Breaking News
Home / ਪੰਥਕ ਖਬਰਾਂ / ਪਟਨਾ ਸਾਹਿਬ ਦੇ ਹਟਾਏ ਜਥੇਦਾਰ ਨੂੰ ਬਹਾਲ ਕਰਨ ਲਈ ਆਰ. ਐੱਸ. ਐੱਸ. ਵਲੋਂ ਭਾਰੀ ਦਬਾਅ

ਪਟਨਾ ਸਾਹਿਬ ਦੇ ਹਟਾਏ ਜਥੇਦਾਰ ਨੂੰ ਬਹਾਲ ਕਰਨ ਲਈ ਆਰ. ਐੱਸ. ਐੱਸ. ਵਲੋਂ ਭਾਰੀ ਦਬਾਅ

ਤਖ਼ਤ ਪਟਨਾ ਸਾਹਿਬ ਦੇ ਹਟਾਏ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਤਾ ਲੱਗਾ ਹੈ ਕਿ ਮੁੜ ਬਹਾਲ ਕਰਨ ਲਈ ਆਰ. ਐੱਸ. ਐੱਸ. ਵਲੋਂ ਗੁਰਦੁਆਰਾ ਪ੍ਰਬੰਧਕ ਬੋਰਡ ਉਪਰ ਭਾਰੀ ਦਬਾਅ ਪਾਇਆ ਜਾ ਰਿਹਾ ਹੈ | ਇਸ ਸਾਲ ਦੇ ਸ਼ੁਰੂ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਕੁਰੀਤੀਆਂ ‘ਚ ਗ੍ਰਸੇ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਜਾਂਚ ਕਮੇਟੀ ਗਠਿਤ ਕੀਤੀ ਸੀ | ਇਸ ਕਮੇਟੀ ਦੇ ਜਾਂਚ ਆਰੰਭ ਕਰਨ ਤੋਂ ਪਹਿਲਾਂ ਹੀ ਗਿਆਨੀ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ | ਜਦ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿੱਤੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਸੰਵਿਧਾਨ ਦੀ ਧਾਰਾ 79 ‘ਚ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਸਤੀਫ਼ਾ ਪ੍ਰਵਾਨ ਕਰਨ ਦੀ ਹਦਾਇਤ ਦਿੱਤੀ ਸੀ | ਹਾਸਲ ਜਾਣਕਾਰੀ ਅਨੁਸਾਰ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੇ 10 ਮਈ ਦੀ ਮੀਟਿੰਗ ਵਿਚ ਹਾਜ਼ਰ 13 ਮੈਂਬਰਾਂ ਚੋਂ 11 ਮੈਂਬਰਾਂ ਦੀ ਸਹਿਮਤੀ ਨਾਲ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਕੇ ਸ. ਰਾਜਿੰਦਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਸੌਾਪ ਦਿੱਤੀ | ਭਰੋਸੇਯੋਗ ਸੂਤਰਾਂ ਮੁਤਾਬਿਕ ਹੁਣ ਆਰ. ਐੱਸ. ਐੱਸ. ਵਲੋਂ ਗਿਆਨੀ ਇਕਬਾਲ ਸਿੰਘ ਨੂੰ ਮੁੜ ਜਥੇਦਾਰ ਨਿਯੁਕਤ ਕੀਤੇ ਜਾਣ ਲਈ ਬੋਰਡ ਪ੍ਰਬੰਧਕਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ |

ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ‘ਚ ਪੈਰਵਾਈ ਕਰਨ ਲਈ ਨਿਰਮਲੇ ਸੰਤ ਦੇ ਭੇਖ ਵਾਲਾ ਆਰ.ਐੱਸ.ਐੱਸ. ਦਾ ਇਕ ਸੀਨੀਅਰ ਕਾਰਕੁਨ ਪਟਨਾ ਸਾਹਿਬ ਬੈਠ ਕੇ ਜੋੜ-ਤੋੜ ਕਰਨ ‘ਚ ਸਰਗਰਮ ਹੈ | ਪਤਾ ਲੱਗਾ ਹੈ ਕਿ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਇਕ-ਦੋ ਅਹੁਦੇਦਾਰ ਤੇ ਅਕਾਲੀ ਦਲ ਦੇ ਕੁਝ ਆਗੂ ਵੀ ਆਰ. ਐੱਸ. ਐੱਸ. ਦੇ ਯਤਨਾਂ ਵਿਚ ਸਾਥ ਦੇ ਰਹੇ ਦੱਸੇ ਜਾਂਦੇ ਹਨ | ਸ. ਅਵਤਾਰ ਸਿੰਘ ਹਿੱਤ ਇਸ ਵੇਲੇ ਪਟਨਾ ਸਾਹਿਬ ਤਖ਼ਤ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਹਨ | ਪ੍ਰਬੰਧਕੀ ਬੋਰਡ ਦੇ ਵੱਡੀ ਗਿਣਤੀ ਮੈਂਬਰ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਕਿਸੇ ਪੰਥਕ ਸ਼ਖ਼ਸੀਅਤ ਦੀ ਭਾਲ ਵਿਚ ਹਨ |

Check Also

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਪਗਰੇਡ ਕਿਵੇਂ ਹੋਇਆ ?

ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਪਗਰੇਡ ਕਿਵੇਂ ਹੋਇਆ ? ◾ਇਸ Video ‘ਚ ਸੁਣੋ ਰਣਜੀਤ ਸਿੰਘ …

%d bloggers like this: