Breaking News
Home / ਸਾਹਿਤ / ਭਾਰਤ ਦਾ [[ਵੰਡ ]] ਵਿਭਾਜਨ: ਕੁਝ ਅਣਕਹੀ ਕਹਾਣੀਆਂ

ਭਾਰਤ ਦਾ [[ਵੰਡ ]] ਵਿਭਾਜਨ: ਕੁਝ ਅਣਕਹੀ ਕਹਾਣੀਆਂ

part-2
ਸੋਵੀਅਤ ਰੂਸ ਅਤੇ ਬ੍ਰਿਟਿਸ਼ ਸਾਮਰਾਜ 1945 ਵਿਚ ਅਤੇ ਉਸਤੋਂ ਬਾਦ

ਯੂ ਐਸ ਐਸ ਆਰ ਦੀ 1945 ਵਿਚ ਜਰਮਨ ਫ਼ੌਜਾਂ ਉੱਤੇ ਭਾਰੀ ਜਿੱਤ ਨੇ ਜੋਸਫ਼ ਸਟਾਲਿਨ ਦੀ ਇੱਛਾਵਾਂ ਨੂੰ ਵਧਾ ਦਿੱਤਾ ਸੀ| ਉਹ ਸੋਵੀਅਤ ਦੇ ਪ੍ਰਭਾਵ ਨੂੰ ਇਸਦੇ ਘੇਰੇ ਦੇ ਇਲਾਕਿਆਂ ਵਿਚ ਵਧਾਉਣ ਦੀ ਇੱਛਾ ਰੱਖਦਾ ਸੀ| ਪੱਛਮੀ ਮੋਰਚੇ ਤੇ, ਸੋਵੀਅਤ ਨੇ ਪਹਿਲਾਂ ਹੀ ਸਾਮਰਾਜਵਾਦ ਦੇ ਵਿਰੁੱਧ ਆਪਣੀ ਯੂਰਪੀ ਢਾਲ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਸੀ| ਸੋਵੀਅਤ ਰੂਸ ਦੇ ਦੱਖਣ ਵਿਚ ਤੇਲ ਦੇ ਭੰਡਾਰ ਲਈ ਪਰਸੀਅਨ ਖਾੜੀ ਸੀ ਜਿਸਨੂੰ ਕੇ ਅੰਗਰੇਜ਼ – ਵੈਲਜ਼ ਆਫ ਪਾਵਰ ਕਹਿੰਦੇ ਸਨ| ਪੱਛਮੀ ਸੱਭਿਆਤਾਵਾਂ ਲਈ ਇਹ ਤੇਲ ਦੇ ਭੰਡਾਰ ਆਪਣੀਆਂ ਊਰਜਾ ਦੀਆ ਲੋੜਾਂ ਨੂੰ ਪੂਰਾ ਕਰਨ ਦੇ ਪ੍ਰਮੁੱਖ ਸਾਧਨ ਸਨ| ਬ੍ਰਿਟੇਨ ਕਿਸੇ ਵੀ ਹਾਲਾਤ ਵਿਚ ਇਨ੍ਹਾਂ ਸੋਮਿਆਂ ਦਾ ਖੋਹ ਜਾਣਾ ਸਵੀਕਾਰ ਨਹੀਂ ਸੀ ਕਰ ਸਕਦਾ ਸੀ ਅਤੇ ਇਸਦੇ ਨਾਲ ਭਾਰਤ ਵਿਚ ਮੌਜੂਦ ਆਪਣੇ ਫੌਜੀ ਬੇਸ ਦੀ ਗਤੀਸ਼ੀਲਤਾ ਦੇ ਘਾਣ ਦਾ ਡਰ ਵੀ ਉਸਨੂੰ ਸਤਾ ਰਿਹਾ ਸੀ | ਭਾਰਤੀ ਉਪਮਹਾਦ੍ਵੀਪ ਸਾਰੇ ਏਸ਼ੀਆ ਲਾਇ ਸਬ ਤੋਂ ਵਧੀਆ ਭੂ-ਰਣਨੀਤਕ ਸਥਾਨ ਸੀ |
ਬ੍ਰਿਟਿਸ਼ ਨੇ ਛੇਤੀ ਹੀ ਸਮਝ ਲਿਆ ਕਿ ਆਜ਼ਾਦ ਹੋਣ ਤੋਂ ਬਾਅਦ ਦੇਸ਼ ‘ਤੇ ਰਾਜ ਕਰਨ ਵਾਲੇ ਭਾਰਤੀ ਰਾਸ਼ਟਰਵਾਦੀ ਇਸਦੇ ਨਾਲ ਮਿਲਟਰੀ ਸਹਿਯੋਗ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਨਾ ਹੀ ਕਾਮਨ -ਵੇਲਥ ਆਰਮੀ ਨੂੰ ਕੋਈ ਉਪਕਾਰੀ ਸਹਾਇਤਾ ਪ੍ਰਧਾਨ ਕੀਤੀ ਜਾਏਗੀ | ਓਹਨਾ ਨੇ ਧਰਮ ਦੀ ਰਾਜਨੀਤੀ ਕਰਨ ਵਾਲੀ ਤਾਕਤਾਂ ਨਾਲ ਹੱਥ ਮਿਲਾਉਣਾ ਬੇਹਤਰ ਸਮਝਿਆ। ਓਹਨਾ ਦੀ ਇਹ ਸਮਸਿਆ ਦਾ ਸਮਾਧਾਨ ਮੁਹੰਮਦ ਅਲੀ ਜਿਨਾਹ ਸੀ, ਜੋ ਕੇ ਮੁਸਲਿਮ ਲਗ ਪਾਰਟੀ ਦੇ ਸਰਬਰਾਹ ਦੇ ਤੌਰ ਤੇ ਕੰਮ ਕਰ ਰਹੇ ਸਨ। ਉਹ ਜਾਣਦੇ ਸਨ ਕਿ ਭਾਰਤ ਦੇ ਉੱਤਰ-ਪੱਛਮ ਨੂੰ ਅਲੱਗ ਕਰਨ ਦੀ ਉਨ੍ਹਾਂ ਦੀ ਯੋਜਨਾ ਵਿਚ ਕਾਮਯਾਬ ਹੋਣ ਲਈ ਉਹਨਾਂ ਨੂੰ ਭਾਰਤ ਦੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜੁਟਾਉਣ ਅਤੇ ਅਲੱਗ ਰਾਜ ਦੀ ਮੰਗ ਨੂੰ ਵਧਾਉਣ ਦੀ ਜ਼ਰੂਰਤ ਹੈ| ਇਹ ਨਵਾਂ ਦੇਸ਼ ਉਨ੍ਹਾਂ ਨੂੰ ਸਮੁੱਚੇ ਏਸ਼ੀਆ ਦੀ ਨਿਗਰਾਨੀ ਲਈ ਫੌਜੀ ਲਾਭ ਦੇਵੇਗਾ ਅਤੇ ਇੱਕ ਆਧਾਰ ਦੇਵੇਗਾ| ਇਹ ਬਾਅਦ ਵਿੱਚ ਬਹੁਤ ਵਧੀਆ ਫੈਸਲਾ ਸਾਬਤ ਹੋਇਆ ਕਿਓੰਕੇ ਸੋਵੀਅਤ-ਅਫਗਾਨ ਜੰਗ ਪਾਕਿਸਤਾਨ ਦੀ ਰਣਨੀਤਿਕ ਵਰਤੋਂ ਦੇ ਅਧਾਰ ਤੇ ਹੀ ਲੜੀ ਗਈ ਸੀ| ਇਸ ਦੇਸ਼ ਨੇ ਉਸ ਮਕਸਦ ਦੀ ਪੂਰਤੀ ਕੀਤੀ ਜਿਸ ਲਈ ਇਸ ਨੂੰ ਬਣਾਇਆ ਗਿਆ ਸੀ|

📷The route of Soviet forces invasion of Afghanistan.
📷The mujahideen backed by Pakistan army and funded by US and Saudi governments.
ਸ਼ੀਤ ਯੁੱਧ ਦੇ ਅੰਤ ਦੇ ਨਾਲ, ਕੇਂਦਰੀ ਏਸ਼ੀਆਈ ਖੇਤਰਾਂ ਵਿੱਚੋਂ ਰੂਸ ਦੀ ਵਾਪਸੀ ਅਤੇ ਫਾਰਸ ਦੀ ਖਾੜੀ ਵਿੱਚ ਅਮਰੀਕੀ ਫੌਜਾਂ ਦੀ ਤਾਇਨਾਤੀ ਨਾਲ, ਪਾਕਿਸਤਾਨ ਦੇ ਰਣਨੀਤਕ ਸਾਂਝੇਦਾਰ ਦੇ ਤੌਰ ਤੇ ਮਹੱਤਤਾ ਨੂੰ ਘਟਾਉਣਾ ਸ਼ੁਰੂ ਕੀਤਾ| 11 ਸਤੰਬਰ 2001 ਨੂੰ ਸਭ ਤੋਂ ਵੱਡੇ ਆਤੰਕਵਾਦੀ ਹਮਲੇ ਕਾਰਨ ਅਮਰੀਕਾ ਨੂੰ ਫੇਰ ਅਫ਼ਗ਼ਾਨਿਸਤਾਨ ਵੱਲ ਰੁੱਖ ਕਰਨਾ ਪਿਆ| ਜਿਸ ਪੋਲੀਟੀਕਲ ਇਸਲਾਮ ਨੂੰ ਪਿੱਛਲੇ ਦੋ ਦਹਾਕਿਆਂ ਵਿਚ ਪਾਲ ਪੋਸ ਕੇ ਵੱਡਾ ਕੀਤਾ ਸੀ ਉਹ ਹੁਣ ਅਮਰੀਕਾ ਨਾਲ ਜੰਗ ਕਾਰਨ ਲਯੀ ਅੱਗੇ ਵੱਧ ਰਿਹਾ ਸੀ |
📷The fire due to the airline jet ramming straight into the tower.
ਜਦੋਂ ਸੋਵੀਅਤ ਨੇ ਅਫ਼ਗਾਨਿਸਤਾਨ ਛੱਡਿਆ, ਤਾਂ ਪਾਕਿਸਤਾਨੀ ਸਰਕਾਰ ਨੇ ਦੇਸ਼ ਦੇ ਦੱਖਣੀ ਖੇਤਰ ਦੇ ਅਸਲ ਸ਼ਾਸਕਾਂ ਵਜੋਂ ਤਾਲਿਬਾਨ ਨੂੰ ਸਥਾਪਿਤ ਕੀਤਾ| ਇਸ ਤਾਲਿਬਾਨ ਸਰਕਾਰ ਨੂੰ ਪਾਕਿਸਤਾਨ ਅਤੇ ਕਤਰ ਦਾ ਪੂਰਾ ਕੂਟਨੀਤਕ ਅਤੇ ਮਿਲਟਰੀ ਸਮਰਥਨ ਦਿੱਤਾ ਗਿਆ ਸੀ| ਜਦੋ ਓਸਾਮਾ ਬਿਨ ਲਾਦੇਨ ਸੁਡਾਨ ਛੱਡ ਕੇ ਅਫ਼ਗ਼ਾਨ ਜਹਾਦ ਵਿਚ ਸ਼ਾਮਿਲ ਹੋਇਆ ਤਾਂ ਤਾਲਿਬਾਨ ਨੇ ਉਸਨੂੰ ਆਪਣਾ ਅਮੀਰ (ਮੁੱਖ ਤੌਰ ‘ਤੇ ਮੁਸਲਿਮ ਅਰਬ ਸ਼ਾਸਕਾਂ ਦਾ ਖਿਤਾਬ ਜਾ ਮੁਸਲਿਮ ਫੌਜੀ ਕਮਾਂਡਰ ਜਾਂ ਸਥਾਨਕ ਮੁਖੀ) ਮੰਨਿਆ ︱ਅਫਗਾਨ-ਪਕ ਸਰਹੱਦ ‘ਤੇ ਲੱਗਦੇ ਇਲਾਕਿਆਂ ਵਿਚ ਅਲ-ਕਾਇਦਾ ਦੀ ਸਥਾਪਨਾ ਕਾਰਵਾਈ ਜਾਂਦੀ ਹੈ ਅਤੇ ਇਸੇ ਖੇਤਰ ਤੋਂ ਜੇਹਾਦ ਹੁਣ ਸਮੁੱਚੇ ਵਿਸ਼ਵ ਵਿਚ ਫੈਲਿਆ︱ਤਾਲਿਬਾਨ ਅਤੇ ਬਿਨ ਲਾਦੇਨ, ਭਾਰਤੀ ਮੂਲ ਦੇ ਇਸਲਾਮੀ ਪ੍ਰਚਾਰਕ ਅਤੇ ਉਲੇਮਾ ਅਬਦੁਲ ਅਲ ਮਾਉਦੁਦੀ ਤੋਂ ਬਹੁਤ ਚੰਗੀ ਤਰਾਂ ਪ੍ਰਭਾਵਿਤ ਸਨ| ਇਹ ਓਹੀ ਮੌਲਾਨਾ ਮੌਦੂਦੀ ਸਨ ਜਿਹਨਾਂ ਨੇ ਪਾਕਸਿਤਾਨ ਦੀ ਹੋਂਦ ਬਾਰੇ ਇਹ ਕਿਹਾ ਸੀ ਕੇ
– ਪਾਕਿਸਤਾਨ ਮੁਸਲਮਾਨ ਲਈ ਇੱਕ ਪਵਿੱਤਰ ਮੁਲਕ ਹੋਵੇਗਾ ਜਿਸ ਵਿਚ ਨਾਪਾਕ ਅਤੇ ਗ਼ਲੀਜ਼ ਹਿੰਦੂ ਸਿਰਫ ਜਮਾਦਾਰ ਦੇ ਤੌਰ ਤੇ ਰੱਖੇ ਜਾਣਗੇ।
ਮੌਲਾਨਾ ਮੌਦੂਦੀ ਜਮਾਤ-ਏ- ਇਸਲਾਮੀ ਦੇ ਪੈਰੋਕਾਰ ਅਤੇ ਬਾਨੀ ਸਨ| ਇਹਨਾਂ ਦੇ ਅਨੁਸਾਰ ਪਾਕਿਸਤਾਨ ਕੱਟੜ ਸ਼ਰੀਅਤ ਮੁਤਾਬਿਕ ਚਲਾਇਆ ਜਾਏਗਾ ਅਤੇ ਮੁੱਸਲ਼ਮਾਂ ਅਤੇ ਗ਼ੈਰ ਮੁਸਲਮਾਂ ਵਿਚਕਾਰ ਸੱਭਿਅਤਾ ਦੀ ਜੰਗ ਉਸ ਵਕ਼ਤ ਤੱਕ ਜਾਰੀ ਰਹੇਗੀ ਜਦੋ ਤੱਕ ਇਸਲਾਮ ਸਾਰੇ ਗ਼ੈਰ ਮੁਸਲਮ ਇਲਾਕਿਆਂ ਨੂੰ ਫਤਿਹ ਨਹੀਂ ਕਰ ਲੈਂਦਾ | ਸ਼ਰੀਅਤ ਮੁਤਾਬਿਕ ਇੱਕ ਵਾਰ ਦਰ -ਅਲ-ਇਸਲਾਮ ਦੇ ਅਧੀਨ ਆ ਚੁੱਕੀ ਜ਼ਮੀਨ ਹਮੇਸ਼ਾ ਲਈ ਇਸਲਾਮ ਅਤੇ ਉਸਦੇ ਮੰਨਣ ਵਾਲਿਆਂ ਦੀ ਹੋ ਜਾਂਦੀ ਹੈ | ਭਾਰਤ ਅਤੇ ਪਾਕਸਿਤਾਨ ਬਣਨ ਤੋਂ ਬਾਅਦ ਵੀ ਇਹ ਜੰਗ ਉਸ ਵਕ਼ਤ ਤੱਕ ਜਾਰੀ ਰਹੇਗੀ ਜਦੋ ਤੱਕ ਦੁਬਾਰਾ ਭਾਰਤ ਨੂੰ ਇਸਲਾਮਿਕ ਝੰਡੇ ਅਧੀਨ ਨਹੀਂ ਕਰ ਲਿਆ ਜਾਂਦਾ। ਰਾਜਨੀਤਿਕ ਇਸਲਾਮ ਅਤੇ ਅੱਤਵਾਦ ਨਾਲ ਜੁੜੀਆਂ ਕਈ ਜੜ੍ਹਾਂ ਭਾਰਤੀ ਵਿਭਾਜਨ ਦੇ ਸਮੇਂ ਦੱਬੀਆਂ ਮਿਲਦੀਆਂ ਹਨ |
📷
📷
ਬ੍ਰਿਟਿਸ਼ ਦੁਆਰਾ ਭਾਰਤ ਵਿਚ ਸਿਆਸੀ ਅਤੇ ਰਣਨੀਤਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਧਰਮ ਦੀ ਸਫਲ ਵਰਤੋਂ ਨੂੰ ਅਫਗਾਨ ਜੇਹਾਦ ਦੌਰਾਨ ਅਮਰੀਕਨਾਂ ਦੁਆਰਾ ਦੁਹਰਾਇਆ ਗਿਆ| ਇਸਦਾ ਉਦੇਸ਼ ਕਮੁਨਿਸਟ ਅਤੇ ਸੋਸ਼ਲਿਸਟ ਸੋਵੀਅਤ ਯੂਨੀਅਨ ਨੂੰ ਗਵਾਦਰ ਦੇ ਗਰਮ ਪਾਣੀ ਦੀਆਂ ਪੋਰਟਾਂ ਤੋਂ ਦੂਰੀ ਤੇ ਰੱਖਣਾ ਅਤੇ ਫਾਰਸੀਅਨ ਗਲਫ਼ ਵਿੱਚ ਇਸਦਾ ਪ੍ਰਭਾਵ ਨਾ ਵਧਣ ਦੇਣਾ ਸੀ| ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਕੌਮਾਂ ਕਦੇ ਵੀ ਉਨ੍ਹਾਂ ਲੋਕਾਂ ਜਾ ਸਮਾਜ ਦਾ ਫਾਇਦਾ ਲੈ ਸਕਦੀਆਂ ਹਨ ਜੋ ਆਪਣੇ ਜਾਂ ਆਪਣੇ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਹੂਲੱਤ ਪ੍ਰਦਾਨ ਕਰਨ | ਕੋਈ ਗੱਲ ਨਹੀਂ, ਜੇਕਰ ਅਗਲੀ ਪੀੜ੍ਹੀਆਂ ਨੂੰ ਹਨ ਫੈਸਲਿਆਂ ਦੀ ਭਾਰੀ ਅਦਾਇਗੀ ਕਰਨੀ ਪਵੇ| ਉਹ ਪੀੜ੍ਹੀ ਆਪਣੇ ਆਪ ਦਾ ਖਿਆਲ ਖੁਦ ਰੱਖੇਗੀ|

ਲੇਖਕ – ਕੇ ਐਸ ਚੱਠਾ

Check Also

ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਮਟਨ ਇਕ ਜਗ੍ਹਾ ਦਾ ਨਾਮ ਹੈ ਜਿਸਦੇ ਬਾਰੇ ਮੈਂ ਜਿਆਦਾ ਨਹੀਂ ਸੀ ਸੁਣਿਆ….ਪਰ ਸਰਬਜੀਤ ਕੌਰ …

%d bloggers like this: