Breaking News
Home / ਪੰਜਾਬ / ਅੰਮ੍ਰਿਤ ਛਕਣ ਬਾਅਦ ਕੇ.ਐਸ.ਮੱਖਣ ਨੇ ਫਿਰ ਲੱਚਰ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ

ਅੰਮ੍ਰਿਤ ਛਕਣ ਬਾਅਦ ਕੇ.ਐਸ.ਮੱਖਣ ਨੇ ਫਿਰ ਲੱਚਰ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ

ਜਦੋਂ ਕੇ.ਐੱਸ.ਮੱਖਣ ਨੇ ਅੰਮ੍ਰਿਤ ਛਕਿਆ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਉਸਦੀ ਤਰੀਫ ਕੀਤੀ ਸੀ ਫਿਰ ਉਸ ਵਲੋਂ ਕੁਝ ਧਾਰਮਿਕ ਗੀਤ ਗਾ ਕੇ ਵਾਹ ਵਾਹ ਖੱਟੀ ਗਈ
ਪਰ ਅਚਾਨਕ ਹੀ ਜਦੋਂ ਮੱਖਣ ਨੇ ਇੱਕ ਮਾਤਾ ਦੀਆਂ ਭੇਟਾਂ ਵਾਲਾ ਗੀਤ ਗਾਇਆ ਤਾਂ ਉਸਦੀ ਕਿਰਕਿਰੀ ਹੋ ਗਈ ਹੁਣ ਇੱਕ ਵਾਰੀ ਫਿਰ ਉਸਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਫਿਰ ਤੋਂ ਓਹੀ ਗੀਤ ਗਾ ਰਿਹਾ ਹੈ ਜੋ ਉਹ ਪਹਿਲਾਂ ਗਾਉਂਦਾ ਸੀ

ਮੱਖਣ ਨੂੰ ਪੁੱਛਣਾ ਬਣਦਾ ਹੈ ਕਿ ਜੇਕਰ ਇਹੀ ਸਭ ਕੁਝ ਕਰਨਾ ਸੀ ਤਾਂ ਅੰਮ੍ਰਿਤ ਕਿਓਂ ਛਕਿਆ ਸੀ? ਇਹ ਜੋ ਉਹ ਕਰ ਰਿਹਾ ਹੈ ਉਹ ਸ਼ਰੇਆਮ ਸਿੱਖੀ ਸਿਧਾਤਾਂ ਦੇ ਖਿਲਾਫ ਹੈ। ਪਹਿਲਾਂ ਇਸਨੇ ਮਾਤਾ ਦੀਆਂ ਭੇਟਾਂ ਗਾਉਣ ਦਾ ਕੰਮ ਕਰਕੇ ਮਰਿਯਾਦਾ ਭੰਗ ਕੀਤੀ ਤੇ ਹੁਣ ਕੁੜੀਆਂ ਨਾਲ ਆਸ਼ਕੀਆਂ ਮਾਰਨ ਵਾਲੇ ਲੱਚਰ ਗੀਤ ਗਾਅ ਰਿਹਾ ਹੈ। ਗੁਰੂ ਤੋਂ ਕੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਅਜਿਹੇ ਇਨਸਾਨਾਂ ਨੂੰ ?? ਇਹ ਤਾਂ ਬਾਕੀਆਂ ਨੂੰ ਵੀ ਬਦਨਾਮ ਕਰ ਰਿਹਾ ਹੈ।

ਕੇ. ਐੱਸ. ਮੱਖਣ ਨੇ ਮਿਊਜ਼ਿਕ ਇੰਡਸਟਰੀ ‘ਚ 1997 ‘ਚ ਐਂਟਰੀ ਕੀਤੀ ਸੀ। ਉਨ੍ਹਾਂ ਦੀ ਪਹਿਲੀ ਕੈਸੇਟ ਦਾ ਨਾਂ ‘ਨੰਬਰਾਂ ਤੇ ਦਿਲ ਮਿਲਦੇ’ ਸੀ। ਇਸ ਤੋਂ ਬਾਅਦ 1998 ‘ਚ ਉਨ੍ਹਾਂ ਦੀ ਕੈਸੇਟ ਆਈ ਸੀ ‘ਮਹਿਫਿਲ ਮਿੱਤਰਾਂ ਦੀ’, ‘ਇਸ ਤਰ੍ਹਾਂ ਫ੍ਰੈਂਡਸ਼ਿਪ ਵਿੱਦ ਗਲਾਸੀ’, ‘ਲਾਲ ਪਰੀ’, ‘ਬਿੱਲੋ’, ‘ਮੁਸਕਾਨ’, ‘ਯਾਰ ਮਸਤਾਨੇ’ ਸਾਰੀਆਂ ਕੈਸੇਟਾਂ ਹਿੱਟ ਰਹੀਆਂ।ਦੱਸ ਦਈਏ ਕਿ ਕੇ. ਐੱਸ. ਮੱਖਣ ਨੇ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫਿਲਮ ‘ਪਿੰਕੀ ਮੋਗੇ ਵਾਲੀ’ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਵਿਲਨ ਦਾ ਕਿਰਦਾਰ ਨਿਭਾਇਆ ਸੀ।

Check Also

ਪਰਾਲ਼ੀ ਸਾੜੀ ਤਾਂ ਬਾਹਰਲੇ ਤੇ ਸ਼ਹਿਰੀਏ ਹੋਣਗੇ ਜ਼ੁੰਮੇਵਾਰ

ਪੰਜਾਬ ਸਰਕਾਰ ਨੇ ਠੇਕੇ ‘ਤੇ ਜ਼ਮੀਨ ਦੇਣ ਵਾਲੇ ਜ਼ਮੀਨ ਮਾਲਕਾਂ ਨੂੰ ਆਖਿਆ ਕਿ ਉਹ ਆਪਣੇ …

%d bloggers like this: