Breaking News
Home / ਪੰਜਾਬ / ਫੇਸ ਐਪ ਵਰਤਣ ਵਾਲੇ ਹੋ ਜਾਉ ਸਾਵਧਾਨ-ਫਸ ਸਕਦੇ ਹੋ ਮੁਸੀਬਤ ਚ

ਫੇਸ ਐਪ ਵਰਤਣ ਵਾਲੇ ਹੋ ਜਾਉ ਸਾਵਧਾਨ-ਫਸ ਸਕਦੇ ਹੋ ਮੁਸੀਬਤ ਚ

ਸੋਸ਼ਲ ਮੀਡੀਏ ‘ਤੇ ਫੇਸ ਐਪ ਵਰਤ ਕੇ ਚਿਹਰੇ ਨੂੰ ਬਜ਼ੁਰਗ ਜਾਂ ਜਵਾਨ ਬਣਾਉਣ ਦਾ ਰੁਝਾਨ ਕਾਫ਼ੀ ਚੱਲ ਰਿਹਾ ਤੇ ਹੁਣ ਇੱਕ ਮਾਹਰ ਦਾ ਕਹਿਣਾ ਹੈ ਕਿ ਇਸ ਰੂਸੀ ਐਪ ਰਾਹੀਂ ਤੁਹਾਡੇ ਚਿਹਰੇ, ਫ਼ੋਨ ਵਿਚਲੀਆਂ ਤਸਵੀਰਾਂ ਸਮੇਤ ਹੋਰ ਬਹੁਤ ਸਾਰਾ ਹੋਰ ਡਾਟਾ ਚੋਰੀ ਹੋ ਸਕਦਾ ਹੈ।ਤਕਨੀਕ ਆਏ ਦਿਨ ਕੁੱਝ ਨਾ ਕੁੱਝ ਨਵੀਂ ਅਪਡੇਟ ਆਉਂਦੀ ਰਹਿੰਦੀ ਹੈ। ਅੱਜ ਕੱਲ੍ਹ ਫੇਸ ਐਪ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੂੰ ਹਰ ਉਮਰ ਦਾ ਵਿਅਕਤੀ ਇਸਤੇਮਾਲ ਕਰ ਰਿਹਾ ਹੈ। ਲੋਕ ਅਪਣੇ ਬੁਢਾਪੇ ਦੀਆਂ ਤਸਵੀਰਾਂ ਦੇਖ ਰਿਹਾ ਹੈ। ਇਹ ਐਪ ਸਾਡੇ ਬੁਢਾਪੇ ਦੀ ਤਸਵੀਰ ਦਿਖਾਉਂਦਾ ਹੈ। ਡਿਵੈਲਪਰਾਂ ਦਾ ਕਹਿਣਾ ਹੈ ਕਿ ਇਹ ਐਪ ਯੂਜ਼ਰਜ਼ ਦੇ ਫ਼ੋਨ ਰਾਹੀਂ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਨੂੰ ਅਪਣੇ ਸਰਵਰ ‘ਤੇ ਅਪਲੋਡ ਕਰ ਦਿੰਦੀ ਹੈ ਜਿਸ ਬਾਰੇ ਯੂਜ਼ਰ ਨੂੰ ਪਤਾ ਵੀ ਨਹੀਂ ਚਲਦਾ।ਇਸ ਨਾਲ ਸਾਡੀ ਪ੍ਰਾਈਵੇਸੀ ਨੂੰ ਬਹੁਤ ਖ਼ਤਰਾ ਹੈ। ਇਸ ਨੇ ਅਮਰੀਕਾ ਲਈ ਵੀ ਟੈਨਸ਼ਨ ਵਧਾ ਦਿੱਤੀ ਹੈ। ਇਸ ਐਪ ਨੂੰ ਰਸ਼ੀਅਨ ਡਿਵੈਲਪਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਨੂੰ 2017 ਵਿਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇੰਨੇ ਸਾਲਾਂ ਬਾਅਦ ਇਹ ਐਪ ਅਪਣੇ ਓਲਡ ਫਿਲਟਰ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਫ਼ਿਲਮ ਸਟਾਰ ਤੋਂ ਲੈ ਕੇ ਕ੍ਰਿਕਟਰਜ਼, ਫੁੱਟਬਾਲਰਜ਼ ਅਤੇ ਕਈ ਹੋਰ ਆਦਾਕਾਰਾਂ ਦੀਆਂ ਬੁਢਾਪੇ ਦੀਆਂ ਤਸਵੀਰਾਂ ਜਨਤਕ ਹੋਈਆਂ ਹਨ।ਲੋਕਾਂ ਨੇ ਇਹਨਾਂ ਫ਼ੋਟੋਆਂ ਨੂੰ ਵੱਖ ਵੱਖ ਸਾਈਟਾਂ ਤੇ ਅਪਲੋਡ ਕੀਤਾ ਹੋਇਆ ਹੈ। ਰਸ਼ੀਆ ਦੀ ਫੇਸ ਐਪ ‘ਤੇ ਅਮਰੀਕਾ ਨੇ ਯੂਜ਼ਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਤੇ ਸਵਾਲ ਖੜ੍ਹੇ ਕੀਤੇ ਹਨ। ਅਮਰੀਕੀ ਸੀਨੇਟ ਦੇ ਅਪਲਸੰਖਿਅਕ ਨੇਤਾ ਚਕ ਸ਼ੂਮਰ ਨੇ ਐਫਬੀਆਈ ਅਤੇ ਫੇਡਰਲ ਟਰੇਡ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਐਪ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਐਪ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦਸਿਆ ਜਾ ਰਿਹਾ ਹੈ। ਕਿਉਂ ਕਿ ਇਸ ਨੂੰ ਰੂਸ ਨੇ ਤਿਆਰ ਕੀਤਾ ਹੈ।ਸੋਸ਼ਲ ਮੀਡੀਏ ‘ਤੇ ਫੇਸ ਐਪ ਵਰਤ ਕੇ ਚਿਹਰੇ ਨੂੰ ਬਜ਼ੁਰਗ ਜਾਂ ਜਵਾਨ ਬਣਾਉਣ ਦਾ ਰੁਝਾਨ ਕਾਫ਼ੀ ਚੱਲ ਰਿਹਾ ਤੇ ਹੁਣ ਇੱਕ ਮਾਹਰ ਦਾ ਕਹਿਣਾ ਹੈ ਕਿ ਇਸ ਰੂਸੀ ਐਪ ਰਾਹੀਂ ਤੁਹਾਡੇ ਚਿਹਰੇ, ਫ਼ੋਨ ਵਿਚਲੀਆਂ ਤਸਵੀਰਾਂ ਸਮੇਤ ਹੋਰ ਬਹੁਤ ਸਾਰਾ ਹੋਰ ਡਾਟਾ ਚੋਰੀ ਹੋ ਸਕਦਾ ਹੈ।


ਇਸ ਐਪ ਨੂੰ ਰਸ਼ੀਅਨ ਡਿਵੈਲਪਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਨੂੰ 2017 ਵਿਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇੰਨੇ ਸਾਲਾਂ ਬਾਅਦ ਇਹ ਐਪ ਅਪਣੇ ਓਲਡ ਫਿਲਟਰ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਫ਼ਿਲਮ ਸਟਾਰ ਤੋਂ ਲੈ ਕੇ ਕ੍ਰਿਕਟਰਜ਼, ਫੁੱਟਬਾਲਰਜ਼ ਅਤੇ ਕਈ ਹੋਰ ਆਦਾਕਾਰਾਂ ਦੀਆਂ ਬੁਢਾਪੇ ਦੀਆਂ ਤਸਵੀਰਾਂ ਜਨਤਕ ਹੋਈਆਂ ਹਨ।

ਐਪ ਦੀ ਪਾਲਿਸੀ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਡਾਟੇ ਦਾ ਇਸਤੇਮਾਲ ਟੈਲੀਮਾਰਕੀਟਿੰਗ ਅਤੇ ਐਡਸ ਦਿਖਾਉਣ ਲਈ ਕਰ ਸਕਦੀ ਹੈ। ਇਸ ਨਾਲ ਤੁਹਾਡਾ ਨਿੱਜੀ ਡਾਟਾ ‘ਤੇ ਪ੍ਰਾਈਵੇਸੀ ਵੀ ਚੋਰੀ ਹੋ ਸਕਦੀ ਹੈ। ਐਪ ਦੀਆਂ ਸ਼ਰਤਾਂ ਵਿਚ ਲਿਖਿਆ ਹੈ ਕਿ ਕੰਪਨੀ ਕਿਸੇ ਤੇ ਥਰਡ ਪਾਰਟੀ ਨਾਲ ਡੇਟਾ ਸ਼ੇਅਰ ਕਰ ਸਕਦੀ ਹੈ। ਪਰ ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰ ਰਹੇ। ਕੰਪਨੀ ਫੇਸ ਐਪ ਰਾਹੀਂ ਇਕੱਠਾ ਕੀਤਾ ਡਾਟਾ ਅਮਰੀਕਾ ਜਾਂ ਕਿਸੇ ਦੂਜੇ ਦੇਸ਼ ਵਿਚ ਸਟੋਰ ਕਰ ਸਕਦੀ ਹੈ।ਫੇਸ ਐਪ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਇਹਨਾਂ ਤਸਵੀਰਾਂ ਨੂੰ ਕਾਉਲਡ ‘ਤੇ ਅਪਲੋਡ ਕਰਦਾ ਹੈ ਤੇ ਜਿਹਨਾਂ ‘ਤੇ ਫਿਲਟਰ ਦਾ ਇਸਤੇਮਾਲ ਕਰਨਾ ਹੁੰਦਾ ਹੈ। ਉਹ ਫ਼ੋਨ ਵਿਚ ਕਿਸੇ ਦੂਜੀ ਤਸਵੀਰ ਨੂੰ ਕਾਉਲਡ ‘ਤੇ ਪ੍ਰੋਸੈਸ ਨਹੀਂ ਕਰਦਾ। ਸਾਈਬਰ ਮਾਹਿਰ ਪਵਨ ਦੁੱਗਲ ਰਾਹੀਂ ਇਕ ਆਰਟੀਕਲ ਪਬਲਿਸ਼ ਕੀਤਾ ਹੈ ਜਿਸ ਮੁਤਾਬਕ ਅਜਿਹੀ ਐਪ ਦਾ ਸਭ ਤੋਂ ਵੱਡਾ ਖ਼ਤਰਾ ਤੁਹਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ।
ਫੇਸ ਐਪ ਦਾ ਕਹਿਣਾ ਹੈ ਕਿ ਉਹ ਡਾਟਾ ਨੂੰ ਰਸ਼ੀਆ ਵਿਚ ਟ੍ਰਾਂਸਫਰ ਨਹੀਂ ਕਰ ਰਹੀ। ਡਾਟੇ ਦੀ ਸਾਰੀ ਪ੍ਰੋਸੈਸਿੰਗ ਕਲਾਊਡ ਸਰਵਰ ‘ਤੇ ਕੀਤੀ ਜਾਂਦੀ ਹੈ। ਉਹ ਸਿਰਫ਼ ਉਸੇ ਫੋਟੋ ਨੂੰ ਅਪਲੋਡ ਕਰਦੇ ਜਿਸ ਨੂੰ ਐਪ ਤੋਂ ਖੁਦ ਕਲਿੱਕ ਕੀਤੀ ਗਈ ਹੋਵੇ। ਉਹ ਅਪਲੋਡ ਦੀ ਤਰੀਕ ਦੇ 48 ਘੰਟਿਆਂ ਦੇ ਅੰਦਰ ਹੀ ਫੋਟੋ ਨੂੰ ਉਹ ਅਪਣੇ ਸਰਵਰ ਤੋਂ ਡਿਲੀਟ ਕਰ ਦਿੰਦੇ ਹਨ।

Check Also

18 ਸਾਲਾ ਜਸਪ੍ਰੀਤ ਸਿੰਘ ਕਾਲੇ UAPA ਕਾਨੂੰਨ ਅਧੀਨ ਦਰਜ ਮੁਕੱਦਮੇ ਵਿੱਚੋਂ ਡਿਸਚਾਰਜ

ਪਟਿਆਲਾ- ਪਟਿਆਲਾ ਪੁਲਿਸ ਨੇ FIR ਨੰਬਰ 144 ਅਧੀਨ ਗ੍ਰਿਫਤਾਰ ਕੀਤੇ 18 ਸਾਲਾ ਜਸਪ੍ਰੀਤ ਸਿੰਘ ਪੁੱਤਰ …

%d bloggers like this: