Breaking News
Home / ਪੰਜਾਬ / ਕੌਰ ਬੀ ਨੇ ਦੱਸਿਆ ਕਿ ਕਿਉਂ ਕੱਢੀਆਂ ਗੰਦੀਆਂ ਗਾਲਾਂ

ਕੌਰ ਬੀ ਨੇ ਦੱਸਿਆ ਕਿ ਕਿਉਂ ਕੱਢੀਆਂ ਗੰਦੀਆਂ ਗਾਲਾਂ

ਗਾਇਕਾ ਕੌਰ ਬੀ. ਨਾਲ ਕੁਝ ਨੌਜਵਾਨਾਂ ਵਲੋਂ ਇਥੇ ਸਟੇਜ ‘ਤੇ ਚੜ੍ਹ ਕੇ ਹੁੱਲੜਬਾਜ਼ੀ ਕੀਤੀ ਗਈ | ਕੌਰ ਬੀ. ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਸ਼ੋਅ ਕਰਨ ਲਈ ਆਪਣੀ ਟੀਮ ਨਾਲ ਆਸਟ੍ਰੇਲੀਆ ਪਹੁੰਚੀ ਹੋਈ ਹੈ | ਉਸ ਵਲੋਂ ਇਸ ਹੋਈ ਬਦਸਲੂਕੀ ਦੇ ਸਬੰਧ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਉਸ ਨਾਲ ਇਹ ਮਾੜਾ ਵਿਵਹਾਰ ਕੁਝ ਨੌਜਵਾਨਾਂ ਵਲੋਂ ਕੀਤਾ ਗਿਆ, ਉਸ ਦੇ ਨਾਲ ਉਹ ਗਹਿਰੇ ਸਦਮੇ ‘ਚ ਹੈ |

ਉਸ ਨੇ ਆਖਿਆ ਕਿ ਜਿਸ ਰੈਸਟੋਰੈਂਟ ‘ਚ ਇਹ ਘਟਨਾ ਵਾਪਰੀ ਹੈ, ਉਥੇ ‘ਮੀਟ ਐਾਡ ਗਰੀਟ’ ਪ੍ਰੋਗਰਾਮ ਰੱਖਿਆ ਸੀ, ਜਿਸ ਦਾ ਉਸ ਨੂੰ ਪਹਿਲਾਂ ਪਤਾ ਨਹੀਂ ਸੀ | ਕੌਰ ਬੀ. ਨੇ ਕਿਹਾ ਕਿ ਉਸ ਦੇ ਨਾਲ ਆਏ ਭਰਾ ਦੀ ਉਨ੍ਹਾਂ ਨੌਜਵਾਨਾਂ ਵਲੋਂ ਮਾਰਕੁਟਾਈ ਵੀ ਕੀਤੀ ਗਈ | ਉਸ ਨੇ ਦੱਸਿਆ ਕਿ ਉਹ ਸੋਚਦੀ ਸੀ ਕਿ ਬਾਹਰਲੇ ਮੁਲਕਾਂ ‘ਚ ਵੱਸਦੇ ਸਾਰੇ ਹੀ ਲੋਕ ਬਹੁਤ ਪੜ੍ਹੇ-ਲਿਖੇ ਹੁੰਦੇ ਹਨ ਪਰ ਕੁਝ ਕੁ ਅਜਿਹੇ ਵੀ ਪਹੁੰਚੇ ਹਨ ਜੋ ਸਾਰੇ ਭਾਈਚਾਰੇ ਦੀ ਬਦਨਾਮੀ ਕਰਦੇ ਹਨ |

ਉਸ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਮਾੜਾ ਵਤੀਰਾ ਉਸ ਨਾਲ ਹੋਇਆ, ਉਸ ਤੋਂ ਉਹ ਬੇਹੱਦ ਪ੍ਰੇਸ਼ਾਨ ਹੋਈ ਹੈ | ਉਸ ਨੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਏਨਾ ਪਿਆਰ ਦਿੱਤਾ ਤੇ ਉਸ ਦੇ ਸਾਰੇ ਸ਼ੋਅ ਸਫ਼ਲ ਰਹੇ ਪਰ ਇਸ ਵਤੀਰੇ ਤੋਂ ਉਹ ਡਾਹਢੀ ਦੁਖੀ ਹੈ | ਇਸ ਘਟਨਾ ਦੀ ਪੁਲਿਸ ਰਿਪੋਰਟ ਹੋ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ |

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: