Home / ਪੰਜਾਬ / ਆਰ.ਐਸ.ਐਸ ਸਣੇ 19 ਸੰਗਠਨਾਂ ਦੀ ਖੁਫ਼ੀਆ ਜਾਂਚ ਦੇ ਹੁਕਮ

ਆਰ.ਐਸ.ਐਸ ਸਣੇ 19 ਸੰਗਠਨਾਂ ਦੀ ਖੁਫ਼ੀਆ ਜਾਂਚ ਦੇ ਹੁਕਮ

ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ ਯੂਨਾਈਟੇਡ ਸਾਂਝੇ ਤੌਰ ‘ਤੇ ਸਰਕਾਰ ਚਲਾ ਰਹੇ ਹਨ। ਇਸ ਸਰਕਾਰ ਦੇ ਪੁਲਿਸ ਵਿਭਾਗ ਨੇ ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐਸਐਸ) ਸਣੇ 19 ਸੰਗਠਨਾਂ ਦੀ ਖੁਫ਼ੀਆ ਜਾਂਚ ਦੇ ਹੁਕਮ ਦਿੱਤੇ ਹਨ।ਬੁੱਧਵਾਰ ਨੂੰ ਇਸ ਮੁੱਦੇ ‘ਤੇ ਰਾਜ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਜਿਸ ਤੋਂ ਬਾਅਦ ਸੂਬੇ ਦਾ ਸਿਆਸੀ ਪਾਰਾ ਵੀ ਵੱਧ ਗਿਆ।ਇਸ ਕਾਰਨ ਭਾਜਪਾ ਅਤੇ ਜੇਡੀਯੂ ਵਿਚਲੇ ਰਿਸ਼ਤੇ ਇੱਕ ਵਾਰ ਫਿਰ ਤੋਂ ਤਣਾਅ ਵਾਲੇ ਹੋ ਗਏ ਹਨ।ਜਿੱਥੇ ਭਾਜਪਾ ਦਾ ਇੱਕ ਧੜਾ ਜੇਡੀਯੂ ਨਾਲ ਸਬੰਧ ਤੋੜਨ ਦੀ ਗੱਲ ਕਰ ਰਿਹਾ ਹੈ, ਉੱਥੇ ਹੀ ਬਿਹਾਰ ਭਾਜਪਾ ਦੀ ਉੱਚ ਲੀਡਰਸ਼ਿਪ ਨੇ ਚੁੱਪੀ ਧਾਰੀ ਹੋਈ ਹੈ।ਵਿਧਾਨ ਪ੍ਰੀਸ਼ਦ ਦੇ ਮੈਂਬਰ ਸੰਜੇ ਮਯੂਖ ਇਸ ਘਟਨਾ ਨੂੰ ਹੈਰਾਨੀ ਵਾਲਾ ਦੱਸਦੇ ਹਨ ਤਾਂ ਸਚਿਨਦਾਨੰਦ ਰਾਏ ਆਖ਼ਰੀ ਫੈਸਲਾ ਲੈਣ ਦੀ ਗੱਲ ਕਰ ਰਹੇ ਹਨ।

ਪਾਰਟੀ ਦੇ ਬੁਲਾਰੇ ਪ੍ਰੇਮ ਰੰਜਨ ਪਟੇਲ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਕਹਿੰਦੇ ਹਨ, “ਆਰਐਸਐਸ ਇੱਕ ਰਾਸ਼ਟਰਵਾਦੀ ਸੰਗਠਨ ਹੈ ਅਤੇ ਉਹ ਕੋਈ ਪਾਬੰਦੀਸ਼ੁਦਾ ਸੰਸਥਾ ਨਹੀਂ ਹੈ। ਪੂਰੀ ਘਟਨਾ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।”

ਦਰਅਸਲ ਬਿਹਾਰ ‘ਚ ਪੁਲਿਸ ਦੀ ਖੁਫ਼ੀਆ ਸ਼ਾਖਾ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਪੰਜ ਦਿਨਾਂ ਬਾਅਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜਪੋਸ਼ੀ ਤੋਂ ਦੋ ਦਿਨ ਪਹਿਲਾਂ, ਆਰਐਸਐਸ ਅਤੇ ਉਸ ਨਾਲ ਜੁੜੇ ਸੰਗਠਨਾਂ ਦੇ ਲੋਕਾਂ ਬਾਰੇ ਖੂਫ਼ੀਆ ਜਾਣਕਾਰੀ ਮੁਹੱਈਆ ਕਰਵਾਉਣ ਲਈ 28 ਮਈ ਨੂੰ ਇੱਕ ਨਿਰਦੇਸ਼ ਪੱਤਰ ਜਾਰੀ ਕੀਤਾ ਸੀ।ਪੁਲਿਸ ਮੁਖੀ ਵੱਲੋਂ ਜਾਰੀ ਚਿੱਠੀ ਰਾਹੀਂ ਸਾਰੇ ਸੰਗਠਨਾਂ ਨਾਲ ਜੁੜੇ ਲੋਕਾਂ ਦੀ ਪੂਰੀ ਜਾਣਕਾਰੀ ਇੱਕ ਹਫ਼ਤੇ ਅੰਦਰ ਮੁੱਖ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਸੀ।ਇਸ ਮੁੱਦੇ ਉੱਤੇ ਜਨਤਾ ਦਲ ਯੂਨਾਈਟਿਡ ਦੇ ਕੌਮੀ ਜਨਰਲ ਸਕੱਤਰ ਪਵਨ ਵਰਮਾ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ

Check Also

ਫੇਸ ਐਪ ਵਰਤਣ ਵਾਲੇ ਹੋ ਜਾਉ ਸਾਵਧਾਨ-ਫਸ ਸਕਦੇ ਹੋ ਮੁਸੀਬਤ ਚ

ਸੋਸ਼ਲ ਮੀਡੀਏ ‘ਤੇ ਫੇਸ ਐਪ ਵਰਤ ਕੇ ਚਿਹਰੇ ਨੂੰ ਬਜ਼ੁਰਗ ਜਾਂ ਜਵਾਨ ਬਣਾਉਣ ਦਾ ਰੁਝਾਨ …

%d bloggers like this: