Home / ਰਾਸ਼ਟਰੀ / ਆਸਾਮ-ਹੜ੍ਹ ਕਾਰਨ ਜਦੋਂ ਬਿਸਤਰੇ ਚ ਬੜੀ ਬਾਘੜੀ ਤੇ ਫਿਰ ਦੇਖੋ ਕੀ ਹੋਇਆ

ਆਸਾਮ-ਹੜ੍ਹ ਕਾਰਨ ਜਦੋਂ ਬਿਸਤਰੇ ਚ ਬੜੀ ਬਾਘੜੀ ਤੇ ਫਿਰ ਦੇਖੋ ਕੀ ਹੋਇਆ

ਅਸਮ ਦੇ ਕਾਜੀਰੰਗਾ ਨੈਸ਼ਨਲ ਪਾਰਕ ‘ਚ ਹੜ੍ਹ ਕਰਕੇ ਹੁਣ ਤੱਕ 90 ਤੋਂ ਵੱਧ ਜੀਵ-ਜੰਤੂਆਂ ਦੀ ਮੌਤ ਹੋ ਚੁੱਕੀ ਹੈ।ਹੜ੍ਹ ਦੀਆਂ ਤਸਵੀਰਾਂ ਵਿੱਚ ਹਾਥੀਆਂ, ਹਿਰਣਾਂ ਅਤੇ ਗੈਂਡਿਆਂ ਨੂੰ ਆਪਣੀ ਜਾਣ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ।ਪਰ ਇਸੇ ਨੈਸ਼ਨਲ ਪਾਰਕ ਵਿੱਚ ਆਏ ਹੜ੍ਹ ਕਰਕੇ ਇੱਕ ਬਾਘਣੀ ਨੂੰ ਇੱਕ ਸਥਾਨਕ ਵਾਸੀ ਦੇ ਘਰ ਸ਼ਰਨ ਲੈਣੀ ਪਈ।ਵਾਈਲਡ ਲਾਈਫ਼ ਟਰੱਸਟ ਆਫ਼ ਇੰਡੀਆ ਮੁਤਾਬਕ, ਵੀਰਵਾਰ ਸਵੇਰੇ ਇਸ ਬਾਘਣੀ ਨੂੰ ਨੈਸ਼ਨਲ ਪਾਰਕ ਤੋਂ 200 ਮੀਟਰ ਦੂਰ ਹਾਈਵੇਅ ਦੇ ਕੰਢੇ ਦੇਖਿਆ ਗਿਆ ਸੀ।ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਾਈਵੇਅ ‘ਤੇ ਭਾਰੀ ਆਵਾਜਾਈ ਹੋਣ ਕਰਕੇ ਬਾਘਣੀ ਨੂੰ ਇੱਕ ਘਰ ਵਿੱਚ ਪਨਾਹ ਲੈਣੀ ਪਈ।

ਬਚਾਅ ਦਸਤੇ ਦੇ ਮੈਂਬਰ ਰਥੀਨ ਬਰਮਨ ਦੱਸਦੇ ਹਨ ਕਿ ਬਾਘਣੀ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਘਰ ਵਿੱਚ ਵੜੀ ਅਤੇ ਸਾਰਾ ਦਿਨ ਬੈੱਡ ਉੱਤੇ ਸੋਂਦੀ ਰਹੀ।ਉਹ ਕਹਿੰਦੇ ਹਨ, ”ਉਹ ਬਹੁਤ ਜ਼ਿਆਦਾ ਥੱਕੀ ਹੋਈ ਸੀ ਜਿਸ ਵਜ੍ਹਾ ਕਰਕੇ ਉਹ ਦਿਨ ਭਾਰ ਸੋਂਦੀ ਰਹੀ। ਚੰਗੀ ਗੱਲ ਇਹ ਰਹੀ ਕਿ ਉਸ ਨੂੰ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ ਤਾਂ ਜੋ ਉਹ ਆਰਾਮ ਕਰ ਸਕੇ। ਇਸ ਖ਼ੇਤਰ ਵਿੱਚ ਜੰਗਲੀ ਜੀਵ-ਜੰਤੂਆਂ ਪ੍ਰਤੀ ਸਤਿਕਾਰ ਦਾ ਭਾਵ ਹੈ।”ਇਹ ਬਾਘਣੀ ਜਿਸ ਘਰ ਵਿੱਚ ਵੜੀ, ਉਸ ਦੇ ਮਾਲਿਕ ਮੋਤੀ ਲਾਲ ਹਨ ਜੋ ਘਰ ਦੇ ਕੋਲ ਹੀ ਆਪਣੀ ਦੁਕਾਨ ਵੀ ਚਲਾਉਂਦੇ ਹਨ।ਉਨ੍ਹਾਂ ਨੇ ਸਵੇਰੇ-ਸਵੇਰੇ ਜਦੋਂ ਬਾਘਣੀ ਨੂੰ ਘਰ ਵਿੱਚ ਵੜਦੇ ਦੇਖਿਆ ਤਾਂ ਉਹ ਆਪਣੇ ਪਰਿਵਾਰ ਸਣੇ ਉੱਥੋਂ ਚਲੇ ਗਏ।ਰਥੀਨ ਬਰਮਨ ਦੱਸਦੇ ਹਨ, ”ਮੋਤੀ ਲਾਲ ਕਹਿੰਦੇ ਹਨ ਕਿ ਉਹ ਉਸ ਬੈੱਡ ਸ਼ੀਟ ਅਤੇ ਸਰਾਹਣੇ ਨੂੰ ਸੰਭਾਲ ਕੇ ਰੱਖਣਗੇ ਜਿਸ ਉੱਤੇ ਬਾਘਣੀ ਨੇ ਦਿਨ ਭਰ ਆਰਾਮ ਕੀਤਾ ਸੀ।”ਬਾਘਣੀ ਦੇ ਘਰ ਵਿੱਚ ਵੜਨ ਦੀ ਜਾਣਕਾਰੀ ਮਿਲਣ ਦੇ ਕੁਝ ਦੇਰ ਬਾਅਦ ਵਾਈਲਡ ਲਾਈਫ਼ ਟਰੱਸਟ ਆਫ਼ ਇੰਡਿਆ ਦੇ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ।ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਬਾਘਣੀ ਦੇ ਘਰ ਤੋਂ ਨਿਕਲਣ ਲਈ ਰਾਹ ਬਣਾਉਣਾ ਸ਼ੁਰੂ ਕੀਤਾ।ਇਸ ਤੋਂ ਬਾਅਦ ਬਾਘਣੀ ਸ਼ਾਮ ਸਾਢੇ ਪੰਜ ਵਜੇ ਘਰ ਤੋਂ ਨਿਕਲ ਕੇ ਜੰਗਲ ਵੱਲ ਚਲੀ ਗਈ।ਬਰਮਨ ਦੱਸਦੇ ਹਨ ਕਿ ਹੁਣ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਉਹ ਜੰਗਲ ਵਿੱਚ ਗਈ ਜਾਂ ਆਲੇ-ਦੁਆਲੇ ਦੇ ਖ਼ੇਤਰ ਵਿੱਚ ਚਲੀ ਗਈ।

Check Also

ਸੰਘੀਆਂ ਦਾ ਅਯੁਰਵੈਦਿਕ ਚਿਕਨ ਅਤੇ ਅਯੁਰਵੈਦਿਕ ਅੰਡੇ

ਸ਼ਿਵ ਸੈਨਾ ਦੇ ਰਾਜ ਸਭਾ ਐਮ. ਪੀ. ਸੰਜੈ ਰਾਉਤ ਨੇ ਚਿਕਨ ਅਤੇ ਅੰਡਿਆਂ ਨੂੰ ਸ਼ਾਕਾਹਾਰੀ …

%d bloggers like this: