Breaking News
Home / ਪੰਜਾਬ / ਬਠਿੰਡਾ ਵਿਚ 6-6 ਫੁਟ ਪਾਣੀ, ਕੀ ਬੋਲੀ ਹਰਸਿਮਰਤ

ਬਠਿੰਡਾ ਵਿਚ 6-6 ਫੁਟ ਪਾਣੀ, ਕੀ ਬੋਲੀ ਹਰਸਿਮਰਤ

ਪੰਜਾਬ ‘ਚ ਪਏ ਮੀਂਹ ਨੇ ਜਿਥੇ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਈ ਹੈ ਉਥੇ ਮਾਲਵਾ ਖੇਤਰ ‘ਚ ਪਏ ਭਾਰੀ ਮੀਂਹ ਨੇ ਲੋਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ | ਕਈ ਇਲਾਕਿਆਂ ‘ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ |

ਮਾਲਵੇ ‘ਚ ਅੱਜ ਪਹਿਲੇ ਹੀ ਦਿਨ ਪਏ ਭਾਰੀ ਮੀਂਹ ਨੇ ਸਭ ਪਾਸੇ ਜਲ-ਥਲ ਕਰ ਦਿੱਤਾ ਹੈ | ਫ਼ਸਲਾਂ ਪਾਣੀ ‘ਚ ਡੁੱਬ ਗਈਆਂ ਹਨ | ਕਈਆਂ ਦੇ ਘਰਾਂ ‘ਚ ਪਾਣੀ ਭਰ ਗਿਆ | ਬਠਿੰਡਾ ‘ਚ ਅੱਜ ਪਈ 131 ਐਮ. ਐਮ. ਭਾਰੀ ਬਰਸਾਤ ਨੇ ਹੀ ਨਗਰ ਨਿਗਮ ਅਤੇ ਤਿ੍ਵੇਣੀ ਕੰਪਨੀ ਵਲੋਂ ਸ਼ਹਿਰ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਦੇ ਦਾਅਵਿਆਂ ਦੀ ਫ਼ੂਕ-ਕੱਢ ਦਿੱਤੀ |

ਬਰਸਾਤ ਕਾਰਨ ਬਠਿੰਡਾ ‘ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਸਾਰਾ ਸ਼ਹਿਰ ਬਰਸਾਤੀ ਪਾਣੀ ਦੀ ਮਾਰ ਹੇਠ ਆ ਕੇ ਜਾਮ ਹੋ ਕੇ ਰਹਿ ਗਿਆ | ਬਠਿੰਡਾ ਦੇ ਪਰਸਰਾਮ ਨਗਰ, ਪ੍ਰਤਾਪ ਨਗਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਸੀਵਰੇਜ ਸਿਸਟਮ ਫ਼ੇਲ੍ਹ ਹੋ ਜਾਣ ਕਾਰਨ ਘਰਾਂ ‘ਚ 2 ਤੋਂ 3 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਪਾਣੀ ਦੀ ਮਾਰ ਹੇਠ ਆ ਗਿਆ ਹੈ | ਸ਼ਹਿਰ ‘ਚ ਹੜ੍ਹਾਂ ਵਰਗੀ ਸਥਿਤੀ ਕਾਰਨ ਜ਼ਿਲ੍ਹਾ ਕਚਿਹਰੀ ਕੰਪਲੈਕਸ ਵੱਲ ਤਾਂ ਇਕ ਚੱਪੂ ਕਿਸ਼ਤੀ ਵੀ ਚਲਾਉਣੀ ਪਈ ਹੈ |

ਬਰਸਾਤ ਕਾਰਨ ਕਰੀਬ ਸਾਰੇ ਸ਼ਹਿਰ ਦਾ ਸੀਵਰੇਜ ਬੈਕ ਮਾਰ ਗਿਆ ਹੈ ਅਤੇ ਮੀਂਹ ਕਾਰਨ ਆਈ.ਜੀ. ਦੀ ਰਿਹਾਇਸ਼ 5 ਤੋਂ 6 ਫ਼ੁੱਟ ਡੂੰਘੇ ਪਾਣੀ ਵਿਚ ਡੁੱਬ ਗਈ | ਜਿਸ ਕਾਰਨ ਇਥੇ ਪਿਆ ਸਾਰਾ ਸਾਮਾਨ ਤੇ ਰਿਕਾਰਡ ਵੀ ਖ਼ਰਾਬ ਹੋ ਗਿਆ | ਇਥੇ ਖੜ੍ਹੀਆਂ ਸਰਕਾਰੀ ਪ੍ਰਾਈਵੇਟ ਗੱਡੀਆਂ ਵੀ ਪ੍ਰਭਾਵਿਤ ਹੋ ਗਈਆਂ | ਪਾਣੀ ਕਾਰਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼, ਐਸ. ਐਸ. ਐਸ. ਪੀ. ਬਠਿੰਡਾ ਦੀ ਰਿਹਾਇਸ਼, ਜ਼ਿਲ੍ਹਾ ਕਚਿਹਰੀਆਂ ਦੇ ਬਾਹਰ ਅਤੇ ਮਹਿਲਾ ਥਾਣਾ ਡਾਕ ਘਰ ਰੈੱਡ ਕਰਾਸ ਭਵਨ, ਪਰਸ ਰਾਮ ਨਗਰ, ਪ੍ਰਤਾਪ ਨਗਰ, ਜੋਗੀ ਨਗਰ, ਪਾਵਰ ਹਾਊਸ ਰੋਡ, ਜੀ.ਟੀ ਰੋਡ, ਮਾਲ ਰੋਡ, ਸਿਵਲ ਲਾਈਨ ਇਲਾਕਾ,ਅਮਰੀਕ ਸਿੰਘ ਰੋਡ, ਅੰਡਰ ਬਿ੍ਜ ਪੁਲ, ਸੁਰਖਪੀਰ ਰੋਡ, ਹੰਸ ਨਗਰ, ਸਿਰਕੀ ਬਾਜ਼ਾਰ, ਇਨਕਮ ਟੈਕਸ ਦਫ਼ਤਰ, ਰੈੱਡ ਕਰਾਸ ਦਫ਼ਤਰ ਦੇ ਅੱਗੇ ਕਈ ਕਈ ਫੁੱਟ ਪਾਣੀ ਭਰਿਆ ਹੋਇਆ ਹੈ |

Check Also

18 ਸਾਲਾ ਜਸਪ੍ਰੀਤ ਸਿੰਘ ਕਾਲੇ UAPA ਕਾਨੂੰਨ ਅਧੀਨ ਦਰਜ ਮੁਕੱਦਮੇ ਵਿੱਚੋਂ ਡਿਸਚਾਰਜ

ਪਟਿਆਲਾ- ਪਟਿਆਲਾ ਪੁਲਿਸ ਨੇ FIR ਨੰਬਰ 144 ਅਧੀਨ ਗ੍ਰਿਫਤਾਰ ਕੀਤੇ 18 ਸਾਲਾ ਜਸਪ੍ਰੀਤ ਸਿੰਘ ਪੁੱਤਰ …

%d bloggers like this: