Breaking News
Home / ਰਾਸ਼ਟਰੀ / 20 ਸਾਲ ਤਕ ਪੇਸ਼ਾਬ ਦੇ ਰਸਤਿਓਂ ਮਲ-ਤਿਆਗਦੀ ਰਹੀ ਕੁੜੀ

20 ਸਾਲ ਤਕ ਪੇਸ਼ਾਬ ਦੇ ਰਸਤਿਓਂ ਮਲ-ਤਿਆਗਦੀ ਰਹੀ ਕੁੜੀ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਚ ਧੀ ਨਾਲ ਵਾਪਰੀ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਕ ਲੜਕੀ 20 ਸਾਲਾ ਤਕ ਪੇਸ਼ਾਬ ਦੇ ਰਸਤਿਓਂ ਮਲ-ਤਿਆਗ ਕਰਦੀ ਰਹੀ। ਜਨਮ ਸਮੇਂ ਉਸ ਦੇ ਸਰੀਰ ਚ ਮਲ-ਦੁਆਰ ਨਹੀਂ ਬਣਿਆ ਸੀ। ਇਸੇ ਕਾਰਨ ਲੜਕੀ ਲੰਬੇ ਸਮੇਂ ਤਕ ਪੇਸ਼ਾਬ ਦੇ ਰਸਤਿਓਂ ਇਨਫੈਕਸ਼ਨ (ਯੂਟੀਆਈ) ਦਾ ਦਰਦ ਝੱਲਿਆ।ਜਾਣਕਾਰੀ ਮੁਤਾਬਕ ਇਸ ਕਾਰਨ ਉਸ ਦੀ ਪੜ੍ਹਾਈ ਵੀ ਰੁਕ ਗਈ, ਕਿਤੇ ਆਉਣ ਜਾਣ ਕਾਰਨ ਉਹ ਡਰਨ ਲੱਗ ਪਈ। ਇਸੇ ਕਾਰਨ ਉਸਦੀ ਕਿਡਨੀ ਵੀ ਖਰਾਬ ਹੋਣ ਲੱਗ ਪਈ। ਲੜਕੀ ਦਾ ਵਿਆਹ ਤੈਅ ਹੋਣ ਮਗਰੋਂ ਘਰ ਵਾਲਿਆਂ ਨੂੰ ਇਲਾਜ ਕਰਾਉਣਾ ਯਾਦ ਆ ਗਿਆ। ਲੜਕੀ ਨੂੰ 6 ਮਹੀਨੇ ਪਹਿਲਾਂ ਹਸਪਤਾਲ ਚ ਦਾਖਲ ਕਰਵਾਇਆ ਗਿਆ।

ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਬਹੁਤ ਲੇਟ ਆਏ ਹਨ ਜਦਕਿ ਲੜਕੀ ਦੇ ਜਨਮ ਸਮੇਂ ਹੀ ਉਨ੍ਹਾਂ ਨੂੰ ਹਸਪਤਾਲ ਚ ਲੜਕੀ ਦਾ ਇਲਾਜ ਕਰਵਾ ਲੈਣਾ ਚਾਹੀਦਾ ਸੀ। ਆਖਰਕਾਰ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਲੜਕੀ ਦੀ ਬੱਚੇਦਾਨੀ ਚ ਸੁਰਾਖ ਹੈ। ਉਸ ਕਾਰਨ ਮਲ ਪੇਸ਼ਾਬ ਦੇ ਰਸਤਿਓਂ ਬਾਹਰ ਨਿਕਲ ਰਿਹਾ ਹੈ। ਇਸੇ ਕਾਰਨ ਲੜਕੀ ਜਿੰਨੀ ਵਾਰ ਪੇਸ਼ਾਬ ਕਰਦੀ ਹੈ, ਓਨੀ ਵਾਰ ਮਲ ਬਾਹਰ ਆ ਜਾਂਦਾ ਹੈ।ਡਾਕਟਰਾਂ ਨੇ ਲੜਕੀ ਦਾ ਆਪ੍ਰੇਸ਼ਨ ਤਿੰਨ ਵਾਰ ਚ ਕੀਤਾ। ਜਿਸ ਚ ਲੜਕੀ ਦੀ ਬੱਚੇਦਾਨੀ ਦੀ ਵੀ ਮੁਰੰਮਤ ਕੀਤੀ ਗਈ ਤੇ ਸੁਰਾਖ ਬੰਦ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਲੜਕੀ ਸਾਧਾਰਨ ਮਾਰਗ ਰਾਹੀਂ ਮਲ ਤਿਆਗ ਰਹੀ ਹੈ। ਜਿਸ ਨੂੰ 10 ਦਿਨਾਂ ਬਾਅਦ ਹਸਪਤਾਲ ਤੋਂ ਡਿਸਚਾਰਜ ਵੀ ਕੀਤਾ ਜਾ ਰਿਹਾ ਹੈ।

ਲੜਕੀ ਨੇ ਇਸ ਬਾਰੇ ਆਪਣੀ ਦਰਦ ਭਰੀ ਹੱਡਬੀਤੀ ਸੁਣਾਉਂਦਿਆਂ ਰੋਣ ਲਗ ਪਈ ਤੇ ਕਹਿੰਦੀ ਕਿ ਜਦੋਂ ਤੋਂ ਹੋਸ਼ ਸੰਭਾਲਿਆ ਇਸ ਬੀਮਾਰੀ ਨਾਲ ਜੀਊਣ ਲਈ ਮਜਬੂਰ ਹੋ ਚੁਕੀ ਹੈ। ਸਰੀਰ ਤੋਂ ਬਦਬੂ ਹੋਣ ਕਾਰਨ ਮੇਰਾ ਸਕੂਲ ਚ ਕੋਈ ਦੋਸਤ ਵੀ ਨਹੀਂ ਬਣਿਆ। ਉਸ ਨੇ ਦਸਿਆ ਕਿ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਜ਼ਿੰਦਗੀ ਦੇ 20 ਸਾਲ ਮੈਂ ਦੁੱਖਾਂ ਚ ਕੱਟਣੇ ਪਏ। ਉਸ ਨੇ ਦਸਿਆ ਕਿ ਮੇਰਾ ਹੋਣ ਵਾਲਾ ਪਤੀ ਵੀ ਹਸਪਤਾਲ ਚ ਮੇਰੀ ਸੇਵਾ ਚ ਲਗਿਆ ਪਿਆ ਹੈ।

Check Also

1984 ਸਿੱਖ ਕਤਲੇਆਮ ਦੇ ਦੋਸ਼ੀ ਦੀ ਕੋਰੋਨਾ ਵਾਇਰਸ ਨਾਲ ਮੌਤ

1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਦੀ …

%d bloggers like this: