Breaking News
Home / ਪੰਜਾਬ / ਹਾਰਡ ਕੌਰ ਬਣੀ ਖਾਲਿਸਤਾਨੀ ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

ਹਾਰਡ ਕੌਰ ਬਣੀ ਖਾਲਿਸਤਾਨੀ ਸਮਰਥਕ ,ਪਰਚਾ ਦਰਜ ,ਦੇਖੋ ਵੀਡੀਓ

ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ ਹਮੇਸ਼ਾ ਵਿਵਾਦਾਂ ‘ਚ ਰਹਿੰਦੀ ਹੈ। ਪੰਜਾਬੀ ਰੈਪਰ ਇਸ ਵਾਰ ਫ਼ਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਇਸ ਦੌਰਾਨ ਹਾਰਡ ਕੌਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਉਹ ਰੈਫਰੈਂਡਮ 2020 ਕੰਪੇਨ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਖਾਲਿਸਤਾਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਦਰਅਸਲ ‘ਚ ਖਾਲਿਸਤਾਨ ਸਮਰਥਕ ਸਮੂਹ ‘ਦਿ ਸਿੱਖ ਫਾਰ ਜਸਟਿਸ’ ‘ਤੇ ਭਾਰਤ ਸਰਕਾਰ ਦੁਆਰਾ ਪਾਬੰਦੀ ਲਾਉਣ ਤੋਂ ਬਾਅਦ ਬ੍ਰਿਟੇਨ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ ‘ਰੈਫਰੈਂਡਮ’ ਦੇ ਸਮਰਥਨ ‘ਚ ਅੱਗੇ ਆਈ ਹੈ, ਜਿਸ ਨੂੰ ਲੈ ਕੇ ਹੁਣ ਉਸ ‘ਤੇ ਐੱਫ.ਆਈ.ਆਰ ਵੀ ਦਰਜ ਹੋ ਚੁੱਕੀ ਹੈ।

ਇਸ ਵੀਡੀਓ ਚ ਹਾਰਡ ਕੌਰ ਨੇ ਰੈਫਰੰਡਮ 2020 ਦੀ ਟੀ-ਸ਼ਰਟ ਪਾਈ ਹੋਈ ਹੈ।ਇਸ ਦੌਰਾਨ ਸਿੱਖਾਂ ਤੋਂ ਖਾਲਿਸਤਾਨ ਦੇ ਸਮਰਥਨ ‘ਚ ਵੋਟ ਪਾਉਣ ਦੀ ਅਪੀਲ ਦੇ ਨਾਲ ਹਾਰਡ ਕੌਰ ਨੇ ‘ਓਪਰੇਸ਼ਨ ਬਲਿਊ’ ਦੌਰਾਨ ਮਾਰੇ ਗਏ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਾਰੀਫ ‘ਚ ਪਾਰੰਪਰਿਕ ਸਿੱਖ ਗਾਇਕ ਤਰਸੇਮ ਸਿੰਘ ਮੋਰਨਵਾਲੀ ਦੁਆਰਾ ਗਾਏ ਗੀਤ ਨੂੰ ਵੀ ਸ਼ੇਅਰ ਕੀਤਾ।

Check Also

ਪਰਾਲ਼ੀ ਸਾੜੀ ਤਾਂ ਬਾਹਰਲੇ ਤੇ ਸ਼ਹਿਰੀਏ ਹੋਣਗੇ ਜ਼ੁੰਮੇਵਾਰ

ਪੰਜਾਬ ਸਰਕਾਰ ਨੇ ਠੇਕੇ ‘ਤੇ ਜ਼ਮੀਨ ਦੇਣ ਵਾਲੇ ਜ਼ਮੀਨ ਮਾਲਕਾਂ ਨੂੰ ਆਖਿਆ ਕਿ ਉਹ ਆਪਣੇ …

%d bloggers like this: