Breaking News
Home / ਪੰਜਾਬ / ਡੇਰਾ ਬੱਸੀ ’ਚ ਕੁੱਤੇ ਨੇ ਬਚਾਈ ਮਾਲਕ ਦੀ ਜਾਨ

ਡੇਰਾ ਬੱਸੀ ’ਚ ਕੁੱਤੇ ਨੇ ਬਚਾਈ ਮਾਲਕ ਦੀ ਜਾਨ

ਡੇਰਾ ਬੱਸੀ ’ਚ ਇੱਕ ਵਫ਼ਾਦਾਰ ਕੁੱਤੇ ਵੱਲੋਂ ਆਪਣੇ ਮਾਲਕ ਜਸਪ੍ਰੀਤ ਸਿੰਘ ਬੇਦੀ ਦੀ ਜਾਨ ਬਚਾਉਣ ਦੀ ਦਿਲ ਨੂੰ ਛੋਹ ਦੇਣ ਵਾਲੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਪਾਲਤੂ ਲੈਬਰੇਡੌਰ ਕੁੱਤਾ ਬਚ ਨਹੀਂ ਸਕਿਆ।ਜਸਪ੍ਰੀਤ ਸਿੰਘ ਹੁਰਾਂ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ SBP ਹਾਊਸਿੰਗ ਪ੍ਰੋਜੈਕਟ ’ਚ ਬਣੇ ਫ਼ਲੈਟ ਵਿੱਚ ਆਪਣੇ ਪਰਿਵਾਰ ਤੇ ਆਪਣੇ ਪਾਲਤੂ ਕੁੱਤੇ ਨਾਲ ਰਹਿਣ ਲਈ ਆਏ ਸਨ।

ਸੋਮਵਾਰ ਦੀ ਸ਼ਾਮ ਨੂੰ ਉਹ ਰੋਜ਼ਾਨਾ ਵਾਂਗ ਆਪਣੇ ਕੁੱਤੇ ਨੂੰ ਆਪਣੇ ਫ਼ਲੈਟ ਦੇ ਨੇੜੇ ਹੀ ਘੁਮਾ ਰਹੇ ਸਨ। ਉੱਥੇ ਬਰਸਾਤੀ ਪਾਣੀ ਜਮ੍ਹਾ ਸੀ। ਇਥੋਂ ਨਿੱਕਲਦੇ ਸਮੇਂ ਉਨ੍ਹਾਂ ਦੇ ਕੁੱਤੇ ਨੂੰ ਕਰੰਟ ਲੱਗਾ। ਉਨ੍ਹਾਂ ਨੇ ਜਦੋਂ ਕੁੱਤੇ ਨੂੰ ਛੋਹਿਆ, ਤਾਂ ਉਹ ਖ਼ੁਦ ਵੀ ਕਰੰਟ ਦੀ ਲਪੇਟ ਵਿੱਚ ਆ ਗਿਆ ਪਰ ਕੁੱਤੇ ਨੇ ਉਨ੍ਹਾਂ ਦੇ ਹੱਥ ਉੱਤੇ ਵੱਢਦਿਆਂ ਉਨ੍ਹਾਂ ਨੂੰ ਬਿਜਲੀ ਦੀ ਤਾਰ ਤੋਂ ਦੂਰ ਕਰ ਦਿੱਤਾ।

ਇੱਕ ਸਾਲ ਦਾ ਕੁੱਤਾ ਖ਼ੁਦ ਨਹੀਂ ਬਚ ਸਕਿਆ। ਜਸਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਇੱਥੇ ਥਾਂ–ਥਾਂ ਉੱਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਵੇਖੀਆਂ ਜਾ ਸਕਦੀਆਂ ਹਨ।ਬਿਜਲੀ ਦੀਆਂ ਤਾਰਾਂ ਸੜਕਾਂ ਉੱਤੇ ਇੰਝ ਪਈਆਂ ਹੋਣ ਬਾਰੇ ਜਦੋਂ ਐੱਸਬੀਪੀ ਪ੍ਰੋਜੈਕਟ ਦੇ ਮੁਖੀ ਅਮਨ ਸਿੰਗਲਾ ਨਾਲ ਗੱਲ ਕੀਤੀ ਗਈ; ਤਾਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਭ ਠੇਕੇਦਾਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਤੇ ਇਸ ਦੀ ਜਾਂਚ ਕੀਤੀ ਜਾਵੇਗੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: