਿਟਿਸ਼ ਵਿਰੁੱਧ ਕੋਈ ਨਾ ਕੋਈ ਰੋਸ ਜਾ ਸ਼ਿਕਾਇਤ ਹੈ|…ਅਤੇ ਮੌਕਾ ਮਿਲਦੇ ਹੀ ਇਹ ਸਾਰੇ ਰੂਸੀ ਜ਼ਾਰ ਨਾਲ ਮਿਲਕੇ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਸ਼ਡਯੰਤਰ ਕਰਨ ਲੱਗਣਗੇ ਅਤੇ ਅਫ਼ਗ਼ਾਨਿਸਤਾਨ ਤੋਂ ਲੈ ਕੇ ਪੰਜਾਬ ਤੱਕ ਸਾਡੀ ਪਕੜ ਢਿੱਲੀ ਪੈ ਜਾਏਗੀ | ਇਸ ਤੋਂ ਵੀ ਡਰਾਉਣੀ ਇਹ ਗੱਲ ਹੈ ਕੇ ਅਫ਼ਗਾਨਿਸਤਾਨ ਵਿਚ ਇਕ ਅਜਿਹੀ ਇਸਲਾਮਿਕ ਮਸ਼ੀਨਰੀ ਹੈ ਜੋ ਭਾਰਤ ਵਿਚ ਅੱਪਣਾ ਰਾਜ ਖੁੱਸ ਜਾਣ ਕਾਰਣ ਤਪਦੇ ਮੁਸਲਮਾਨਾਂ ਨੂੰ ਅੰਗਰੇਜ਼ ਨਾਲ ਦੁਸ਼ਮਣੀ ਕੱਢਣ ਲਈ ਇਕਸੁਰਤਾਪੂਰਵਕ ਉਤਸਾਹਿਤ ਕਰਨ ਦੀ ਸਮਰੱਥਾ ਰੱਖਦੀ ਹੈ | ਇਸ ਲਈ ਸਾਨੂੰ ਰੂਸ ਦੁਆਰਾ ਇਸ ਤਰ੍ਹਾਂ ਦੀ ਦੁਰਸਾਹਸੀ ਨੂੰ ਰੋਕਣ ਲਈ ਕਾਬੁਲ ਵਿੱਚ ਫੌਜੀ ਤੌਰ ਤੇ ਮੌਜੂਦ ਹੋਣਾ ਹੋਵੇਗਾ| ਅਤੇ ਨਾਲ ਹੀ ਨਾਲ ਗਰਮੀਆਂ ਦੌਰਾਨ ਕਸ਼ਮੀਰ ਦੇ ਖੁੱਲੇ ਹੋਏ ਪਹਾੜੀ ਪਾਸੇਜ਼ ਤੇ ਕੜੀ ਨਜ਼ਰ ਰੱਖਣੀ ਪਵੇਗੀ |
ਇਸ ਤੋਂ ਉਲਟ ਵਿਚਾਰ, ਭਵਿੱਖ ਵਿਚ ਭਾਰਤ ਦੇ ਗਵਰਨਰ ਜਨਰਲ ਬਣਨ ਵਾਲੇ , ਸਰ ਜਾਨ ਲੌਰੈਂਸ ਦੇ ਸਨ ਜਿਹਨਾਂ ਨੇ ਕਿਹਾ ਕੇ
ਭਾਰਤ ਦੀ ਸੁਰੱਖਿਆ ਬ੍ਰਿਟਿਸ਼ ਰਾਜ ਦੀ ਗੁਣਵੱਤਾ ਅਤੇ ਆਪਣੇ ਪ੍ਰਜਾ ਦੀ ਸੰਤੁਸ਼ਟੀ ਵਿੱਚ ਸੀ| ਵਿਦੇਸ਼ੀ ਸਾਜ਼ਿਸ਼ ਲਈ ਕੋਈ ਥਾਂ ਨਹੀਂ ਹੋਵੇਗੀ ਜੇਕਰ ਇਹ ਸ਼ਰਤਾਂ ਪੂਰੀ ਹੋ ਜਾਣ|
ਰੂਸ ਵਿਚ ਵੀ ਸਾਮਰਿਕ ‘ਫਾਰਵਰਡ ਪਾਲਿਸੀ’ ਨੂੰ ਸਮਰਥਨ ਦੇਣ ਵਾਲਿਆਂ ਦੀ ਘਾਟ ਨਹੀਂ ਸੀ | ਉਹਨਾਂ ਦੇ ਵਿਦੇਸ਼ ਮੰਤਰੀ ਪ੍ਰਿੰਸ ਅਲੈਕਸੰਦਰ ਮਿਕਾਲੋਵਿੱਚ ਗੋਰਚਕੋਵ ਨੇ ਸੰਤ ਪੀਟਰਬਰਗ ਵਿਚ ਕਿਹਾ –

ਕੇਂਦਰੀ ਏਸ਼ੀਆ ਵਿਚ ਰੂਸ ਦੀ ਸਥਿਤੀ ਇਕ ਸਭਿਅਕ ਰਾਜ ਦੀ ਹੈ ਜਿਸ ਨੂੰ ਅੱਧੇ ਮਾਰੂ ਅਤੇ ਜਾਨਵਰਾਂ ਵਰਗੀ ਆਬਾਦੀ ਦੇ ਸੰਪਰਕ ਵਿਚ ਲਿਆਇਆ ਗਿਆ ਹੈ| ਉਨ੍ਹਾਂ ਕੋਲ ਕੋਈ ਸਥਿਰ ਸੰਸਥਾ ਜਾਂ ਬਾਰਡਰ ਸਕਿਊਰਿਟੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਸੱਭਿਆਚਾਰਕ ਰਾਜਾਂ ਨਾਲ ਕੋਈ ਵਪਾਰਕ ਸਬੰਧ ਹਨ| ਸਾਡਾ ਕੰਮ ਉਨ੍ਹਾਂ ‘ਤੇ ਇਕ ਵਿਸ਼ੇਸ਼ ਅਧਿਕਾਰ ਸਥਾਪਤ ਕਰਨ ਦਾ ਹੈ, ਤਾਂ ਜੋ ਉਨ੍ਹਾਂ ਨੂੰ ਸਭਿਅਤਾ ਵੱਲ ਲਿਆਏ ਜਾ ਸਕਣ|
ਇਸ ਨਾਲ ਮਿਲਦੇ-ਜੁਲਦੇ ਵਿਚਾਰ ਫਿਓਡੋਰ ਦੋਸਤੇਓਵਸਕੀ ਦੇ ਸਨ ਜਿਹਨਾਂ ਨੇ ਸੇਂਟ ਪੇਟਰਜ਼ਬਰਗ ਤੋਂ ਛਪ ਰਹੀ ਸਿਟੀਜੇਨ ਪਤ੍ਰਿਕਾ ਵਿਚ ਲਿਖਿਆ ਕੇ

ਨਾ ਸਿਰਫ ਰੂਸੀਆਂ ਨੂੰ ਬਾਜ਼ਾਰਾਂ ਅਤੇ ਜਮੀਨਾਂ ਦੀ ਲੋੜ ਸੀ ਪਰ ਬਦਲੇ ਵਿਚ ਉਹ ਇੱਕ ਪੱਛੜੇ ਲੋਕਾਂ ਨੂੰ ਵਿਗਿਆਨ ਅਤੇ ਰੇਲਮਾਰਗ ਲਿਆਏਗੀ. ਏਸ਼ੀਆ ਰੂਸ ਲਈ ਓਹੀ ਸੰਭਾਵਨਾ ਪ੍ਰਦਾਨ ਕਰ ਰਿਹਾ ਹੈ ਜੋ ਯੂਰੋਪੀ ਤਾਕਤਾਂ ਨੂੰ ਅਸੱਭਿਅਕ ਅਮਰੀਕਾ ਨੇ ਦਿੱਤੀ ਸੀ| …ਜੇ ਅਸੀਂ ਇੰਗਲੈਂਡ ਤੋਂ ਡਰਨਾ ਹੈ ਤਾਂ ਫੇਰ ਘਰ ਬੈਠੇ ਰਹੋ ਕੁਜ ਕਰਨ ਦੀ ਲੋੜ ਨਹੀਂ |
ਉਨ੍ਹੀਵੀਂ ਸਦੀ ਦੌਰਾਨ ਏਸ਼ੀਆ ਵਿਚ ਦੋ ਸਭ ਤੋਂ ਸ਼ਕਤੀਸ਼ਾਲੀ ਸਾਮਰਾਜਾਂ ਵਿਚਾਲੇ ਇਸ ਤੀਬਰ ਦੁਸ਼ਮਣੀ ਨੂੰ ” ਸ਼ੈਡੋ (ਛਾਯਾ) ਟੂਰਨਾਮੈਂਟ” ਦੇ ਨਾਮ ਨਾਲ ਰੂਸ ਦੇ ਵਿਦੇਸ਼ੀ ਮੰਤਰੀ ਕੇ. ਵੀ. ਨੈਸਲਰੋਰੋਡ ਨੇ ਨਵਾਜ਼ਿਆ ਸੀ| ਕਿਉਂਕਿ ਇਸ ਸਮੇਂ ਦੌਰਾਨ ਐਂਗਲੋ-ਰੂਸੀ ਫੌਜਾਂ ਦਾ ਸਿੱਧਾ ਟਾਕਰਾ ਕਦੀ ਨਹੀਂ ਹੋਇਆ| ਰੁੱਡਯਾਰਡ ਕਿੱਪਲਿੰਗ , ਜੋ ਕੇ ‘ਦ ਜੰਗਲ ਬੁਕ’ ਦੇ ਲੇਖਕ ਸਨ, ਨੇ ਆਪਣੇ ਨਾਵਲ ‘ਕਿੰਮ ‘ ਵਿਚ ਇਸਦਾ ਨਾਮਕਰਨ ਕੀਤਾ ਜੋ ਅੱਜਤੱਕ ਚੱਲ ਰਿਹਾ ਹੈ | ਓਹਨਾ ਨੇ ਇਸ ਐਂਗਲੋ-ਰੂਸੀ ਸੰਘਰਸ਼ ਨੂੰ “ਦ ਗ੍ਰੇਟ ਗੇਮ” ਦਾ ਨਾਮ ਦਿੱਤਾ | ਇਸੇ ਗ੍ਰੇਟ ਗੇਮ ਦੀ ਛਾਂ ਹੇਠ ਭਾਰਤ ਦੀ ਵੰਡ ਹੋਈ ਅਤੇ ਸਾਮਰਾਜੀ ਤਾਕਤਾਂ ਦੇ ਆਪਣੇ ਲਾਭ ਅਤੇ ਲੋਭ ਲਈ ਲੱਖਾਂ ਭਾਰਤੀ ਜਾਨਾਂ ਕੁਰਬਾਨ ਕਰ ਦਿੱਤੀਆਂ | ਅਫਸੋਸ ਦੀ ਗੱਲ ਇਹ ਹੈ ਕੇ ਭਾਰਤੀ ਅਤੇ ਪਾਕਿਸਤਾਨੀ ਸਮਾਜ ਅੱਜ ਵੀ ਸੁੱਤਾ ਹੋਇਆ ਆਪਣੇ ਨਾਲ ਅੰਗਰੇਜ਼ ਵੱਲੋਂ ਕੀਤੇ ਗਏ ਪਾਕਿਸਤਾਨ ਨਾਮੀ ਇਸ ਭੈੜੇ ਮਜ਼ਾਕ ਨੂੰ ਸਮਝ ਨਹੀਂ ਸਕਿਆ ਅਤੇ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬੈਠੇ ਹਨ| ਅੱਜ ਵੀ ਦੁਨੀਆਂ ਭਰ ਵਿਚ ਚੱਲ ਰਹੀ ਭਾਰਤ ਦੇ ਟੁਕੜੇ ਕਰਨ ਦੀਆ ਸਾਜ਼ਿਸ਼ਾਂ (ਬਲਕਨਿਜ਼ੇਸ਼ਨ ਆਫ ਇੰਡੀਆ) ਪ੍ਰਤੀ ਉਦਾਸੀਨ ਰਵੈਯਯਾ ਅਖਤਿਆਰ ਕੀਤੇ ਹੋਏ ਭਾਰਤੀ ਸਮਾਜ ਮਜ਼ੇ ਦੀ ਨੀਂਦ ਸੌਂ ਰਿਹਾ ਹੈ|

ਲੇਖਕ – ਕੇ ਐਸ ਚੱਠਾ

Check Also

ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਮਟਨ ਇਕ ਜਗ੍ਹਾ ਦਾ ਨਾਮ ਹੈ ਜਿਸਦੇ ਬਾਰੇ ਮੈਂ ਜਿਆਦਾ ਨਹੀਂ ਸੀ ਸੁਣਿਆ….ਪਰ ਸਰਬਜੀਤ ਕੌਰ …

%d bloggers like this: