Breaking News
Home / ਪੰਜਾਬ / ਪਾਣੀ ਵਿਚ ਡੁੱਬਿਆ ਬਠਿੰਡਾ, ਐਸਐਸਪੀ ਤੇ ਆਈਜੀ ਦੇ ਘਰ

ਪਾਣੀ ਵਿਚ ਡੁੱਬਿਆ ਬਠਿੰਡਾ, ਐਸਐਸਪੀ ਤੇ ਆਈਜੀ ਦੇ ਘਰ

ਬਠਿੰਡਾ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਥੋਂ ਤੱਕ ਕਿ ਆਈਜੀ ਬਠਿੰਡਾ ਰੇਂਜ ਐਮਐਫ ਫ਼ਾਰੂਕੀ ਤੇ ਐਸਐਸਪੀ ਡਾ. ਨਾਨਕ ਸਿੰਘ ਦੀਆਂ ਕੋਠੀਆਂ ਪਾਣੀ ਨਾਲ ਭਰ ਗਈਆਂ ਹਨ। ਆਈਜੀ ਦੀ ਕੋਠੀ ਅੰਦਰ 6-6 ਫੁੱਟ ਦੇ ਕਰੀਬ ਪਾਣੀ ਜਮ੍ਹਾ ਹੋ ਗਿਆ ਹੈ। ਸ਼ਹਿਰ ਵਿਚ ਕਈ ਘਰ ਪਾਣੀ ਨਾਲ ਭਰ ਗਏ ਹਨ।

ਆਈਜੀ ਦੀਆਂ ਗੱਡੀਆਂ ਪਾਣੀ ‘ਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਪੁਲਿਸ ਮੁਲਾਜ਼ਮ ਐਸਐਸਪੀ ਦੀ ਕੋਠੀ ਅੱਗੇ ਬੰਨ੍ਹ ਮਾਰਨ ਵਿਚ ਜੁਟੇ ਹੋਏ ਹਨ ਜਦ ਕਿ ਆਈਜੀ ਦੀ ਕੋਠੀ ਵਿਚੋਂ ਮੁਲਾਜ਼ਮ ਸਾਮਾਨ ਕੱਢ ਰਹੇ ਹਨ। ਐਸਐਸਪੀ ਬਠਿੰਡਾ ਦੇ ਘਰ ਦੇ ਬਾਹਰ ਇੰਸਪੈਕਟਰ ਦਵਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਵੱਲੋਂ ਬੰਨ੍ਹ ਮਾਰਿਆ ਜਾ ਰਿਹਾ ਹੈ। ਮੀਂਹ ਦੇ ਪਾਣੀ ਨੂੰ ਰੋਕਣ ਲਈ ਐੱਸਐੱਸਪੀ ਦੀ ਕੋਠੀ ਅੱਗੇ ਮਿੱਟੀ ਨਾਲ ਭਰ ਕੇ ਗੱਟੇ ਲਗਾਏ ਗਏ ਸਨ ਪਰ ਉਹ ਵੀ ਕਿਸੇ ਕੰਮ ਨਹੀਂ ਆਏ।

ਇਸ ਤੋਂ ਇਲਾਵਾ ਮਿੰਨੀ ਸਕੱਤਰੇਤ, ਮਾਲ ਰੋਡ, ਪਾਵਰ ਹਾਊਸ ਰੋਡ, ਭੱਟੀ ਰੋਡ, ਸੌ ਫੁੱਟੀ ਰੋਡ, ਸਿਰਕੀ ਬਾਜ਼ਾਰ, ਪਰਸਰਾਮ ਨਗਰ ਸਮੇਤ ਹੋਰ ਖੇਤਰ ਮੀਂਹ ਦੇ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਏ। ਸਿਰਕੀ ਬਾਜ਼ਾਰ ਦੀਆਂ ਦੁਕਾਨਾਂ ਵਿਚ ਪਾਣੀ ਜਮ੍ਹਾ ਹੋ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ। ਮੀਂਹ ਕਾਰਨ ਸ਼ਹਿਰ ਅੰਦਰ ਸਾਰਾ ਕੁੱਝ ਠੱਪ ਹੋ ਕੇ ਰਹਿ ਗਿਆ। ਬਹੁਤੇ ਸਰਕਾਰੀ ਤੇ ਨਿੱਜੀ ਸਕੂਲਾਂ ‘ਚ ਛੁੱਟੀ ਕਰਨੀ ਪਈ ਹੈ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: