Breaking News
Home / ਮੁੱਖ ਖਬਰਾਂ / ਕਾਰ ‘ਤੇ ‘MLA ਦਾ ਪੁੱਤਰ’ ਲਿਖਾਉਣ ਦੇ ਮਾਮਲੇ ‘ਤੇ ਮਨਜਿੰਦਰ ਸਿਰਸਾ ਨੂੰ ਨੋਟਿਸ

ਕਾਰ ‘ਤੇ ‘MLA ਦਾ ਪੁੱਤਰ’ ਲਿਖਾਉਣ ਦੇ ਮਾਮਲੇ ‘ਤੇ ਮਨਜਿੰਦਰ ਸਿਰਸਾ ਨੂੰ ਨੋਟਿਸ

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।ਸਪੀਕਰ ਨੇ ਇਹ ਕਾਰਵਾਈ ਸ੍ਰੀ ਸਿਰਸਾ ਦੇ ਕਥਿਤ ਅਪਮਾਨਜਨਕ ਟਵੀਟ ਤੇ ਇੱਕ ਤਸਵੀਰ ਅਪਲੋਡ ਕੀਤੇ ਜਾਣ ਕਾਰਨ ਕੀਤੀ ਹੈ।ਸ੍ਰੀ ਗੋਇਲ ਨੇ ਆਪਣੇ ਕਾਨੂੰਨੀ ਨੋਟਿਸ ਵਿੱਚ ਸੱਤ ਦਿਨਾਂ ਦੇ ਅੰਦਰ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਹੈ ਤੇ ਇੰਝ ਨਾ ਕਰਨ ਦੀ ਹਾਲਤ ਵਿੱਚ ਅਪਰਾਧਕ ਮਾਨਹਾਨੀ ਦਾ ਮੁਕੱਦਮਾ ਚਲਾਉਣ ਦੀ ਧਮਕੀ ਦਿੱਤੀ ਹੈ।

ਸ੍ਰੀ ਸਿਰਸਾ ਨੇ ਬੀਤੇ ਦਿਨੀਂ ਟਵਿਟਰ ਉੱਤੇ ਆਪਣੇ ਇੱਕ ਟਵੀਟ ਰਾਹੀਂ ਦਾਅਵਾ ਕੀਤਾ ਸੀ ਕਿ ਇਸ ਤਸਵੀਰ ਵਿੱਚ ਜਿਹੜੀ ਕਾਰ ਵਿਖਾਈ ਦੇ ਰਹੀ ਹੈ; ਉਹ ‘ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਪੁੱਤਰ ਦੀ ਹੈ।’ਸ੍ਰੀ ਸਿਰਸਾ ਵੱਲੋਂ ਸ਼ੇਅਰ ਕੀਤੇ ਟਵੀਟ ਦੇ ਨਾਲ ਦਿੱਤੀ ਤਸਵੀਰ ਵਿੱਚ ਇੱਕ ਕਾਰ ਵਿਖਾਈ ਦੇ ਰਹੀ ਸੀ; ਜਿਸ ਦੇ ਪਿਛਲੇ ਪਾਸੇ ਮੋਟੇ ਅੱਖਰਾਂ ਵਿੰਚ ਲਿਖਿਆ ਹੋਇਆ ਸੀ – ‘ਸੰਨ ਆੱਫ਼ ਐੱਮਐੱਲਏ’ (ਵਿਧਾਇਕ ਦਾ ਪੁੱਤਰ)।

ਗੋਇਲ ਨੇ ਸਿਰਸਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸੱਤ ਦਿਨਾਂ ਦੇ ਅੰਦਰ-ਅੰਦਰ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਸਿਰਸਾ ਨੇ ਬੀਤੇ ਦਿਨੀਂ ਟਵੀਟ ਕੀਤਾ ਸੀ ਕਿ ਇੱਕ ਕਾਰ ਜਿਸ ‘ਤੇ ‘MLA ਦਾ ਪੁੱਤਰ’ ਨਾਂ ਦੀ ਤਖ਼ਤੀ ਲੱਗੀ ਹੋਈ ਸੀ, ਉਹ ਸਪੀਕਰ ਦੇ ਪੁੱਤਰ ਦੀ ਹੈ।

ਪਰ ਅਸਲ ਵਿਚ ਉਹ ਕਾਰ ਸ੍ਰੀ ਗੋਇਲ ਦੇ ਪੁੱਤਰ ਦੀ ਨਹੀਂ ਸੀ। ਸ੍ਰੀ ਗੋਇਲ ਦੇ ਵਕੀਲ ਨੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੇ ਇਸ ਟਵੀਟ ਨੂੰ ਬਿਲਕੁਲ ਝੂਠਾ ਤੇ ਅਪਮਾਨਜਨਕ ਦੋਸ਼ ਦੱਸਿਆ ਹੈ।

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: