Home / ਰਾਸ਼ਟਰੀ / 12 ਪਿੰਡਾਂ ਨੇ ਪਾਸ ਕੀਤਾ ਮਤਾ, ਕੁਆਰੀਆਂ ਕੁੜੀਆਂ ਦੇ ਫੋਨ ਦੇ ਇਸਤੇਮਾਲ ‘ਤੇ ਰੋਕ

12 ਪਿੰਡਾਂ ਨੇ ਪਾਸ ਕੀਤਾ ਮਤਾ, ਕੁਆਰੀਆਂ ਕੁੜੀਆਂ ਦੇ ਫੋਨ ਦੇ ਇਸਤੇਮਾਲ ‘ਤੇ ਰੋਕ

ਗੁਜਰਾਤ ਦੇ ਜ਼ਿਲ੍ਹਾ ਬਨਾਸਕਾਂਠਾ ਦੇ ਦੰਤੇਵਾੜਾ ਤਾਲੁਕਾ ਦੇ 12 ਪਿੰਡਾਂ ਵਿੱਚ ਠਾਕੁਰ ਤਬਕੇ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ ਅੰਤਰਜਾਤੀ ਵਿਆਹ ਤੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫੋਨ ਦੇ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। ਤਬਕੇ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਜ਼ਿਲ੍ਹੇ ਵਿੱਚ ਅੰਤਰਜਾਤੀ ਵਿਆਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਸ ਮਤੇ ਵਿੱਚ ਉਨ੍ਹਾਂ ਪਰਿਵਾਰਾਂ ‘ਤੇ ਜ਼ੁਰਮਾਨਾ ਠੋਕਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿੱਥੇ ਅੰਤਰਜਾਤੀ ਵਿਆਹ ਹੋਏ ਹਨ। ਇਸ ਦੇ ਮੁਤਾਬਕ ਜੇ ਕਿਸੇ ਠਾਕੁਰ ਲੜਕੀ ਦਾ ਵਿਆਹ ਦੂਜੇ ਤਬਕੇ ਵਿੱਚ ਅਤੇ ਠਾਕੁਰ ਲੜਕੇ ਦਾ ਵਿਆਹ ਕਿਸੇ ਹੋਰ ਜਾਤੀ ਦੀ ਲੜਕੀ ਨਾਲ ਵਿਆਹ ਉੱਤੇ ਵੀ ਰੋਕ ਲਾਈ ਗਈ ਹੈ। ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਲਾਇਆ ਗਿਆ ਹੈ।

ਦੱਸ ਦੇਈਏ 14 ਜੁਲਾਈ ਨੂੰ 12 ਪਿੰਡਾਂ ਦੇ ਕਰੀਬ 800 ਠਾਕੁਰ ਲੀਡਰ ਪਿੰਡ ਵਿੱਚ ਇਕੱਤਰ ਹੋਏ ਸੀ। ਇਨ੍ਹਾਂ ਵਿੱਚ ਤਬਕੇ ਦੇ ਲੀਡਰ, ਮੁਹੱਲਾ ਪ੍ਰਤੀਨਿਧੀਆਂ ਤੋਂ ਲੈ ਕੇ ਨੌਜਵਾਨ ਤਕ ਸ਼ਾਮਲ ਹਨ। ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ। ਇਸ ਮਤੇ ਨੂੰ ਇਸ ਤਬਕੇ ਦੇ ਲੋਕ ਸੰਵਿਧਾਨ ਵਾਂਗ ਪਾਲਨਾ ਕਰਦੇ ਹਨ।

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: