Breaking News
Home / ਪੰਜਾਬ / ਪਾਕਿਸਤਾਨ ਵਿਚ ਹਾਫ਼ਿਜ਼ ਸਈਦ ਗ੍ਰਿਫ਼ਤਾਰ

ਪਾਕਿਸਤਾਨ ਵਿਚ ਹਾਫ਼ਿਜ਼ ਸਈਦ ਗ੍ਰਿਫ਼ਤਾਰ

ਇਸਲਾਮਾਬਾਦ, 17 ਜੁਲਾਈ- ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਹਾਫ਼ਿਜ਼ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ, ਅੱਤਵਾਦ ਫੰਡਿੰਗ ਮਾਮਲੇ ‘ਚ ਪਾਕਿਸਤਾਨ ਦੀ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗ ਵੱਲੋਂ ਹਾਫ਼ਿਜ਼ ਸਈਦ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੀ.ਟੀ.ਡੀ. ਨੇ ਹਾਫ਼ਿਜ਼ ਸਈਦ ਸਮੇਤ ਜਮਾਤ-ਉੇਦ-ਦਾਵਾ ਨਾਲ ਜੁੜੇ 13 ਲੋਕਾਂ ਦੇ ਖ਼ਿਲਾਫ਼ 23 ਮਾਮਲੇ ਦਰਜ ਕੀਤੇ ਸੀ।ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।ਐਂਟੀ-ਟੈਰੇਰਿਜ਼ਮ ਵਿਭਾਗ ਅਨੁਸਾਰ ਹਾਫ਼ਿਜ਼ ਸਈਦ ਤੇ ਹੋਰਨਾਂ 12 ਲੋਕਾਂ ਖਿਲਾਫ਼ ਐਂਟੀ-ਟੈਰੇਰਿਜ਼ਮ ਕਾਨੂੰਨ, 1997 ਦੇ ਤਹਿਤ ਵਿਸ਼ੇਸ਼ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ।ਜਮਾਤ-ਉਦ-ਦਾਵਾ ਦੇ ਬੁਲਾਰੇ ਅਹਿਮਦ ਨਦੀਮ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਲਾਹੌਰ ਹਾਈ ਕੋਰਟ ਵਿੱਚ ਐੱਫਆਈਆਰ ਖਿਲਾਫ਼ ਪਟੀਸ਼ਨ ਪਾ ਦਿੱਤੀ ਗਈ ਹੈ। ਕੋਰਟ ਨੇ 30 ਜੁਲਾਈ ਤੱਕ ਸੀਟੀਡੀ ਅਫਸਰਾਂ ਤੇ ਗ੍ਰਹਿ ਮੰਤਰਾਲੇ ਤੋਂ ਜਵਾਬ ਦਾਖਿਲ ਕਰਨ ਲਈ ਕਿਹਾ ਹੈ।ਜਮਾਤ-ਉਦ-ਦਾਵਾ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਖਿਲਾਫ਼ ਕਾਨੂੰਨ ਮੁਤਾਬਕ ਕੰਮ ਕਰਨਗੇ।

Check Also

ਮਾਮਲਾ ਐਲੀ ਮਾਂਗਟ ਤੇ ਤਸ਼ਦੱਦ ਦਾ- ਐਸ.ਐਸ.ਪੀ ਦੀ ਪੇਸ਼ੀ

ਪੰਜਾਬੀ ਸਿੰਗਰ ਐਲੀ ਮਾਂਗਟ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਮੁਹਾਲੀ ਕੁਲਦੀਪ ਚਹਿਲ ਹਿਊਮਨ ਰਾਈਟਸ …

%d bloggers like this: