Home / ਰਾਸ਼ਟਰੀ / ਲਵ ਜਿਹਾਦ-ਪੂਜਾ ਬਤਰਾ ਦੇ ਨਵਾਬ ਸ਼ਾਹ ਨਾਲ ਵਿਆਹ ਤੋਂ ਭਾਰਤੀ ਅਤੇ ਭਾਰਤੀ ਮੀਡੀਆ ਪ੍ਰੇਸ਼ਾਨ

ਲਵ ਜਿਹਾਦ-ਪੂਜਾ ਬਤਰਾ ਦੇ ਨਵਾਬ ਸ਼ਾਹ ਨਾਲ ਵਿਆਹ ਤੋਂ ਭਾਰਤੀ ਅਤੇ ਭਾਰਤੀ ਮੀਡੀਆ ਪ੍ਰੇਸ਼ਾਨ

ਪੂਜਾ ਬੱਤਰਾ ਤੇ ਨਵਾਬ ਸ਼ਾਹ ਦੇ ਵਿਆਹ ਦਾ ਸੱਚ ਸਾਹਮਣੇ ਆ ਗਿਆ ਹੈ। ਦੋਨਾਂ ਨੇ ਲੰਘੇ ਕੁਝ ਦਿਨ ਪਹਿਲਾਂ ਦਿੱਲੀ ਚ ਵਿਆਹ ਕਰਵਾ ਲਿਆ ਹੈ। ਨਵਾਬ ਸ਼ਾਹ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪੂਜਾ ਨੂੰ ਪਰਿਵਾਰ ਸਾਹਮਣੇ ਪ੍ਰਪੋਜ਼ ਕੀਤਾ ਸੀ।ਸ਼ਾਹ ਨੇ ਦਸਿਆ ਕਿ ਸਾਡਾ ਕੋਈ ਵਿਚਾਰ ਨਹੀਂ ਸੀ, ਬਸ ਅਚਾਨਕ ਹੋ ਗਿਆ।

ਜਦੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਦੂਜਾ ਵਿਅਕਤੀ ਤੁਹਾਡੇ ਲਈ ਸਹੀ ਹੈ ਤਾਂ ਇਹ ਕਾਫੀ ਉਤਸ਼ਾਹਤ ਕਰਦਾ ਹੈ। ਮੈਂ ਉਸ ਨੂੰ ਦੱਸਦਾ ਰਹਿੰਦਾ ਹਾਂ ਕਿ ਸਾਡੇ ਕੋਲ ਘੱਟ ਸਮਾਂ ਹੈ ਕਿਉਂਕਿ ਅਸੀਂ ਇਕੱਠੇ ਅੱਗੇ ਵੱਧਣਾ ਹੈ ਤੇ ਸਾਡੇ ਬੱਚੇ ਵੀ ਹਨ। ਸਾਨੂੰ ਯਾਤਰਾ ਕਰਨ ਦੀ ਲੋੜ ਹੈ। ਅਸੀਂ ਪੜਨਾ ਲਿਖਣਾ ਪਸੰਦ ਕਰਦੇ ਹਨ। ਜ਼ਿੰਦਗੀ ਛੋਟੀ ਹੈ ਤਾਂ ਕਿਉਂ ਨਾ ਅਸੀਂ ਉਹ ਕਰੀਏ ਜਿਹੜਾ ਸਾਨੂੰ ਪਸੰਦ ਹੋਵੇ।

ਅਦਾਕਾਰ ਨਵਾਬ ਸ਼ਾਹ ਨੇ ਦਾਅਵਾ ਕੀਤਾ ਕਿ ਸਾਡੀ ਦੋਨਾਂ ਦੀ ਪਹਿਲੀ ਮੁਲਾਕਾਤ ਏਅਰਪੋਰਟ ਤੇ ਹੋਈ ਸੀ ਤੇ ਇਸ ਦੇ ਬਾਅਦ ਤੋਂ ਮੈਂ ਪੂਜਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਤੋਂ ਬਾਅਦ ਅਸੀਂ ਇਕੱਠੇ ਸਮਾਂ ਬਿਤਾਉਣਾ ਸ਼ੁਰੂ ਕੀਤਾ ਤੇ ਅੱਜ ਅਸੀਂ ਵਿਆਹ ਕਰ ਲਿਆ ਹੈ।ਦੱਸਣਯੋਗ ਹੈ ਕਿ ਅਦਾਕਾਰ ਨਵਾਬ ਸ਼ਾਹ ਫ਼ਿਲਮ ਪਾਣੀਪਤ ਚ ਨਜ਼ਰ ਆਉਣ ਵਾਲੇ ਹਨ।

Check Also

ਸੰਘੀਆਂ ਦਾ ਅਯੁਰਵੈਦਿਕ ਚਿਕਨ ਅਤੇ ਅਯੁਰਵੈਦਿਕ ਅੰਡੇ

ਸ਼ਿਵ ਸੈਨਾ ਦੇ ਰਾਜ ਸਭਾ ਐਮ. ਪੀ. ਸੰਜੈ ਰਾਉਤ ਨੇ ਚਿਕਨ ਅਤੇ ਅੰਡਿਆਂ ਨੂੰ ਸ਼ਾਕਾਹਾਰੀ …

%d bloggers like this: